ਵੀਡਿਓਜ਼ ਵੇਖੋ: ਮੁੰਡਕਾ ਮੈਟਰੋ ਸਟੇਸ਼ਨ ਨੇੜੇ ਲੱਗੀ ਭਿਆਨਕ ਅੱਗ 'ਚ 27 ਲੋਕਾਂ ਦੀ ਮੌਤ, 2 ਗ੍ਰਿਫਤਾਰੀਆਂ

By  Jasmeet Singh May 14th 2022 09:23 AM -- Updated: May 14th 2022 11:23 AM

ਨਵੀਂ ਦਿੱਲੀ, 14 ਮਈ (ਏਜੰਸੀ): ਪੱਛਮੀ ਦਿੱਲੀ ਦੇ ਮੁੰਡਕਾ ਵਿੱਚ ਇੱਕ ਚਾਰ ਮੰਜ਼ਿਲਾ ਇਮਾਰਤ ਵਿੱਚ ਭਿਆਨਕ ਅੱਗ ਲੱਗਣ ਕਾਰਨ ਘੱਟੋ-ਘੱਟ 27 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਦਿੱਲੀ ਵਿੱਚ ਹਾਲ ਹੀ ਦੇ ਦਿਨਾਂ ਵਿੱਚ ਅੱਗ ਲੱਗਣ ਦਾ ਇਹ ਹਾਦਸਾ ਸਭ ਤੋਂ ਭਿਆਨਕ ਹੈ। ਸ਼ੁੱਕਰਵਾਰ ਸ਼ਾਮ ਨੂੰ ਚਾਰ ਮੰਜ਼ਿਲਾ ਇਮਾਰਤ ਨੂੰ ਲੱਗੀ ਭਿਆਨਕ ਅੱਗ ਨੇ ਭਸਮ ਕਰ ਕਰ ਰੱਖ ਦਿੱਤਾ। ਪੁਲਿਸ ਮੁਤਾਬਕ ਸ਼ੁਰੂਆਤੀ ਜਾਂਚ ਵਿੱਚ ਪਾਇਆ ਗਿਆ ਹੈ ਕਿ ਇਹ ਵਪਾਰਕ ਇਮਾਰਤ ਹੈ ਜੋ ਆਮ ਤੌਰ 'ਤੇ ਕੰਪਨੀਆਂ ਵੱਲੋਂ ਦਫਤਰ ਦੀ ਜਗ੍ਹਾ ਵਾਂਗ ਵਰਤੀ ਜਾਂਦੀ ਸੀ। ਇਹ ਵੀ ਪੜ੍ਹੋ: ਅੱਜ ਲੱਗ ਸਕਦੇ ਨੇ ਲੰਬੇ ਲੰਬੇ ਕੱਟ; ਸੂਬੇ ਭਰ ਦੇ ਪਲਾਂਟ ਦੇ ਕਈ ਯੂਨਿਟ ਬੰਦ ਅੱਗ ਇਮਾਰਤ ਦੀ ਪਹਿਲੀ ਮੰਜ਼ਿਲ ਤੋਂ ਸ਼ੁਰੂ ਹੋਈ, ਜਿਸ ਵਿੱਚ ਸੀਸੀਟੀਵੀ ਕੈਮਰੇ ਅਤੇ ਰਾਊਟਰ ਬਣਾਉਣ ਵਾਲੀ ਕੰਪਨੀ ਸੀ। ਕੰਪਨੀ ਦੇ ਮਾਲਕ ਪੁਲਿਸ ਹਿਰਾਸਤ ਵਿੱਚ ਹਨ। ਡੀਸੀਪੀ ਸਮੀਰ ਸ਼ਰਮਾ ਨੇ ਕਿਹਾ ਕਿ "ਕੁੱਲ 27 ਲੋਕਾਂ ਦੀ ਮੌਤ ਹੋ ਗਈ ਹੈ ਅਤੇ 12 ਜ਼ਖਮੀ ਹੋਏ ਹਨ। ਅਸੀਂ ਲਾਸ਼ਾਂ ਦੀ ਪਛਾਣ ਕਰਨ ਲਈ ਫੋਰੈਂਸਿਕ ਟੀਮ ਦੀ ਮਦਦ ਲਵਾਂਗੇ। ਐਫਆਈਆਰ ਦਰਜ ਕੀਤੀ ਗਈ ਹੈ। ਅਸੀਂ ਕੰਪਨੀ ਮਾਲਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਸੰਭਾਵਨਾ ਹੈ ਕਿ ਹੋਰ ਲਾਸ਼ਾਂ ਬਰਾਮਦ ਕੀਤੀਆਂ ਜਾ ਸਕਦੀਆਂ ਹਨ। ਬਚਾਅ ਕਾਰਜ ਅਜੇ ਪੂਰਾ ਹੋਣਾ ਬਾਕੀ ਹੈ।” ਇਸ ਤੋਂ ਇਲਾਵਾ, ਦਿੱਲੀ ਅੱਗ ਦੀ ਦੁਰਘਟਨਾ 'ਤੇ ਕਾਬੂ ਪਾਉਣ ਦੇ ਕੁਝ ਘੰਟਿਆਂ ਬਾਅਦ ਪੁਲਿਸ ਦਾ ਕਹਿਣਾ ਕਿ ਜਿਸ ਇਮਾਰਤ ਨੂੰ ਅੱਗ ਲੱਗੀ ਸੀ, ਉਸ ਕੋਲ ਫਾਇਰ ਐਨਓਸੀ ਨਹੀਂ ਸੀ ਅਤੇ ਇਹ ਕਿ ਇਮਾਰਤ ਦਾ ਮਾਲਕ ਫਰਾਰ ਹੈ। ਪੁਲਸ ਮੁਤਾਬਿਕ ਇਮਾਰਤ ਦੇ ਮਾਲਕ ਦੀ ਪਛਾਣ ਮਨੀਸ਼ ਲਾਕਰਾ ਵਜੋਂ ਹੋਈ ਹੈ। ਡੀਸੀਪੀ ਸਮੀਰ ਸ਼ਰਮਾ ਨੇ ਅੱਗੇ ਦੱਸਿਆ ਕਿ "ਇਮਾਰਤ ਕੋਲ ਫਾਇਰ ਐਨਓਸੀ ਨਹੀਂ ਸੀ। ਇਮਾਰਤ ਦੇ ਮਾਲਕ ਦੀ ਪਛਾਣ ਮਨੀਸ਼ ਲਾਕੜਾ ਵਜੋਂ ਹੋਈ ਹੈ ਜੋ ਉਪਰਲੀ ਮੰਜ਼ਿਲ 'ਤੇ ਰਹਿੰਦਾ ਸੀ। ਲਾਕੜਾ ਫਿਲਹਾਲ ਫਰਾਰ ਹੈ, ਟੀਮਾਂ ਕੰਮ 'ਤੇ ਹਨ ਅਤੇ ਜਲਦੀ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ। ਇਸ ਤੋਂ ਇਲਾਵਾ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐੱਨ.ਡੀ.ਆਰ.ਐੱਫ.) ਦੀ ਟੀਮ ਨੇ ਵੀ ਸ਼ਨੀਵਾਰ ਨੂੰ ਇਮਾਰਤ 'ਚ ਤਲਾਸ਼ੀ ਅਤੇ ਬਚਾਅ ਮੁਹਿੰਮ ਚਲਾਈ ਜੋ ਭਿਆਨਕ ਅੱਗ 'ਚ ਸੜ ਚੁੱਕੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਸਵੇਰੇ 11 ਵਜੇ ਮੁੰਡਕਾ ਵਿੱਚ ਅੱਗ ਲੱਗਣ ਦੀ ਘਟਨਾ ਵਾਲੀ ਥਾਂ ਦਾ ਦੌਰਾ ਕਰਨਗੇ। ਘਟਨਾ ਤੋਂ ਬਾਅਦ ਬੀਤੀ ਰਾਤ ਘਟਨਾ ਸਥਾਨ ਦਾ ਦੌਰਾ ਕਰਨ ਵਾਲੇ ਕੈਬਨਿਟ ਮੰਤਰੀ ਸਤੇਂਦਰ ਜੈਨ ਦੀ ਵੀ ਮੁੱਖ ਮੰਤਰੀ ਦੇ ਨਾਲ ਜਾਣ ਦੀ ਸੰਭਾਵਨਾ ਹੈ। ਇਹ ਵੀ ਪੜ੍ਹੋ: ਸੜਕ ਕਿਨਾਰੇ ਚੱਲ ਰਹੇ ਇਸ ਸਕੂਲ ਵੱਲ ਕਿਤੇ ਪੈ ਜਾਵੇ ਭਗਵੰਤ ਮਾਨ ਸਰਕਾਰ ਦਾ ਧਿਆਨ ਤਾਂ ਗਰੀਬ ਬੱਚਿਆਂ ਦੇ ਹੋ ਜਾਣ ਵਾਰੇ-ਨਿਆਰੇ ਕੱਲ੍ਹ ਦੀ ਘਟਨਾ ਤੋਂ ਤੁਰੰਤ ਬਾਅਦ ਕੇਜਰੀਵਾਲ ਨੇ ਕਿਹਾ ਕਿ ਉਹ ਲਗਾਤਾਰ ਅਧਿਕਾਰੀਆਂ ਦੇ ਸੰਪਰਕ ਵਿੱਚ ਹਨ। ਮੁੱਖ ਮੰਤਰੀ ਨੇ ਟਵੀਟ ਕਰਦਿਆਂ ਕਿਹਾ "ਇਸ ਦੁਖਦਾਈ ਘਟਨਾ ਬਾਰੇ ਜਾਣ ਕੇ ਹੈਰਾਨ ਅਤੇ ਦੁਖੀ ਹਾਂ। ਮੈਂ ਲਗਾਤਾਰ ਅਧਿਕਾਰੀਆਂ ਨਾਲ ਸੰਪਰਕ ਵਿੱਚ ਹਾਂ। ਸਾਡੇ ਬਹਾਦਰ ਫਾਇਰਮੈਨ ਅੱਗ 'ਤੇ ਕਾਬੂ ਪਾਉਣ ਅਤੇ ਜਾਨਾਂ ਬਚਾਉਣ ਲਈ ਪੂਰੀ ਕੋਸ਼ਿਸ਼ ਕਰ ਰਹੇ ਹਨ। ਪ੍ਰਮਾਤਮਾ ਸਭ ਦਾ ਭਲਾ ਕਰੇ।" -PTC News

Related Post