ਪਾਣੀ ਦੀ ਕਿੱਲਤ : ਪਿਆਸ ਬੁਝਾਉਣ ਲਈ ਖੂਹ 'ਚ ਉਤਰੀਆਂ ਔਰਤਾਂ, ਵੀਡੀਓ ਦੇਖ ਕੰਬ ਉਠੇਗੀ ਰੂਹ

By  Ravinder Singh April 15th 2022 11:11 AM -- Updated: April 15th 2022 11:14 AM

ਮਹਾਰਾਸ਼ਟਰ : ਮਹਾਰਾਸ਼ਟਰ ਦੇ ਨਾਸਿਕ ਦੇ ਰੋਹਿਲੇ ਪਿੰਡ 'ਚ ਪਾਣੀ ਦੀ ਕਿੱਲਤ ਤੋਂ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਹਨ। ਪਾਣੀ ਦੀ ਕਮੀ ਨੂੰ ਪੂਰਾ ਕਰਨ ਲਈ ਔਰਤਾਂ ਖੂਹ ਵਿੱਚ ਉਤਰਨ ਲਈ ਮਜਬੂਰ ਹਨ। ਇਸ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਦੇਖਿਆ ਜਾ ਰਿਹਾ ਹੈ ਕਿ ਔਰਤਾਂ ਪੌੜੀਆਂ ਅਤੇ ਰੱਸੀਆਂ ਦੀ ਮਦਦ ਨਾਲ ਖੂਹ 'ਚ ਉਤਰ ਕੇ ਪਾਣੀ ਕੱਢ ਰਹੀਆਂ ਹਨ। ਏਐਨਆਈ ਹਿੰਦੀ ਨਿਊਜ਼ ਉਤੇ ਵੀਡੀਓ ਅਪਲੋਡ ਕੀਤੀ ਗਈ, ਜਿਸ ਉਤੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਪਾਣੀ ਦੀ ਕਿੱਲਤ : ਪਿਆਸ ਬੁਝਾਉਣ ਲਈ ਖੂਹ 'ਚ ਉਤਰੀਆਂ ਔਰਤਾਂ, ਵੀਡੀਓ ਦੇਖ ਕੰਬ ਉਠੇਗੀ ਰੂਹ

ਇਸੇ ਪਿੰਡ ਦੀ ਵਿਦਿਆਰਥਣ ਪ੍ਰਿਆ ਨੇ ਦੱਸਿਆ ਕਿ ਸਾਡੇ ਪਿੰਡ ਵਿੱਚ ਪਾਣੀ ਦੀ ਕਮੀ ਹੈ ਉਨ੍ਹਾਂ ਨੂੰ ਕਾਫੀ ਪਰੇਸ਼ਾਨੀ ਹੋ ਰਹੀ ਹੈ। ਕਈ ਵਾਰ ਪੜ੍ਹਾਈ ਛੱਡ ਕੇ ਪਾਣੀ ਲੈਣ ਜਾਣਾ ਪੈਂਦਾ ਹੈ। ਇੱਕ ਦਿਨ ਮੈਂ ਪਾਣੀ ਲੈਣ ਗਿਆ ਸੀ, ਉਸ ਦਿਨ ਮੇਰਾ ਵੀ ਇਮਤਿਹਾਨ ਸੀ, ਜਿਸ ਤੋਂ ਬਾਅਦ ਮੈਂ ਇਮਤਿਹਾਨ ਵਿੱਚ ਲੇਟ ਹੋ ਗਈ ਸੀ।

ਮਹਾਰਾਸ਼ਟਰ ਦੇ ਕਈ ਇਲਾਕਿਆਂ ਵਿੱਚ ਪਾਣੀ ਦੀ ਕਾਫੀ ਘਾਟ ਹੈ। ਲੋਕਾਂ ਦਾ ਸਾਰਾ ਸਾਰਾ ਦਿਨ ਪਾਣੀ ਲੈਣ ਲਈ ਨਿਕਲ ਜਾਂਦਾ ਹੈ। ਦੂਰ-ਦੂਰ ਤੱਕ ਪਾਣੀ ਲੈਣ ਜਾਣਾ ਪੈਂਦਾ ਹੈ। ਜਿਸ ਕਾਰਨ ਕਾਫੀ ਪਰੇਸ਼ਾਨੀ ਹੁੰਦੀ ਹੈ। ਵੀਡੀਓ ਵਿੱਚ ਦੇਖਿਆ ਜਾ ਰਿਹਾ ਹੈ ਕਿ ਕੁਝ ਔਰਤਾਂ ਖੂਹ ਦੇ ਕਿਨਾਰੇ 'ਤੇ ਇਕੱਠੀਆਂ ਹੋਈਆਂ ਹਨ, ਜਦਕਿ ਕੁਝ ਪੌੜੀਆਂ ਤੇ ਰੱਸੀਆਂ ਦੀ ਮਦਦ ਨਾਲ ਖੂਹ 'ਚ ਉਤਰੀਆਂ ਹਨ।

ਪਾਣੀ ਦੀ ਕਿੱਲਤ : ਪਿਆਸ ਬੁਝਾਉਣ ਲਈ ਖੂਹ 'ਚ ਉਤਰੀਆਂ ਔਰਤਾਂ, ਵੀਡੀਓ ਦੇਖ ਕੰਬ ਉਠੇਗੀ ਰੂਹਇੱਕ ਔਰਤ ਖੂਹ ਵਿੱਚੋਂ ਪਾਣੀ ਕੱਢ ਰਹੀ ਹੈ ਅਤੇ ਦੂਜੀ ਔਰਤ ਇਸਨੂੰ ਉੱਪਰ ਵੱਲ ਧੱਕਦੀ ਹੈ। ਇਸ ਤੋਂ ਬਾਅਦ ਖੂਹ ਦੇ ਬਾਹਰ ਖੜ੍ਹੀਆਂ ਔਰਤਾਂ ਪਾਣੀ ਕੱਢ ਕੇ ਆਪਣੇ ਭਾਂਡਿਆਂ ਵਿੱਚ ਭਰਦੀਆਂ ਹਨ।

ਪਾਣੀ ਦੀ ਕਿੱਲਤ : ਪਿਆਸ ਬੁਝਾਉਣ ਲਈ ਖੂਹ 'ਚ ਉਤਰੀਆਂ ਔਰਤਾਂ, ਵੀਡੀਓ ਦੇਖ ਕੰਬ ਉਠੇਗੀ ਰੂਹਜੇਕਰ ਕੋਈ ਹਾਦਸਾ ਵਾਪਰਦਾ ਹੈ ਤਾਂ ਉਸ ਦਾ ਕੋਈ ਪ੍ਰਬੰਧ ਨਹੀਂ ਹੈ। ਸਾਰੀਆਂ ਔਰਤਾਂ ਆਪਣੇ ਭਾਂਡਿਆਂ ਵਿੱਚ ਪਾਣੀ ਭਰਨ ਲਈ ਕੋਈ ਨਾ ਕੋਈ ਤਰੀਕਾਂ ਲੱਭ ਰਹੀਆਂ ਹਨ। ਖੂਹ ਦੇ ਬਾਹਰ ਭਾਂਡਿਆਂ ਦਾ ਢੇਰ ਲੱਗਾ ਹੋਇਆ ਹੈ।

ਇਹ ਵੀ ਪੜ੍ਹੋ : ਰਾਜਾ ਵੜਿੰਗ ਆਪਣੇ ਪਰਿਵਾਰ ਤੇ ਕਈ ਕਾਂਗਰਸੀ ਲੀਡਰਾਂ ਨਾਲ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ

Related Post