ਅਜਿਹਾ ਮਾਹੌਲ ਬਣਾਵਾਂਗਾ ਕਿ ਸੰਭਾਲਣਾ ਹੋ ਜਾਵੇਗਾ ਮੁਸ਼ਕਿਲ: ਮੁਹੰਮਦ ਮੁਸਤਫਾ

By  Riya Bawa January 22nd 2022 04:36 PM -- Updated: January 22nd 2022 05:07 PM

ਚੰਡੀਗੜ੍ਹ: ਪੰਜਾਬ ਵਿੱਚ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਰਣਨੀਤਕ ਸਲਾਹਕਾਰ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਦੀ ਵਿਵਾਦਤ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਉਹ ਕਹਿ ਰਿਹਾ ਹੈ ਕਿ ਜੇਕਰ ਹਿੰਦੂਆਂ ਨੂੰ ਉਨ੍ਹਾਂ ਦੇ ਜਲੂਸ ਦੇ ਬਰਾਬਰ ਦੀ ਇਜਾਜ਼ਤ ਦਿੱਤੀ ਗਈ ਤਾਂ ਮੈਂ ਅਜਿਹੀ ਸਥਿਤੀ ਪੈਦਾ ਕਰ ਦਿਆਂਗਾ ਕਿ ਸੰਭਾਲਣਾ ਮੁਸ਼ਕਲ ਹੋ ਜਾਵੇਗਾ। ਮੁਸਤਫਾ ਪੰਜਾਬ ਸਰਕਾਰ ਵਿੱਚ ਮੰਤਰੀ ਹੈ ਅਤੇ ਮਲੇਰਕੋਟਲਾ ਤੋਂ ਰਜ਼ੀਆ ਸੁਲਤਾਨਾ ਦੇ ਪਤੀ ਹਨ। ਭਾਜਪਾ ਨੇ ਮੁਸਤਫਾ ਦੇ ਬਿਆਨ 'ਤੇ ਕਿਹਾ ਕਿ ਇਹ ਦੰਗੇ ਭੜਕਾਉਣ ਦੀ ਸਾਜ਼ਿਸ਼ ਹੈ।

ਦਰਅਸਲ ਮੁਹੰਮਦ ਮੁਸਤਫਾ ਮਲੇਰਕੋਟਲਾ ਇੱਕ ਜਨਤਕ ਇਕੱਠ ਨੂੰ ਸੰਬੋਧਨ ਕਰ ਰਹੇ ਸਨ ਉਸ ਦੇ ਨੇੜੇ ਹੀ ਆਮ ਆਦਮੀ ਪਾਰਟੀ ਦਾ ਇੱਕ ਜਨਤਕ ਇਕੱਠ ਵੀ ਸੀ ਅਤੇ ਆਪ ਵਰਕਰਾਂ ਵੱਲੋਂ ਸ਼ੋਰ ਕੀਤੇ ਜਾਣ 'ਤੇ ਮੁਹੰਮਦ ਮੁਸਤਫਾ ਨੇ ਆਪਣਾ ਗੁੱਸਾ ਜ਼ਾਹਰ ਕੀਤਾ ਜਿਸਦਾ ਵੀਡੀਓ ਵੀ ਸਾਹਮਣੇ ਆਇਆ ਹੈ। ਇਸ ਵੀਡੀਓ 'ਚ ਮੁਸਤਫਾ ਦੇ ਬੋਲ ਵਿਗੜਦੇ ਨਜ਼ਰ ਆਏ । ਉਹਨਾਂ ਨੇ ਕਿਹਾ ਕਿ ਉਹਨਾਂ ਦੇ ਜਨਤਕ ਇਕੱਠ ਦੌਰਾਨ ਅਜਿਹੀ ਹਰਕਤ ਦੁਬਾਰਾ ਹੋਈ ਤਾਂ,'ਅਜਿਹਾ ਮਾਹੌਲ ਬਣਾਵਾਂਗਾ ਕਿ ਸੰਭਾਲ ਨਹੀਂ ਸਕੋਗੇ।'

ਉਨ੍ਹਾਂ ਨੇ ਕਿਹਾ," ਜੇਕਰ ਇਨ੍ਹਾਂ ਝਾੜੂ ਵਾਲਿਆਂ ਨੇ ਮੁੜ ਅਜਿਹਾ ਕੀਤਾ ਤਾਂ ਇਹਨਾਂ ਦੇ ਘਰ 'ਚ ਵੜ੍ਹ ਕੇ ਇਹਨਾਂ ਨੂੰ ਝਾੜੂ ਨਾਲ ਮਾਰਾਂਗਾ।" ਉਹਨਾਂ ਕਿਹਾ ਕਿ,'ਮੈਂ ਕੌਮ ਦਾ ਸਿਪਾਹੀ ਹਾਂ ਅਤੇ ਕਾਨੂੰਨ ਦੇ ਹਿਸਾਬ ਨਾਲ ਚੱਲਣ ਵਾਲਾ ਇਨਸਾਨ ਹਾਂ, RSS ਦਾ ਏਜੰਟ ਨਹੀਂ ਜੋ ਡਰ ਕੇ ਘਰ ਅੰਦਰ ਬੈਠ ਜਾਵਾਂਗਾ।'

ਦੱਸ ਦੇਈਏ ਕਿ ਇਸ ਵੀਡੀਓ ਨੂੰ ਲੇੈ ਕੇ ਭਾਜਪਾ ਵਰਕਰ ਅਮਿਤ ਮਾਲਵੀਆ ਨੇ ਕਾਂਗਰਸ 'ਤੇ ਸਵਾਲ ਚੁੱਕੇ ਹਨ ਅਤੇ ਕਾਂਗਰਸ ਨੂੰ ਪੰਜਾਬ ਲਈ ਖਤਰਨਾਕ ਦੱਸਿਆ। ਇਸ ਤੋਂ ਬਾਅਦ ਹੁਣ BJP ਯੁਵਾ ਮੋਰਚਾ ਦੇ ਉਪ ਪ੍ਰਧਾਨ ਨੇ ਮੁਹੰਮਦ ਮੁਸਤਫ਼ਾ ਦੇ ਬਿਆਨ 'ਤੇ ਮੁੱਖ ਚੋਣ ਕਮਿਸ਼ਨਰ ਨੂੰ ਉਹਨਾਂ ਦੇ ਖਿਲਾਫ FIR ਦਰਜ ਕਰਨ ਲਈ ਪੱਤਰ ਵੀ ਲਿਖਿਆ ਹੈ।

ਇੱਥੇ ਪੜ੍ਹੋ ਹੋਰ ਖ਼ਬਰਾਂ: ਮਾਹਿਲਪੁਰ 'ਚ ਵਾਪਰਿਆ ਵੱਡਾ ਹਾਦਸਾ, ਬੱਸ ਚਾਲਕ ਤੇ ਕੰਡਕਟਰ ਦੀ ਮੌਤ

-PTC News

Related Post