ਵੱਧਦੇ ਕੋਰੋਨਾ ਮਾਮਲਿਆਂ ਦੌਰਾਨ ਦਿੱਲੀ 'ਚ ਵੀਕਐਂਡ ਕਰਫਿਉ ਦਾ ਕੀਤਾ ਐਲਾਨ

By  Jagroop Kaur April 15th 2021 01:10 PM -- Updated: April 15th 2021 01:20 PM

ਦੇਸ਼ ਦੀ ਰਾਜਧਾਨੀ ਦਿੱਲੀ 'ਚ ਇਸ ਸਮੇਂ ਕੋਰੋਨਾ ਵਾਇਰਸ ਕਾਫੀ ਤੇਜੀ ਨਾਲ ਫੈਲ ਰਿਹਾ ਹੈ।ਸੰਕਰਮਣ ਦੇ ਕਾਰਨ ਮੌਤਾਂ ਦੇ ਅੰਕੜਿਆਂ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ।ਇਸ ਦੌਰਾਨ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀਕੇਂਡ ਲਾਕਡਾਊਨ ਦੀ ਘੋਸ਼ਣਾ ਕਰ ਸਕਦੇ ਹਨ।ਬਾਹਰੀ ਗੁੰਮ ਫਿਰਨਾ ਬੰਦ ਕੀਤਾ ਗਿਆ ਇਸ ਦੇ ਨਾਲ ਹੀ ਬਾਹਰ ਖਾਨ ਪਿੰਨ ਦੀ ਪਾਬੰਦੀ ਵੀ ਲਗਾ ਦਿੱਤੀ ਗਈ ਹੈ ਹੋਰ ਪੜ੍ਹੋ : With 1.68 lakh new coronavirus cases, India records another new daily high ਦੱਸਣਯੋਗ ਹੈ ਕਿ ਦਿੱਲੀ 'ਚ ਕੋਰੋਨਾ ਦੇ ਮਾਮਲਿਆਂ ਦੀ ਰਫਤਾਰ ਇੰਨੀ ਤੇਜੀ ਨਾਲ ਵੱਧ ਰਹੀ ਹੈ ਕਿ ਹੁਣ ਰਾਜਧਾਨੀ ਨਵਾਂ ਐਪਸੈਂਟਰ ਬਣਦੀ ਦਿਸ ਰਹੀ ਹੈ।ਸੂਬੇ 'ਚ ਖਰਾਬ ਹੋਏ ਹਾਲਾਤਾਂ ਨਾਲ ਨਜਿੱਠਣ ਲਈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਪਰਾਜਪਾਲ ਅਨਿਲ ਬੈਜਲ ਦੇ ਵਿਚਾਲੇ ਬੈਠਕ | ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਜੋ ਵੀ ਪਬੰਦੀਆਂ ਹਨ ਉਹ ਸਭ ਜਨਤਾ ਦੀ ਭਲਾਈ ਲਈ ਹਨ , ਇਸ ਦੇ ਨਾ ਹੀ ਉਹਨਾਂ ਕਿਹਾ ਕਿ ਜੇਕਰ ਵਿਆਹ ਸ਼ਾਦੀਆਂ ਦਾ ਕੋਈ ਪਲਾਂ ਹੈ ਤਾਂ ਉਹਦੇ ਲਈ ਪਾਸ ਜਾਰੀ ਕਰਵਾਏ ਜਾ ਸਕਦੇ ਹਨ ਅਤੇ ਲਿਮਿਟਿਡ ਲੋਕਾਂ ਲਈ ਅਨੁਮਤੀ ਮਿਲ ਸਕਦੀ ਹੈ। ਇਸ ਦੇ ਨਾਲ ਹੀ ਕੇਜਰੀਵਾਲ ਨੇ ਲੋਕਾਂ ਨੂੰ ਕੋਰੋਨਾ ਨਾਲ ਨਜਿੱਠਣ ਲਈ ਨਿਯਮਾਂ ਦੀ ਪਾਲਣਾ ਕਰਨ ਦੀ ਹਿਦਾਇਤ ਦਿੱਤੀ। Coronavirus Resource Center - Harvard Health Also Read | Covid-19 vaccine is need of country: Rahul Gandhiਸੂਤਰਾਂ ਦੀ ਮੰਨੀਏ ਤਾਂ ਵੀਕੇਂਡ ਕਰਫਿਊ 'ਤੇ ਗੱਲ ਚੱਲ ਰਹੀ ਹੈ।ਮਤਲਬ ਸਾਫ ਹੈ ਕਿ ਦਿੱਲੀ 'ਚ ਵੀਕੇਂਡ ਦੌਰਾਨ ਘਰਾਂ ਤੋਂ ਬਾਹਰ ਨਿਕਲਣ 'ਤੇ ਮਨਾਹੀ ਹੋਵੇਗੀ।ਬਾਕੀ ਦਿਨਾਂ ਦੇ ਲਈ ਨਾਈਟ ਕਰਫਿਊ ਜਾਰੀ ਰਹੇਗਾ।ਕੇਜਰੀਵਾਲ ਸਰਕਾਰ ਹਾਲਾਤ ਨਾਲ ਨਜਿੱਠਣ ਲਈ ਲਗਾਤਾਰ ਯਤਨ ਕਰ ਰਹੀ ਹੈ।24 ਘੰਟਿਆਂ 'ਚ ਆਏ ਕੇਸ 17,282 , 24 ਘੰਟਿਆਂ 104 ਮੌਤਾਂ ਹੋਈਆਂ।ਕੁੱਲ ਕੇਸ 7.67,438, ਐਕਟਿਵ ਕੇਸ 50,736 ਹੁਣ ਤੱਕ 11,540 ਹੁਣ ਤੱਕ ਮੌਤਾਂ ਹੋਈਆਂ।

Related Post