ਲੌਕਡਾਊਨ ਦਾ ਪੰਜਾਬ 'ਚ ਦਿਸਿਆ ਅਸਰ, ਬਜ਼ਾਰਾਂ 'ਚ ਪਸਰਿਆ ਸੰਨਾਟਾ

By  Panesar Harinder August 22nd 2020 04:01 PM -- Updated: August 22nd 2020 07:03 PM

ਅੰਮ੍ਰਿਤਸਰ - ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਲਗਾਤਾਰ ਵਾਧਾ ਹੁੰਦਾ ਦੇਖ, ਪੰਜਾਬ ਸਰਕਾਰ ਵੱਲੋਂ ਮੁੜ ਤੋਂ ਸਖ਼ਤੀ ਕਰਦੇ ਹੋਏ ਹਫ਼ਤਾਵਾਰੀ ਲੌਕਡਾਊਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਨਵੇਂ ਲੌਕਡਾਊਨ ਨੂੰ ਲੈ ਕੇ ਸੂਬੇ ਭਰ ਦੇ ਹਾਲਾਤ ਦੇਖ ਕੇ ਇਹੀ ਲੱਗਦਾ ਹੈ ਕਿ ਲੋਕ ਸਰਕਾਰ ਦੇ ਹੁਕਮ ਨੂੰ ਮੰਨਣ 'ਚ ਬਿਹਤਰੀ ਸਮਝ ਰਹੇ ਹਨ। ਹਾਲਾਂਕਿ ਸੜਕਾਂ 'ਤੇ ਆਵਾਜਾਈ ਜਾਰੀ ਹੈ, ਪਰ ਬਜ਼ਾਰਾਂ ਵਰਗੀਆਂ ਭੀੜ ਵਾਲੀਆਂ ਥਾਵਾਂ 'ਤੇ ਬਹੁਤ ਸੁੰਨਸਾਨ ਦੇਖਣ ਨੂੰ ਮਿਲੀ।

weekend lockdown Punjab

ਤਰਨ ਤਾਰਨ ਦੇ ਬਜ਼ਾਰ ਰਹੇ ਬੰਦ

ਸ਼ਨੀਵਾਰ ਸਵੇਰੇ ਤਰਨਤਾਰਨ ਸ਼ਹਿਰ 'ਚ ਲੌਕਡਾਊਨ ਦਾ ਪੂਰਾ ਅਸਰ ਦਿਖਾਈ ਦਿੱਤਾ, ਅਤੇ ਵੱਖ ਵੱਖ ਬਜ਼ਾਰਾਂ ਦੀਆਂ ਦੁਕਾਨਾਂ 'ਤੇ ਤਾਲ਼ੇ ਲਟਕਦੇ ਨਜ਼ਰ ਆਏ। ਤਰਨਤਾਰਨ ਸ਼ਹਿਰ ਦੇ ਭੀੜ ਨਾਲ ਭਰੇ ਰਹਿਣ ਵਾਲੇ ਅੱਡਾ ਬਜ਼ਾਰ, ਤਹਿਸੀਲ ਬਜ਼ਾਰ ਤੇ ਜੀਟੀ ਰੋਡ ਦੀਆਂ ਲਗਭਗ ਸਾਰੀਆਂ ਦੁਕਾਨਾਂ ਹੀ ਬੰਦ ਰਹੀਆਂ। ਇਸ ਤੋਂ ਇਲਾਵਾ ਜੰਡਿਆਲਾ ਰੋਡ, ਗੁਰੂ ਬਜ਼ਾਰ, ਗਾਰਦ ਬਜ਼ਾਰ, ਨਵਾਂ ਬਜ਼ਾਰ, ਸੁਪਰ ਬਜ਼ਾਰ, ਲੰਗਰ ਬਜ਼ਾਰ, ਨੂਰਦੀ ਬਜ਼ਾਰ, ਝਬਾਲ ਰੋਡ ਆਦਿ 'ਤੇ ਵੀ ਦੁਕਾਨਾਂ ਪੂਰਨ ਤੌਰ 'ਤੇ ਬੰਦ ਨਜ਼ਰ ਆਈਆਂ।

poll Question 22-8

ਵੋਟ ਕਰਨ ਲਈ ਲਿੰਕ ਤੇ ਕਲਿਕ ਕਰੋ

ਮੋਗਾ 'ਚ ਦਿਖਾਈ ਦਿੱਤਾ ਲੌਕਡਾਊਨ ਦਾ ਅਸਰ

ਸੂਬੇ 'ਚ ਲਗਾਏ ਵੀਕੈਂਡ ਲੌਕਡਾਊਨ ਦਾ ਅਸਰ ਮੋਗਾ ਸ਼ਹਿਰ ਦੇ ਨਾਲ ਨਾਲ ਇੱਥੋਂ ਨੇੜਲੇ ਵੱਖ-ਵੱਖ ਕਸਬਿਆਂ ਵਿੱਚ ਵੀ ਦੇਖਣ ਨੂੰ ਮਿਲਿਆ। ਜ਼ਿਲ੍ਹੇ ਭਰ 'ਚ ਐਮਰਜੈਂਸੀ ਤੇ ਮੈਡੀਕਲ ਸੇਵਾਵਾਂ ਨੂੰ ਲੈ ਕੇ ਬਾਕੀ ਸਾਰੇ ਬਜ਼ਾਰ ਬੰਦ ਨਜ਼ਰ ਆਏ। ਸ਼ਹਿਰ ਦੇ ਹਰ ਚੌਂਕ ਵਿੱਚ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਹੋਈ ਹੈ। ਨਿਹਾਲ ਸਿੰਘ ਵਾਲਾ, ਬਾਘਾਪੁਰਾਣਾ, ਬੱਧਨੀ ਕਲਾਂ, ਬਿਲਾਸਪੁਰ, ਧਰਮਕੋਟ ਤੇ ਕੋਟ ਈਸੇ ਖਾਂ ਆਦਿ ਦੇ ਸਾਰੇ ਕਸਬੇ ਤੇ ਬਜ਼ਾਰ ਬੰਦ ਰਹੇ।

weekend lockdown Punjab

ਰੋਪੜ 'ਚ ਲੌਕਡਾਊਨ ਨਾਲ ਫ਼ੈਲੀ ਖ਼ਾਮੋਸ਼ੀ, ਪੁਲਿਸ ਵੱਲੋਂ ਵੀ ਸਖ਼ਤੀ

ਪੰਜਾਬ ਸਰਕਾਰ ਵੱਲੋਂ ਹਫ਼ਤਾਵਾਰੀ ਲੌਕਡਾਊਨ ਦੇ ਰੂਪ 'ਚ ਦੁਬਾਰਾ ਫਿਰ ਕੀਤੀ ਸਖ਼ਤੀ ਦਾ ਰੂਪਨਗਰ ਵਿਖੇ ਪੂਰਾ ਅਸਰ ਦੇਖਣ ਨੂੰ ਮਿਲਿਆ। ਬਜ਼ਾਰਾਂ ਦੀਆਂ ਦੁਕਾਨਾਂ ਅਤੇ ਸ਼ੌਪਿੰਗ ਮਾਲਜ਼ ਸਭ ਬੰਦ ਰਹੇ। ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਪੁਲਿਸ ਵੱਲੋਂ ਨਾਕੇ ਲਾਏ ਗਏ ਅਤੇ ਲੋਕਾਂ ਨੂੰ ਸਖ਼ਤੀ ਨਾਲ ਰੋਕਿਆ ਵੀ ਗਿਆ। ਰੂਪਨਗਰ ਵਪਾਰ ਮੰਡਲ ਦੇ ਪ੍ਰਧਾਨ ਪਰਮਜੀਤ ਸਿੰਘ ਮੱਕੜ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਵਧ ਰਹੇ ਪ੍ਰਭਾਵ ਨੂੰ ਰੋਕਣ ਲਈ 2 ਦਿਨ ਸ਼ਨਿੱਚਰਵਾਰ ਅਤੇ ਐਤਵਾਰ ਨੂੰ ਦੁਕਾਨਾਂ ਬੰਦ ਰੱਖਣ ਦੇ ਸਰਕਾਰ ਦੇ ਫ਼ੈਸਲੇ ਨਾਲ ਬੇਸ਼ੱਕ ਦੁਕਾਨਦਾਰ ਸਹਿਮਤ ਹਨ, ਪਰ 2 ਦਿਨ ਬਜ਼ਾਰ ਬੰਦ ਕਰਨ ਨਾਲ ਦੁਕਾਨਦਾਰਾਂ ਦਾ ਆਰਥਿਕ ਨੁਕਸਾਨ ਵੀ ਹੋਵੇਗਾ।

weekend lockdown Punjab

ਲੁਧਿਆਣਾ ਦੀਆਂ ਸੜਕਾਂ 'ਤੇ ਲੋਕਾਂ ਦੀ ਆਵਾਜਾਈ ਜਾਰੀ, ਪਰ ਬਜ਼ਾਰ ਸੁੰਨਸਾਨ

ਸੂਬਾ ਸਰਕਾਰ ਵੱਲੋਂ ਦਿੱਤੇ ਕਰਫ਼ਿਊ ਦੇ ਹੁਕਮਾਂ ਤੋਂ ਬਾਅਦ ਸ਼ਨੀਵਾਰ ਨੂੰ ਸ਼ਹਿਰ ਦੇ ਬਜ਼ਾਰ ਸੁੰਨੇ ਪਏ ਹਨ। ਜ਼ਰੂਰੀ ਸਾਮਾਨ ਦੀਆਂ ਚੀਜ਼ਾਂ ਅਤੇ ਦਵਾਈਆਂ ਆਦਿ ਦੀਆਂ ਦੁਕਾਨਾਂ ਨੂੰ ਛੱਡ ਕੇ ਸਾਰੇ ਬਜ਼ਾਰ ਬੰਦ ਪਏ ਹਨ, ਪਰ ਲੋਕਾਂ ਦਾ ਆਉਣਾ-ਜਾਣਾ ਜਾਰੀ ਹੈ। ਬਜ਼ਾਰਾਂ 'ਚ ਸਵੇਰੇ ਤੋਂ ਹੀ ਦੁਕਾਨਾਂ ਬੰਦ ਹਨ ਪਰ ਕਰਿਆਨਾ ਤੇ ਦਵਾਈਆਂ ਦੀਆਂ ਦੁਕਾਨਾਂ ਦੇ ਨਾਲ-ਨਾਲ ਸ਼ਰਾਬ ਦੇ ਠੇਕੇ ਵੀ ਖੁਲ੍ਹੇ ਦੇਖ ਲੋਕਾਂ 'ਚ ਕਾਨਾਫ਼ੂਸੀ ਜਾਰੀ ਹੈ।

weekend lockdown Punjab

Related Post