ਪੱਛਮੀ ਬੰਗਾਲ 'ਚ ਗਰਮਾਈ ਸਿਆਸਤ , ਭਾਜਪਾ ਦੇ ਸੀਨੀਅਰ ਆਗੂ ਮੁਕੁਲ ਰਾਏ ਦੀ ਭੰਨ੍ਹੀ ਗੱਡੀ

By  Shanker Badra May 17th 2019 01:31 PM

ਪੱਛਮੀ ਬੰਗਾਲ 'ਚ ਗਰਮਾਈ ਸਿਆਸਤ , ਭਾਜਪਾ ਦੇ ਸੀਨੀਅਰ ਆਗੂ ਮੁਕੁਲ ਰਾਏ ਦੀ ਭੰਨ੍ਹੀ ਗੱਡੀ:ਕੋਲਕਾਤਾ : ਪੱਛਮੀ ਬੰਗਾਲ 'ਚ ਚੋਣਾਂ ਦੇ ਦਿਨਾਂ ਵਿੱਚ ਸਿਆਸਤ ਬੇਹੱਦ ਗਰਮਾਈ ਹੋਈ ਹੈ।ਪੱਛਮੀ ਬੰਗਾਲ 'ਚ ਲੋਕ ਸਭਾ ਚੋਣਾਂ 2019 ਦੌਰਾਨ ਹਿੰਸਾ ਰੁਕਣ ਦਾ ਨਾਂ ਨਹੀਂ ਲੈ ਰਹੀ।ਇਸ ਦੌਰਾਨ ਓਥੇ ਮਹਾਨਗਰ ਨਾਲ ਲਗਦੇ ਦਮਦਮ ਲੋਕ ਸਭਾ ਖੇਤਰ ਦੇ ਨਾਗਰ ਬਾਜ਼ਾਰ 'ਚ ਭਾਜਪਾ ਦੇ ਸੀਨੀਅਰ ਆਗੂ ਮੁਕੁਲ ਰਾਏ ਦੀ ਗੱਡੀ ਦੀ ਰਾਤ ਕਰੀਬ 11.15 ਵਜੇ ਤੋੜਭੰਨ ਕੀਤੀ ਗਈ ਹੈ।

West Bengal Senior BJP leader Mukul Roy Vehicles Damaged ਪੱਛਮੀ ਬੰਗਾਲ 'ਚ ਗਰਮਾਈ ਸਿਆਸਤ , ਭਾਜਪਾ ਦੇ ਸੀਨੀਅਰ ਆਗੂ ਮੁਕੁਲ ਰਾਏ ਦੀ ਭੰਨ੍ਹੀ ਗੱਡੀ

ਇਨ੍ਹਾਂ ਹੀ ਨਹੀਂ ਇਕ ਘੰਟੇ ਤੋਂ ਜ਼ਿਆਦਾ ਸਮੇਂ ਤਕ ਮੁਕੁਲ ਰਾਏ ਸਮੇਤ ਭਾਜਪਾ ਦੇ ਹੋਰ ਆਗੂਆਂ ਨੂੰ ਇਕ ਮਕਾਨ 'ਚ ਘੇਰੀ ਰੱਖਿਆ ਗਿਆ ਹੈ।ਉਨ੍ਹਾਂ ਨੇ ਦੋਸ਼ ਲਾਇਆ ਹੈ ਕਿ ਗੱਡੀ ਦੀ ਤੋੜਫੋੜ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਦੇ ਸਮਰਥਕਾਂ ਨੇ ਕੀਤੀ ਹੈ।

West Bengal Senior BJP leader Mukul Roy Vehicles Damaged ਪੱਛਮੀ ਬੰਗਾਲ 'ਚ ਗਰਮਾਈ ਸਿਆਸਤ , ਭਾਜਪਾ ਦੇ ਸੀਨੀਅਰ ਆਗੂ ਮੁਕੁਲ ਰਾਏ ਦੀ ਭੰਨ੍ਹੀ ਗੱਡੀ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਸ੍ਰੀਨਗਰ ਤੇ ਅਵੰਤੀਪੋਰਾ ਏਅਰਬੇਸ ‘ਤੇ ਅੱਤਵਾਦੀ ਕਰ ਸਕਦੇ ਨੇ ਹਮਲਾ , ਹਾਈ ਅਲਰਟ ਜਾਰੀ

ਦੱਸਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦਮਦਮ 'ਚ ਜਨ ਸਭਾ ਨੂੰ ਸੰਬੋਧਨ ਕਰਨ ਤੋਂ ਬਾਅਦ ਭਾਜਪਾ ਆਗੂ ਮੁਕੁਲ ਰਾਏ ਇਕ ਵਿਅਕਤੀ ਦੇ ਘਰ 'ਚ ਜਨਮ ਦਿਨ ਦੀ ਪਾਰਟੀ 'ਚ ਸ਼ਾਮਲ ਹੋਣ ਲਈ ਨਾਗਰ ਬਾਜ਼ਾਰ ਸਥਿਤ ਇਕ ਮਕਾਨ 'ਚ ਗਏ ਸਨ।ਇਸੇ ਦੌਰਾਨ ਟੀਐਮਸੀ ਸਮਰਥਕਾਂ ਨੇ ਉਨਾਂ ਦੀਆਂ ਬਾਹਰ ਲੱਗੀਆਂ ਗੱਡੀਆਂ 'ਤੇ ਹਮਲਾ ਕਰ ਦਿੱਤਾ।ਇਹ ਘਟਨਾ ਰਾਤ ਕਰੀਬ 11 ਵਜੇ ਵਾਪਰੀ ਹੈ।

-PTCNews

ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ

Related Post