ਕੀ ਪੰਜਾਬ ਦੇ ਮੁੱਖ ਮੰਤਰੀ ਨੇ ਮੰਤਰੀਆਂ ਦੇ ਲੋਕਾਂ ਵਿਚ ਜਾਣ 'ਤੇ ਲਗਾਈ ਹੈ ਰੋਕ, ਜਾਣੋਂ ਅਸਲ ਸੱਚਾਈ

By  Shanker Badra March 31st 2020 07:31 PM -- Updated: March 31st 2020 07:33 PM

ਕੀ ਪੰਜਾਬ ਦੇ ਮੁੱਖ ਮੰਤਰੀ ਨੇ ਮੰਤਰੀਆਂ ਦੇ ਲੋਕਾਂ ਵਿਚ ਜਾਣ 'ਤੇ ਲਗਾਈ ਹੈ ਰੋਕ, ਜਾਣੋਂ ਅਸਲ ਸੱਚਾਈ:ਚੰਡੀਗੜ੍ਹ : ਕੋਰੋਨਾ ਵਾਇਰਸ ਨੇ ਇਸ ਵੇਲੇ ਪੂਰੀ ਦੁਨੀਆ ਦੇ ਵਿੱਚ ਡਾਕਟਰਾਂ ਦੇ ਹੱਥ ਖੜੇ ਕਰਵਾ ਦਿੱਤੇ ਹਨ। ਇਸ ਦੌਰਾਨ ਇੱਕ ਖ਼ਬਰ ਸੋਸ਼ਲ ਮੀਡਿਆ 'ਤੇ ਵਾਇਰਲ ਹੋ ਰਹੀ ਹੈ ਕਿ ਕੋਰੋਨਾ ਵਾਇਰਸ ਦੇ ਖ਼ਤਰੇ ਨੂੰ ਮੱਦੇਨਜ਼ਰ ਰੱਖਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਤਰੀਆਂ ਦੇ ਕਰਫ਼ਿਊ ਦੌਰਾਨ ਲੋਕਾਂ ਵਿਚ ਜਾਣ 'ਤੇ ਰੋਕ ਲਗਾ ਦਿੱਤੀ ਹੈ ਪਰ ਇਹ ਖ਼ਬਰ ਬਿਲਕੁੱਲ ਗ਼ਲਤ ਹੈ। ਜਦੋਂ ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡਿਆ ਸਲਾਹਕਾਰ ਰਵੀਨ ਠੁਕਰਾਲ ਨੇ ਪੀਟੀਸੀ ਨਾਲ ਗੱਲਬਾਤ ਕਰਦਿਆਂ ਇਸ ਖ਼ਬਰ ਦਾ ਖੰਡਨ ਕੀਤਾ ਅਤੇ ਕਿਹਾ ਕਿ ਮੁੱਖ ਮੰਤਰੀ ਨੇ ਅਜਿਹਾ ਕੋਈ ਵੀ ਆਦੇਸ਼ ਜਾਰੀ ਨਹੀਂ ਕੀਤਾ। ਦੱਸ ਦਈਏ ਕਿ ਇਸ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ 'ਚ 41 ਕੇਸ ਪਾਜ਼ੀਟਿਵ ਪਾਏ ਹਨ। ਇਨ੍ਹਾਂ 'ਚ ਨਵਾਂਸ਼ਹਿਰ -19, ਮੋਹਾਲੀ -7, ਹੁਸ਼ਿਆਰਪੁਰ -6, ਜਲੰਧਰ - 5,ਅੰਮ੍ਰਿਤਸਰ -1 ,ਲੁਧਿਆਣਾ -2 ਅਤੇ ਪਟਿਆਲਾ -1 ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਹੁਸ਼ਿਆਰਪੁਰ ਦਾ ਇੱਕ ਮਰੀਜ਼ ਠੀਕ ਹੋ ਗਿਆ ਹੈ। ਇਸ ਜਾਨਲੇਵਾ ਵਾਇਰਸ ਕਾਰਨ ਪੰਜਾਬ 'ਚ 4 ਮੌਤਾਂ ਹੋ ਚੁੱਕੀਆਂ ਹਨ। -PTCNews

Related Post