ਕੇਂਦਰ ਸਰਕਾਰ ਨੇ ਬਣਾਇਆ "WhatsApp MyGov Corona Helpdesk", ਮਿਲੇਗੀ ਕੋਰੋਨਾ ਨਾਲ ਜੁੜੀ ਜਾਣਕਾਰੀ

By  Jashan A March 20th 2020 02:28 PM

ਨਵੀਂ ਦਿੱਲੀ: ਦੁਨੀਆ ਭਰ 'ਚ ਵੱਧ ਰਹੇ ਜਾਨਲੇਵਾ ਕੋਰੋਨਾ ਵਾਇਰਸ ਦੇ ਖਤਰੇ ਨੂੰ ਲੈ ਕੇ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਸਖ਼ਤ ਕਦਮ ਚੁੱਕ ਰਹੀਆਂ ਹਨ। ਇਸ ਦੌਰਾਨ ਇਸ ਖਤਰਨਾਕ ਵਾਇਰਸ ਨਾਲ ਨਜਿੱਠਣ ਲਈ ਭਾਰਤ ਸਰਕਾਰ ਵੱਲੋਂ ਇੰਟਸੈਂਟ ਮੈਸੇਜਿੰਗ ਐਪ ਵਟਸਐਪ ’ਤੇ ਇਕ ਅਧਿਕਾਰਤ ਚੈਟਬਾਟ ਲਾਂਚ ਕੀਤਾ ਹੈ। ਇਸ ਚੈਟਬਾਟ ਨਾਲ ਤੁਸੀਂ ਕੋਰੋਨਾਵਾਇਰਸ (COVID0-19) ਨਾਲ ਜੁੜੀ ਸਾਰੀ ਜਾਣਕਾਰੀ ਲੈ ਸਕਦੇ ਹੋ। ਵਟਸਐਪ ਦੇ ਇਸ ਚੈਟਬਾਟ ਨੂੰ WhatsApp MyGov Corona Helpdesk ਨਾਂ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਫੀਚਰ ਦਾ ਇਸਤੇਮਾਲ ਕਰਨ ਲਈ ਯੂਜ਼ਰ ਨੂੰ ਸਭ ਤੋਂ ਪਹਿਲਾਂ ਆਪਣੇ ਫੋਨ ’ਚ MyGov Corona Helpdesk ਦੇ ਨਾਂ ਨਾਲ ਇਕ ਨੰਬਰ 9013151515 ਸੇਵ ਕਰਨਾ ਹੋਵੇਗਾ। ਇਸ ਤੋਂ ਬਾਅਦ ਤੁਹਾਨੂੰ ਕੋਰੋਨਾਵਾਇਰਸ ਨਾਲ ਜੁੜੀ ਕਿਸੇ ਜਾਣਕਾਰੀ ਲਈ ਵਟਸਐਪ ’ਤੇ ਇਸ ਬਾਟ ਨੂੰ ਮੈਸੇਜ ਭੇਜਣਾ ਹੋਵੇਗਾ। ਹੋਰ ਪੜ੍ਹੋ: Coronavirus:ਇਟਲੀ ਤੋਂ ਪਰਤੇ ਵਿਅਕਤੀ ਦੀ ਬੰਗਾ ਹਸਪਤਾਲ ਵਿਖੇ ਸ਼ੱਕੀ ਹਾਲਾਤਾਂ 'ਚ ਮੌਤ,ਕਈ ਦਿਨਾਂ ਤੋਂ ਸੀ ਬਿਮਾਰ https://twitter.com/nppa_india/status/1240822568510058496?s=20 ਤੁਹਾਨੂੰ ਦੱਸ ਦੇਈਏ ਕਿ ਇਸ ਕਾਰਨ ਲੋਕ ਰੋਨਾਵਾਇਰਸ ਨਾਲ ਜੁੜੀ ਸਹੀ ਜਾਣਕਾਰੀ ਲੈ ਸਕਣਗੇ ਅਤੇ ਇਸ ਵਾਇਰਸ ਨਾਲ ਜੁੜੇ ਉਨ੍ਹਾਂ ਦੇ ਭਰਮ ਨੂੰ ਦੂਰ ਕੀਤਾ ਜਾ ਸਕੇ। ਜ਼ਿਕਰਯੋਗ ਹੈ ਕਿ ਹੁਣ ਤੱਕ ਦੁਨੀਆ ਭਰ 'ਚ ਕੁੱਲ 245,885 ਮਾਮਲੇ ਸਾਹਮਣੇ ਆ ਚੁੱਕੇ ਹਨਤੇ10,048 ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਰਤ ਦੀ ਗੱਲ ਕਰੀਏ ਤਾਂ ਹੁਣ ਤੱਕ 195 ਲੋਕਾਂ ‘ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ ਅਤੇ ਦੇਸ਼ ਵਿੱਚ ਕੋਰੋਨਾ ਨਾਲ ਮੌਤ ਪੰਜਵੀਂ ਮੌਤ ਹੋਈ ਹੈ। ਇਸ ਤੋਂ ਪਹਿਲਾਂ ਦਿੱਲੀ, ਕਰਨਾਟਕ, ਮਹਾਰਾਸ਼ਟਰ,ਪੰਜਾਬ ਅਤੇ ਜੈਪੁਰ ਵਿੱਚ ਇੱਕ-ਇੱਕ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। -PTC News

Related Post