ਕੌਣ ਹੈ ਗੈਂਗਸਟਰ ਲਾਰੈਂਸ ਬਿਸ਼ਨੋਈ? ਜਾਣੋ ਪੂਰੀ ਕਰਾਈਮ ਕੁੰਡਲੀ

By  Pardeep Singh June 15th 2022 07:51 AM

ਚੰਡੀਗੜ੍ਹ:  ਲਾਰੈਂਸ ਦਾ ਜਨਮ 22 ਫਰਵਰੀ 1992 ਵਿੱਚ ਅਬੋਹਰ, ਪੰਜਾਬ, ਵਿੱਚ ਹੋਇਆ ਸੀ। ਉਹ ਬਿਸ਼ਨੋਈ ਜਾਤੀ ਨਾਲ ਸਬੰਧਿਤ ਹੈ। ਉਸਦੇ ਪਿਤਾ ਦਾ ਨਾਮ ਲਵਿੰਦਰ ਸਿੰਘ ਹੈ। ਉਸਦੀ ਮਾਂ ਇੱਕ ਘਰੇਲੂ ਔਰਤ ਹੈ।  ਲਾਰੈਂਸ ਬਿਸ਼ਨੋਈ ਦੇ ਖਿਲਾਫ 50 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ। ਮਿਲੀ ਜਾਣਕਾਰੀ ਅਨੁਸਾਰ ਪਰਿਵਾਰ ਦੀ ਆਰਥਿਕ ਹਾਲਤ ਬਹੁਤ ਮਜ਼ਬੂਤ ​​ਹੈ। ਕਰੋੜਾਂ ਦੀ ਜਾਇਦਾਦ ਦੇ ਮਾਲਕ ਲਾਰੈਂਸ ਨੇ ਚੰਡੀਗੜ੍ਹ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਹੈ। ਲਾਰੈਸ ਬਿਸ਼ਨੋਈ ਸਟੂਡੈਂਟਸ ਯੂਨੀਅਨ ਦੀਆਂ ਚੋਣਾਂ ਵਿੱਚ ਜਿੱਤ ਕੇ ਪ੍ਰਧਾਨ ਬਣਿਆ। ਇੱਥੋ ਹੀ ਸ਼ੁਰੂ ਹੁੰਦਾ ਹੈ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਨਵਾਂ ਜੀਵਨ। ਤੁਹਾਨੂੰ ਦੱਸ ਦੇਈਏ 30 ਸਾਲ ਦੀ ਉਮਰ ਹੈ ਅਤੇ ਇਸ ਉੱਤੇ 50 ਤੋਂ ਵਧੇਰੇ ਮਾਮਲੇ ਦਰਜ ਹਨ।

ਸਿੱਧੂ ਮੂਸੇਵਾਲਾ ਕਤਲ ਮਾਮਲੇ ਚ ਲਾਰੈਂਸ ਬਿਸ਼ਨੋਈ ਦਾ ਨਾਮ 

29 ਮਈ 2022 ਨੂੰ ਲਾਰੈਂਸ ਬਿਸ਼ਨੋਈ ਅਤੇ ਉਸਦੇ ਗੈਂਗ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਕੁਝ ਸਮੇਂ ਤੋਂ ਸਿੱਧੂ ਮੂਸੇਵਾਲਾ ਅਤੇ ਲਾਰੈਂਸ ਬਿਸ਼ਨੋਈ ਵਿਚਕਾਰ ਗਰਮਾ-ਗਰਮੀ ਚੱਲ ਰਹੀ ਸੀ। ਕਿਹਾ ਜਾਂਦਾ ਹੈ ਕਿ ਸਿੱਧੂ ਲਾਰੇਂਸ ਬਿਸ਼ਨੋਈ ਦੀ ਵਿਰੋਧੀ ਪਾਰਟੀ ਦਾ ਬਹੁਤ ਸਮਰਥਨ ਕਰਦੇ ਸਨ ਜੋ ਉਨ੍ਹਾਂ ਨੂੰ ਪਸੰਦ ਨਹੀਂ ਸੀ।  ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਦੋ ਭਰਾਵਾਂ ਵਿਕਰਮਜੀਤ ਸਿੰਘ ਮਿੱਡੂਖੇੜਾ ਅਤੇ ਗੁਰਲਾਲ ਬਰਾੜ ਦੇ ਕਤਲ ਦਾ ਬਦਲਾ ਲਿਆ ਹੈ।

 ਬਿਸ਼ਨੋਈ ਗੈਂਗ ਵਿੱਚ 600 ਤੋਂ ਵਧੇਰੇ ਸ਼ਾਰਪ ਸ਼ੂਟਰ 

ਦੱਸਿਆ ਜਾਂਦਾ ਹੈ ਕਿ ਲਾਰੈਂਸ ਬਿਸ਼ਨੋਈ ਦੇ ਗਰੋਹ ਵਿੱਚ 100, 200 ਨਹੀਂ ਸਗੋਂ 600 ਤੋਂ ਵੱਧ ਸ਼ਾਰਪ ਸ਼ੂਟਰ ਸ਼ਾਮਿਲ ਹਨ। ਇਹ ਸ਼ਾਰਪ ਸ਼ੂਟਰ ਦੇਸ਼ ਭਰ ਵਿਚ ਫੈਲੇ ਹੋਏ ਹਨ ਅਤੇ ਡਰਾ-ਧਮਕਾ ਕੇ ਜਬਰੀ ਵਸੂਲੀ ਕਰਦੇ ਹਨ। ਜ਼ਿਕਰਯੋਗ ਹੈ ਕਿ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ  ਲਾਰੈਂਸ ਦੇ ਗੈਂਗ ਵਿੱਚ 600 ਸ਼ਾਰਪ ਸ਼ੂਟਰ ਹਨ। ਉਨ੍ਹਾਂ ਨੂੰ ਬਹੁਤ ਸਾਰਾ ਫੰਡ ਮਿਲਦਾ ਹੈ।

Gangster Lawrence Bishnoi mastermind behind Sidhu Moosewala's murder: Delhi Police

ਕਈ ਨਾਮੀ ਸਖਸ਼ੀਅਤ ਨੂੰ ਦਿੰਦਾ ਸੀ ਧਮਕੀਆਂ

ਸਲਮਾਨ ਖਾਨ ਅਤੇ ਮੂਸੇਵਾਲਾ ਹੀ ਨਹੀਂ, ਲਾਰੇਂਸ ਬਿਸ਼ਨੋਈ ਦੇ ਨਿਸ਼ਾਨੇ 'ਤੇ ਪੰਜਾਬ ਦੇ ਚਾਰ ਮਸ਼ਹੂਰ ਪੰਜਾਬੀ ਗਾਇਕ ਵੀ ਆ ਚੁੱਕੇ ਹਨ।  ਬਿਸ਼ਨੋਈ ਗੈਂਗ ਧਮਕੀਆਂ ਦਿੰਦਾ ਸੀ ਅਤੇ ਫਿਰੋਤੀ ਵਗੈਰਾ ਦੀ ਡਿਮਾਂਡ ਕਰਦੇ ਸਨ। ਬਿਸ਼ਨੋਈ ਗਰੁੱਪ ਦਾ ਉੱਤਰੀ ਭਾਰਤ ਵਿੱਚ ਕਾਫੀ ਬੋਲਬਾਲਾ ਹੈ।

Delhi Court extends police custody of Lawrence Bishnoi for 5 days

ਸਲਮਾਨ ਖਾਨ ਨੂੰ ਕਿਉਂ ਮਾਰਨਾ ਚਾਹੁੰਦਾ ਹੈ ਲਾਰੇਂਸ?

ਗੈਂਗਸਟਰ ਲਾਰੇਂਸ ਬਿਸ਼ਨੋਈ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਮਾਰਨਾ ਚਾਹੁੰਦਾ ਸੀ। ਇਸ ਪਿੱਛੇ ਅਸਲ ਕਾਰਨ ਇਹ ਹੈ ਕਿ ਸਲਮਾਨ ਖਾਨ 'ਤੇ ਕਾਲੇ ਹਿਰਨ ਦੇ ਸ਼ਿਕਾਰ ਦਾ ਇਲਜ਼ਾਮ ਲੱਗਾ ਸੀ। ਇਸ ਤੋਂ ਬਾਅਦ ਇਕ ਵਾਰ ਸਲਮਾਨ ਖਾਨ ਅਤੇ ਆਸਿਨ ਸਟਾਰਰ ਫਿਲਮ 'ਰੈਡੀ' ਦੀ ਸ਼ੂਟਿੰਗ ਦੌਰਾਨ ਲਾਰੇਂਸ ਨੇ ਆਪਣੇ ਗੁੰਡਿਆਂ ਰਾਹੀਂ ਸਲਮਾਨ ਖਾਨ 'ਤੇ ਹਮਲਾ ਕਰਨ ਦੀ ਯੋਜਨਾ ਵੀ ਬਣਾਈ ਸੀ।   ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਬਿਸ਼ਨੋਈ ਸਮਾਜ ਦਾ ਰਹਿਣ ਵਾਲਾ ਹੈ। ਹਿਰਨ ਦੀ ਬਿਸ਼ਨੋਈ ਸਮਾਜ ਵਿੱਚ ਬਹੁਤ ਮਾਨਤਾ ਹੈ।

ਇਹ ਵੀ ਪੜ੍ਹੋ:ਲਾਰੈਂਸ ਬਿਸ਼ਨੋਈ ਦਾ 22 ਜੂਨ ਤੱਕ ਲਿਆ ਮਾਨਸਾ ਪੁਲੀਸ ਨੇ ਰਿਮਾਂਡ

-PTC News

 

Related Post