..ਤੇ ਇਸ ਤਰ੍ਹਾਂ ਇਹ ਔਰਤ ਜੇਲ੍ਹ ਗਏ ਪਤੀ ਦਾ ਚਲਾਉਂਦੀ ਹੈ ਕਾਰੋਬਾਰ , ਆਈ ਪੁਲਿਸ ਦੇ ਅੜਿੱਕੇ!

By  Joshi June 11th 2018 08:37 AM -- Updated: June 11th 2018 09:50 AM

ਨਸ਼ੇ ਦਾ ਵੱਧ ਰਿਹਾ ਰੁਝਾਨ ਕਿਸੇ ਨੂੰ ਇਸ ਕਦਰ ਵੀ ਖਰਾਬ ਕਰ ਸਕਦਾ ਹੈ ਕਿ ਮਰਦ ਤੋਂ ਬਾਅਦ ਔਰਤ ਨਸ਼ਿਆਂ ਦਾ ਕਾਰੋਬਾਰ ਕਰਨ ਲੱਗ ਜਾਵੇ। ਜੀ ਹਾਂ ਅਸੀਂ ਗੱਲ ਕਰ ਰਹੇ ਅਜਿਹੀ ਹੀ ਇੱਕ ਔਰਤ ਦੀ ਜਿਸਦਾ ਪਤੀ ਨਸ਼ੇ ਦਾ ਕਾਰੋਬਾਰ ਕਰਦਾ ਸੀ ਪਰ ਪੁਲਿਸ ਦੇ ਅੜਿੱਕੇ ਆਉਣ ਤੋਂ ਬਾਅਦ ਉਸਨੂੰ ਜੇਲ੍ਹ ਦੀ ਹਵਾ ਖਾਣੀ ਪਈ ।

woman arrested for smuggling after husband went jailਪਤੀ ਜੇਲ੍ਹ ਦੀਆਂ ਸਲਾਖਾਂ ਪਿੱਛੇ ਹੋਣ ਦੇ ਬਾਵਜੂਦ ਵੀ  ਪਤਨੀ ਨੇ ਪਤੀ ਵਾਲਾ ਨਸ਼ੇ ਦਾ ਕਾਰੋਬਾਰ ਸੰਭਾਲ ਲਿਆ। ਇਸ ਨਸ਼ੇ ਦਾ ਕਾਰੋਬਾਰ ਕਰਨ ਵਾਲੀ ਔਰਤ ਨੂੰ ਪੁਲਿਸ ਨੇ ਜਲੰਧਰ ਚੌਂਕੀ ਬੱਸ ਸਟੈਂਡ ਦੇ ਗੇਟ ਕੋਲ ਤਿੰਨ ਸੋ ਸੱਠ ਨਸ਼ੀਲੇ ਕੈਪਸੂਲਾਂ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਔਰਤ ਦਾ ਨਾਮ ਪੂਨਮ ਦੱਸਿਆ ਜਾ ਰਿਹਾ ਹੈ।

ਕਿਹਾ ਜਾ ਰਿਹਾ ਹੈ ਕਿ ਇਸ ਔਰਤ ਇੱਕ ਪਹਿਲਾਂ ਵੀ ਮਾਮਲਾ ਦਰਜ ਹੋ ਚੁੱਕਾ ਹੈ।ਇਸ ਔਰਤ ਦਾ ਪਤੀ ਜੇਲ੍ਹ ਵਿੱਚ ਹੋਣ ਦੇ ਬਾਵਜੂਦ ਵੀ ਆਪਣੀ ਪਤਨੀ ਕੋਲੋਂ ਨਸ਼ੇ ਦਾ ਗੈਰ ਕਾਨੂੰਨੀ ਕੰਮ ਕਰਵਾਉਂਦਾ ਸੀ।

woman arrested for smuggling after husband went jailਜਾਣਕਾਰੀ ਅਨੁਸਾਰ ਪੁਲਿਸ ਦੋਵਾਂ 'ਤੇ ਕਾਰਵਾਈ ਕਰਨ ਦੀ ਤਿਆਰੀ ਵਿੱਚ ਹੈ।

—PTC News

Related Post