ਮਹਿਲਾਵਾਂ ਨੇ ਸੰਭਾਲਿਆ ਕਿਸਾਨ ਮੋਰਚਾ , ਮਹਿਲਾ ਦਿਵਸ ਮੌਕੇ ਔਰਤ ਕਾਨਫਰੰਸ 'ਚ ਔਰਤਾਂ ਦਾ ਹੜ੍ਹ   

By  Shanker Badra March 8th 2021 05:26 PM

ਨਵੀਂ ਦਿੱਲੀ : ਦਿੱਲੀ ਕਿਸਾਨ ਮੋਰਚੇ ਦੌਰਾਨ ਅੱਜ ਬੀ.ਕੇ.ਯੂ ਏਕਤਾ (ਉਗਰਾਹਾਂ) ਵੱਲੋਂ ਔਰਤ ਦਿਹਾੜੇ ਮੌਕੇ ਵਿਸ਼ਾਲ ਔਰਤ ਕਾਨਫ਼ਰੰਸ ਕੀਤੀ ਗਈ ,ਜਿਸ ਵਿਚ ਪੰਜਾਬ ਤੇ ਹਰਿਆਣੇ ਦੀਆਂ ਕਈ ਹਜ਼ਾਰਾਂ ਔਰਤਾਂ ਨੇ ਪੂਰੇ ਜੋਸ਼ੋ ਖਰੋਸ਼ ਨਾਲ ਸ਼ਮੂਲੀਅਤ ਕੀਤੀ। ਟਿੱਕਰੀ ਬਾਰਡਰ 'ਤੇ ਪਕੌੜਾ ਚੌਕ ਕੋਲ ਵਸਾਏ ਗਏ ਗ਼ਦਰੀ ਗੁਲਾਬ ਕੌਰ ਨਗਰ ਵਿੱਚ ਆਏ ਔਰਤਾਂ ਦੇ ਹੜ੍ਹ ਨੇ ਚੱਲ ਰਹੇ ਮੋਰਚੇ ਅੰਦਰ ਨਵੀਂ ਰੂਹ ਫੂਕ ਦਿੱਤੀ। ਇਸ ਵਿਸ਼ਾਲ ਕਾਨਫਰੰਸ ਦਾ ਸਮੁੱਚਾ ਸੰਚਾਲਨ ਔਰਤਾਂ ਵੱਲੋਂ ਹੀ ਕੀਤਾ ਗਿਆ ਤੇ ਇਸ ਨੂੰ ਔਰਤ ਬੁਲਾਰਿਆਂ ਨੇ ਸੰਬੋਧਨ ਕੀਤਾ।

Women leaders to lead farmers' protests today Women's Day ਮਹਿਲਾਵਾਂ ਨੇ ਸੰਭਾਲਿਆ ਕਿਸਾਨ ਮੋਰਚਾ , ਮਹਿਲਾ ਦਿਵਸ ਮੌਕੇ ਔਰਤ ਕਾਨਫਰੰਸ 'ਚ ਔਰਤਾਂ ਦਾ ਹੜ੍ਹ

ਕਾਨਫ਼ਰੰਸ ਦੀ ਸ਼ੁਰੁਆਤ ਕੌਮੀ ਮੁਕਤੀ ਲਹਿਰ ਤੇ ਕਿਸਾਨ ਸੰਘਰਸ਼ਾਂ ਦੌਰਾਨ ਸ਼ਹਾਦਤ ਪਾਉਣ ਵਾਲੀਆਂ ਔਰਤਾਂ ਨੂੰ ਸ਼ਰਧਾਂਜਲੀ ਦੇਣ ਨਾਲ ਹੋਈ, ਜਿਨ੍ਹਾਂ ਦੀ ਯਾਦ ਵਿਚ ਦੋ ਮਿੰਟ ਦਾ ਮੌਨ ਰੱਖਿਆ ਗਿਆ। ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਬੀ ਕੇ ਯੂ ਏਕਤਾ (ਉਗਰਾਹਾਂ) ਦੀ ਔਰਤ ਵਿੰਗ ਦੀ ਆਗੂ ਹਰਿੰਦਰ ਕੌਰ ਬਿੰਦੂ ਤੇ ਪਰਮਜੀਤ ਕੌਰ ਪਿੱਥੋ ਨੇ ਕਿਹਾ ਕਿ ਚੱਲ ਰਹੇ ਕਿਸਾਨ ਸੰਘਰਸ਼ ਦੌਰਾਨ ਔਰਤਾਂ ਦਾ ਰੋਲ ਮਿਸਾਲੀ ਹੈ ਕਿਉਂਕਿ ਔਰਤਾਂ ਪਹਿਲਾਂ ਹੀ ਖੇਤੀ ਸੰਕਟ ਦੀ ਸਭ ਤੋਂ ਵੱਧ ਮਾਰ ਹੰਢਾ ਰਹੀਆਂ ਹਨ ਤੇ ਔਰਤਾਂ ਨੇ ਇਸ ਨਵੇਂ ਕਾਰਪੋਰੇਟ ਹਮਲੇ ਨੂੰ ਪਹਿਚਾਣ ਲਿਆ ਹੈ।

Women leaders to lead farmers' protests today Women's Day ਮਹਿਲਾਵਾਂ ਨੇ ਸੰਭਾਲਿਆ ਕਿਸਾਨ ਮੋਰਚਾ , ਮਹਿਲਾ ਦਿਵਸ ਮੌਕੇ ਔਰਤ ਕਾਨਫਰੰਸ 'ਚ ਔਰਤਾਂ ਦਾ ਹੜ੍ਹ

ਸਮਾਜ ਦੇ ਅੰਦਰ ਸਭ ਤੋਂ ਵੱਧ ਦੁੱਖ ਤਕਲੀਫ਼ਾਂ ਸਹਿ ਸਕਣ ਦੀ ਸਮਰੱਥਾ ਵਾਲੇ ਇਸ ਤਬਕੇ ਦਾ ਸੰਘਰਸ਼ ਅੰਦਰ ਸ਼ਾਮਲ ਹੋਣਾ ਸੰਘਰਸ਼ ਦਾ ਇੱਕ ਅਜਿਹਾ ਤਾਕਤਵਰ ਪਹਿਲੂ ਹੈ ਜਿਸ ਨੂੰ ਹੋਰ ਅੱਗੇ ਵਧਾਉਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਹਾਕੇ ਦੌਰਾਨ ਪੰਜਾਬ ਅੰਦਰ ਹੋਏ ਜਨਤਕ ਸੰਘਰਸ਼ਾਂ ਅੰਦਰ ਖੇਤ ਮਜ਼ਦੂਰ ਤੇ ਕਿਸਾਨ ਅੌਰਤਾਂ ਦੀਆਂ ਲਾਮਬੰਦੀਆਂ ਨੇ ਔਰਤ ਹੱਕਾਂ ਦੀ ਲਹਿਰ ਲਈ ਵੀ ਇੱਕ ਨਿੱਗਰ ਆਧਾਰ ਸਿਰਜਿਆ ਹੈ ਜਿਸ ਰਾਹੀਂ ਔਰਤ ਹੱਕਾਂ ਦੀ ਗੱਲ ਚੱਲਣ ਦਾ ਹਾਂਦਰੂ ਮਾਹੌਲ ਉਸਰਦਾ ਹੈ। ਇਸ ਮੌਕੇ ਮਹਿਲਾ ਕਿਸਾਨ ਆਗੂ ਹਰਪ੍ਰੀਤ ਕੌਰ ਜੇਠੂਕੇ ਤੇ ਪਰਮਜੀਤ ਕੌਰ ਕੋਟੜਾ ਨੇ ਬੀਤੇ ਸਮਿਆਂ ਦੌਰਾਨ ਲੜੇ ਗਏ ਸੰਘਰਸ਼ਾਂ ਦੌਰਾਨ ਕਿਸਾਨ ਮਜ਼ਦੂਰ ਔਰਤਾਂ ਵੱਲੋਂ ਪਾਏ ਅਹਿਮ ਯੋਗਦਾਨ ਦੀ ਚਰਚਾ ਕਰਦਿਆਂ ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਹੇ ਮੋਰਚੇ ਦੀ ਜਿੱਤ ਤੱਕ ਡਟੇ ਰਹਿਣ ਦਾ ਐਲਾਨ ਕੀਤਾ।

ਮਹਿਲਾਵਾਂ ਨੇ ਸੰਭਾਲਿਆ ਕਿਸਾਨ ਮੋਰਚਾ , ਮਹਿਲਾ ਦਿਵਸ ਮੌਕੇ ਔਰਤ ਕਾਨਫਰੰਸ 'ਚ ਔਰਤਾਂ ਦਾ ਹੜ੍ਹ

ਅੱਜ ਦੀ ਕਾਨਫਰੰਸ ਨੂੰ ਔਰਤ ਹੱਕਾਂ ਤੇ ਜਮਹੂਰੀ ਹੱਕਾਂ ਦੀ ਕਾਰਕੁੰਨ ਅਤੇ ਮਰਹੂਮ ਪੰਜਾਬੀ ਨਾਟਕਕਾਰ ਗੁਰਸ਼ਰਨ ਸਿੰਘ ਦੀ ਧੀ ਨਵਸ਼ਰਨ ਕੌਰ ਨੇ ਸੰਬੋਧਨ ਕਰਦਿਆਂ ਮੁਲਕ ਦੇ ਇਤਿਹਾਸ ਅੰਦਰ ਲੋਕ ਸੰਘਰਸ਼ਾਂ ਵਿੱਚ ਔਰਤਾਂ ਦੇ ਯੋਗਦਾਨ ਦੀ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਮੌਜੂਦਾ ਫਾਸ਼ੀਵਾਦੀ ਹਕੂਮਤ ਔਰਤ ਹੱਕਾਂ 'ਤੇ ਪਹਿਲਾਂ ਸਭਨਾਂ ਸਮਿਆਂ ਨਾਲੋਂ ਜ਼ਿਆਦਾ ਤਿੱਖੇ ਹਮਲੇ ਕਰ ਰਹੀ ਹੈ। ਇਸ ਘੋਰ ਪਿਛਾਖੜੀ ਹਕੂਮਤ ਦਾ ਧਰਮ ਆਧਾਰਿਤ ਰਾਜ ਦਾ ਨਾਅਰਾ ਔਰਤਾਂ ਨੂੰ ਮੱਧਯੁਗੀ ਗ਼ੁਲਾਮੀ ਵੱਲ ਧੱਕਣ ਵਾਲਾ ਹੈ ਇਸ ਪਿਛਾਖੜੀ ਫਾਸ਼ੀਵਾਦੀ ਹੱਲੇ ਖ਼ਿਲਾਫ਼ ਔਰਤਾਂ ਨੂੰ ਸਮਾਜ ਦੇ ਹੋਰਨਾਂ ਦਬਾਏ ਤਬਕਿਆਂ ਜਿਵੇਂ ਦਲਿਤਾਂ, ਆਦਿਵਾਸੀਆਂ ਤੇ ਦਬਾਈਆਂ ਧਾਰਮਿਕ ਘੱਟਗਿਣਤੀ ਨਾਲ ਰਲ ਕੇ ਇਕਜੁੱਟ ਸੰਘਰਸ਼ ਉਸਾਰਨ ਦੀ ਜ਼ਰੂਰਤ ਹੈ।

Women leaders to lead farmers' protests today Women's Day ਮਹਿਲਾਵਾਂ ਨੇ ਸੰਭਾਲਿਆ ਕਿਸਾਨ ਮੋਰਚਾ , ਮਹਿਲਾ ਦਿਵਸ ਮੌਕੇ ਔਰਤ ਕਾਨਫਰੰਸ 'ਚ ਔਰਤਾਂ ਦਾ ਹੜ੍ਹ

ਸਾਬਕਾ ਵਿਦਿਆਰਥਣ ਆਗੂ ਤੇ ਇਨਕਲਾਬੀ ਕਾਰਕੁੰਨ ਸ਼ੀਰੀਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਜਿਨ੍ਹਾਂ ਸਾਮਰਜੀ ਬਹੁਕੌਮੀ ਕੰਪਨੀਆਂ ਤੇ ਕਾਰਪੋਰੇਟ ਜਗਤ ਖ਼ਿਲਾਫ਼ ਕਿਸਾਨ ਸੰਘਰਸ਼ ਦਾ ਮੱਥਾ ਲੱਗਿਆ ਹੋਇਆ ਹੈ ਉਸ ਦਾ ਔਰਤਾਂ ਨਾਲ ਵੀ ਘੋਰ ਦੁਸ਼ਮਣਾਨਾ ਦਾ ਰਿਸ਼ਤਾ ਹੈ। ਇਹ ਸਾਮਰਾਜੀ ਕੰਪਨੀਆਂ ਇਕ ਹੱਥ ਔਰਤਾਂ ਦੀ ਦਾਬੇ ਵਾਲੀ ਹਾਲਤ ਦਾ ਲਾਹਾ ਲੈਂਦਿਆਂ ਉਨ੍ਹਾਂ ਦੀ ਕਿਰਤ ਲੁੱਟਦੀਆਂ ਹਨ ਤੇ ਨਾਲ ਹੀ ਆਪਣਾ ਮਾਲ ਵੇਚਣ ਵਾਸਤੇ ਔਰਤਾਂ ਨੂੰ ਇੱਕ ਵਸਤੂ ਵਜੋਂ ਪੇਸ਼ ਕਰਦੀਆਂ ਹਨ। ਇਨ੍ਹਾਂ ਦੇ ਪੂੰਜੀ ਦੇ ਕਾਰੋਬਾਰਾਂ ਨੇ ਔਰਤ ਨੂੰ ਬਾਜ਼ਾਰ ਵਿਕਦੀ ਵਸਤ 'ਚ ਤਬਦੀਲ ਕਰ ਦਿੱਤਾ ਹੈ। ਇਸ ਲਈ ਕਾਰਪੋਰੇਟਾਂ ਖ਼ਿਲਾਫ਼ ਸੰਘਰਸ਼ ਔਰਤ ਹੱਕਾਂ ਦੇ ਸੰਘਰਸ਼ ਦਾ ਜੁੜਵਾਂ ਹਿੱਸਾ ਹੈ। ਉਨ੍ਹਾਂ ਕਿਹਾ ਕਿ ਔਰਤ ਹੱਕਾਂ ਦੀ ਲਹਿਰ ਸਾਡੇ ਦੇਸ਼ ਦੀ ਸਾਮਰਾਜਵਾਦ ਖ਼ਿਲਾਫ਼ ਕੌਮੀ ਮੁਕਤੀ ਲਹਿਰ ਦਾ ਅਹਿਮ ਅੰਗ ਬਣਦੀ ਹੈ ਤੇ ਨਾਲ ਹੀ ਜਗੀਰੂ ਲੁੱਟ ਖਸੁੱਟ ਦੇ ਖ਼ਾਤਮੇ ਲਈ ਲੜੇ ਜਾਣ ਵਾਲੇ ਸੰਘਰਸ਼ ਔਰਤ ਦੀ ਗੁਲਾਮੀ ਦੇ ਸੰਗਲ ਤੋੜਨ ਵਾਲੇ ਸੰਘਰਸ਼ ਵੀ ਬਣਦੇ ਹਨ। ਇਉਂ ਔਰਤ ਹੱਕਾਂ ਦੀ ਲਹਿਰ ਲੋਕ ਹੱਕਾਂ ਦੀ ਲਹਿਰ ਦਾ ਜੁੜਵਾਂ ਹਿੱਸਾ ਹੈ।

Women leaders to lead farmers' protests today Women's Day ਮਹਿਲਾਵਾਂ ਨੇ ਸੰਭਾਲਿਆ ਕਿਸਾਨ ਮੋਰਚਾ , ਮਹਿਲਾ ਦਿਵਸ ਮੌਕੇ ਔਰਤ ਕਾਨਫਰੰਸ 'ਚ ਔਰਤਾਂ ਦਾ ਹੜ੍ਹ

ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਤਰਫੋਂ ਕ੍ਰਿਸ਼ਨਾ ਦੇਵੀ ਨੇ ਸੰਬੋਧਨ ਹੁੰਦਿਆਂ ਕਿਹਾ ਕਿ ਦਲਿਤ ਔਰਤਾਂ ਸਮਾਜ ਅੰਦਰ ਤੀਹਰੇ ਦਾਬੇ ਦਾ ਸ਼ਿਕਾਰ ਹਨ। ਉਹ ਲੁਟੇਰੀਆਂ ਜਮਾਤਾਂ ਦੇ ਦਾਬੇ ਦੇ ਨਾਲ ਨਾਲ ਮਰਦਾਵੇਂ ਦਾਬੇ ਤੇ ਅਖੌਤੀ ਉੱਚ ਜਾਤੀ ਦਾਬੇ ਦਾ ਵੀ ਸ਼ਿਕਾਰ ਹਨ। ਔਰਤ ਹੱਕਾਂ ਦੀ ਲਹਿਰ ਦਾ ਸਭ ਤੋਂ ਉੱਭਰਵਾਂ ਸਰੋਕਾਰ ਖੇਤ ਮਜ਼ਦੂਰ ਔਰਤਾਂ ਬਣਨੀਆਂ ਚਾਹੀਦੀਆਂ ਹਨ। ਅੱਜ ਦੇ ਇਸ ਇਕੱਠ ਵਿੱਚ ਦਿੱਲੀ ਦੀਆਂ ਔਰਤ ਜਥੇਬੰਦੀਆਂ ਵੱਲੋਂ ਇੱਕ ਵੱਡੇ ਵਫ਼ਦ ਨੇ ਵੀ ਸ਼ਮੂਲੀਅਤ ਕੀਤੀ।  ਇਸ ਵਫ਼ਦ ਦੀ ਤਰਫ਼ੋਂ ਸ਼ਬਨਮ ਹਾਸ਼ਮੀ ਨੇ ਸੰਬੋਧਨ ਕੀਤਾ ਤੇ ਕਿਸਾਨ ਸੰਘਰਸ਼ ਨਾਲ ਆਪਣੀ ਇੱਕਜੁੱਟਤਾ ਜ਼ਾਹਿਰ ਕੀਤੀ। ਉੱਘੀ ਕਲਾਕਾਰ ਮਾਇਆ ਰਾਏ ਨੇ ਮੰਚ ਤੋਂ ਸ਼ਾਨਦਾਰ ਕਲਾ ਕਿਰਤ ਰਾਹੀਂ ਕਿਸਾਨ ਸੰਘਰਸ਼ ਦੀ ਹਮਾਇਤ ਕੀਤੀ। ਇਸ ਤੋਂ ਇਲਾਵਾ ਹਰਿਆਣੇ ਤੋਂ ਸ਼ਵੇਤਾ, ਪੂਨਮ ਰਾਣੀ ਤੇ ਪੰਜਾਬ ਤੋਂ ਵਕੀਲ ਰਵਿੰਦਰ ਕੌਰ ਨੇ ਵੀ ਸੰਬੋਧਨ ਕੀਤਾ।

Women leaders to lead farmers' protests today Women's Day ਮਹਿਲਾਵਾਂ ਨੇ ਸੰਭਾਲਿਆ ਕਿਸਾਨ ਮੋਰਚਾ , ਮਹਿਲਾ ਦਿਵਸ ਮੌਕੇ ਔਰਤ ਕਾਨਫਰੰਸ 'ਚ ਔਰਤਾਂ ਦਾ ਹੜ੍ਹ

ਅੱਜ ਦੀ ਕਾਨਫਰੰਸ ਵਿੱਚ ਮਹਿਲਾ ਕਿਸਾਨ ਆਗੂ ਕੁਲਦੀਪ ਕੌਰ ਕੁੱਸਾ ਵੱਲੋਂ ਦੋ ਅਹਿਮ ਮਤੇ ਪਾਸ ਕੀਤੇ ਗਏ। ਇਕ ਮਤੇ ਰਾਹੀਂ ਜੇਲ੍ਹ ਵਿੱਚ ਸੁੱਟੇ ਹੋਏ ਜਮਹੂਰੀ ਹੱਕਾਂ ਦੀਆਂ ਔਰਤ ਕਾਰਕੁੰਨਾਂ ਸਮੇਤ ਸਭਨਾਂ ਕਾਰਕੁੰਨਾਂ ਦੀ ਰਿਹਾਈ ਦੀ ਮੰਗ ਕੀਤੀ ਗਈ। ਦੂਸਰੇ ਮਤੇ ਰਾਹੀਂ ਫਾਸ਼ੀਵਾਦੀ ਮੋਦੀ ਹਕੂਮਤ ਦੇ  ਫਿਰਕੂ ਫਾਸ਼ੀ ਹਮਲੇ ਦਾ ਸੱਚ ਉਘਾੜ ਰਹੀਆਂ ਬਹਾਦਰ ਪੱਤਰਕਾਰ ਔਰਤਾਂ ਨੂੰ ਸਲਾਮ ਕਹੀ ਗਈ। ਇਸ ਦੌਰਾਨ ਸੁਚੇਤਕ ਰੰਗਮੰਚ ਮੁਹਾਲੀ ਵੱਲੋਂ ਅਨੀਤਾ ਸ਼ਬਦੀਸ਼ ਦੀ ਨਿਰਦੇਸ਼ਨਾ ਹੇਠ ਨਾਟਕ "ਜੇ ਹੁਣ ਵੀ ਨਾ ਬੋਲੇ" ਪੇਸ਼ ਕੀਤਾ ਗਿਆ। ਔਰਤਾਂ ਦੀ ਸ਼ਮੂਲੀਅਤ ਏਨੀ ਵਿਆਪਕ ਸੀ ਕਿ ਵਿਸ਼ਾਲ ਪੰਡਾਲ ਦੇ ਵੱਡੇ ਇੰਤਜ਼ਾਮ ਵੀ ਛੋਟੇ ਪੈ ਗਏ। ਅਖੀਰ 'ਤੇ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਾਨਫਰੰਸ ਵਿੱਚ ਪੁੱਜੀਆਂ ਔਰਤਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਔਰਤਾਂ ਬਿਨਾਂ ਕੋਈ ਵੀ ਸੰਘਰਸ਼ ਕਾਮਯਾਬ ਨਹੀਂ ਹੋ ਸਕਦਾ।

-PTCNews

Related Post