PM ਮੋਦੀ ਦੀ ਮੀਟਿੰਗ ਤੋਂ ਪਰਤ ਰਹੀਆਂ ਔਰਤਾਂ ਦੀ ਪਲਟੀ ਬੱਸ, 10 ਦੀ ਹਾਲਤ ਗੰਭੀਰ

By  Riya Bawa September 18th 2022 07:33 AM

Sheopur Accident: ਮੱਧ ਪ੍ਰਦੇਸ਼ ਦੇ ਸ਼ਿਓਪੁਰ 'ਚ ਪੀਐਮ ਮੋਦੀ ਦੀ ਮੀਟਿੰਗ 'ਚ ਆਈਆਂ ਔਰਤਾਂ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਪੀਐਮ ਦੀ ਮੀਟਿੰਗ ਤੋਂ ਵਾਪਸ ਪਰਤਦੇ ਸਮੇਂ ਇਹ ਬੱਸ ਪਲਟ ਗਈ। ਇਹ ਹਾਦਸਾ ਖੋਘਰ ਪੁਲ ਨੇੜੇ ਵਾਪਰਿਆ। ਇਸ ਬੱਸ ਵਿੱਚ 30 ਔਰਤਾਂ ਸਵਾਰ ਸਨ। ਹਾਦਸੇ 'ਚ 10 ਔਰਤਾਂ ਜ਼ਖਮੀ ਹੋ ਗਈਆਂ, ਜਿਨ੍ਹਾਂ ਨੂੰ ਜ਼ਿਲਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

ਪੀਐਮ ਮੋਦੀ ਕੁਨੋ ਨੈਸ਼ਨਲ ਪਾਰਕ ਵਿੱਚ ਚੀਤੇ ਨੂੰ ਛੱਡਣ ਤੋਂ ਬਾਅਦ ਸ਼ਿਓਪੁਰ ਜ਼ਿਲ੍ਹੇ ਦੇ ਕਰਹਾਲ ਪਹੁੰਚੇ ਸਨ। ਪੀਐਮ ਮੋਦੀ ਨੇ ਇੱਥੇ ਮਹਿਲਾ ਸਵੈ-ਸਹਾਇਤਾ ਸਮੂਹਾਂ ਦੇ ਸੰਮੇਲਨ ਵਿੱਚ ਹਿੱਸਾ ਲਿਆ ਅਤੇ ਇਕੱਠ ਨੂੰ ਸੰਬੋਧਨ ਕੀਤਾ ਸੀ। ਦੱਸ ਦੇਈਏ ਕਿ 25 ਤੋਂ 30 ਸੈਲਫ ਹੈਲਪ ਗਰੁੱਪ ਦੀਆਂ ਔਰਤਾਂ ਬੱਸ 'ਚ ਸਵਾਰ ਹੋ ਕੇ ਸ਼ਿਓਪੁਰ ਦੀ ਕਰਹਾਲ ਤਹਿਸੀਲ 'ਚ ਪ੍ਰੋਗਰਾਮ 'ਚ ਸ਼ਾਮਲ ਹੋਣ ਜਾ ਰਹੀਆਂ ਸਨ।

ਇਹ ਵੀ ਪੜ੍ਹੋ: PM Modi Birthday: ਜਨਮ ਦਿਨ ਮੌਕੇ PM ਮੋਦੀ ਦੇਸ਼ ਨੂੰ ਦੇਣਗੇ BIG ਗਿਫ਼ਟ ! ਜਾਣੋ ਕੀ ਹੋਵੇਗਾ ਖ਼ਾਸ?

ਜਾਮ ਕਾਰਨ ਬੱਸ ਪ੍ਰੋਗਰਾਮ 'ਤੇ ਨਹੀਂ ਪਹੁੰਚ ਸਕੀ, ਜਿਸ ਤੋਂ ਬਾਅਦ ਜਦੋਂ ਬੱਸ ਵਾਪਸ ਆ ਰਹੀ ਸੀ ਤਾਂ ਪਰੀਚਾ ਨੇੜੇ ਡਰਾਈਵਰ ਬਦਲ ਗਿਆ ਅਤੇ ਦੂਜੇ ਡਰਾਈਵਰ ਨੇ ਬੱਸ ਨੂੰ ਭਜਾਉਣਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਡਰਾਈਵਰ ਨੇ ਬੱਸ ਨੂੰ ਬੇਕਾਬੂ ਹੋ ਕੇ ਖੋਖਰ ਦੇ ਪੁਲ 'ਚ ਜਾ ਟਕਰਾਇਆ। ਬੱਸ ਦੇ ਅੱਗੇ ਬੈਠੀਆਂ ਔਰਤਾਂ ਨੂੰ ਜ਼ਿਆਦਾ ਸੱਟਾਂ ਲੱਗੀਆਂ ਹਨ, ਜਿਸ ਤੋਂ ਬਾਅਦ ਸਾਰਿਆਂ ਨੂੰ ਜ਼ਿਲਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।

-PTC News

Related Post