ਬਬੀਤਾ ਫੋਗਾਟ ਨੇ ਹਰਿਆਣਾ ਪੁਲਿਸ ਦੇ ਸਬ ਇੰਸਪੈਕਟਰ ਅਹੁਦੇ ਤੋਂ ਦਿੱਤਾ ਅਸਤੀਫ਼ਾ

By  Jashan A September 12th 2019 11:35 AM -- Updated: September 12th 2019 11:45 AM

ਮਹਿਲਾ ਰੈਸਲਰ ਬਬੀਤਾ ਫੋਗਾਟ ਨੇ ਹਰਿਆਣਾ ਪੁਲਿਸ ਤੋਂ ਦਿੱਤਾ ਅਸਤੀਫ਼ਾ,ਨਵੀਂ ਦਿੱਲੀ: ਹਰਿਆਣਾ ਦੀ ਮਹਿਲਾ ਰੈਸਲਰ ਬਬੀਤਾ ਫੋਗਾਟ ਨੇ ਅੱਜ ਹਰਿਆਣਾ ਪੁਲਿਸ ਦੇ ਸਬ ਇੰਸਪੈਕਟਰ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਜਿਸ ਤੋਂ ਬਾਅਦ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਬਬੀਤਾ ਹਰਿਆਣਾ ਦੀ ਬਾਢੜਾ ਜਾਂ ਚਰਖੀ ਦਾਦਰੀ ਸੀਟ ਤੋਂ ਭਾਜਪਾ ਦੇ ਟਿਕਟ 'ਤੇ ਵਿਧਾਨ ਸਭਾ ਚੋਣਾਂ ਲੜ ਸਕਦੀ ਹੈ।

https://twitter.com/ANI/status/1172001843913715712?s=20

ਬਬੀਤਾ ਨੇ ਆਪਣੇ ਟਵਿਟਰ ਅਕਾਊਂਟ 'ਤੇ ਇਕ ਟਵੀਟ ਕਰ ਲਿਖਿਆ ਕਿ,''ਅੱਜ ਭਾਜਪਾ ਨਾਲ ਜੁੜ ਕੇ ਰਾਜਨੀਤੀ 'ਚ ਨਵੀਂ ਸ਼ੁਰੂਆਤ ਕਰ ਰਹੀ ਹੈ। ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦੀ ਹਾਂ ਕਿ ਤੁਸੀਂ ਵੀ ਭਾਜਪਾ ਨਾਲ ਜੁੜ ਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਹੱਥਾਂ ਨੂੰ ਮਜ਼ਬੂਤ ਕਰੋ।''

ਹੋਰ ਪੜ੍ਹੋ: India vs South Africa: ਜਾਣੋ, T20 ਸੀਰੀਜ਼ 'ਚ ਭਾਰਤ ਦੇ ਇਹਨਾਂ ਖਿਡਾਰੀਆਂ ਨੂੰ ਕਿਉਂ ਨਹੀਂ ਮਿਲਿਆ ਮੌਕਾ !

https://twitter.com/BabitaPhogat/status/1160878742761119745?s=20

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਬਬੀਤਾ ਫੋਗਾਟ ਅਤੇ ਉਨ੍ਹਾਂ ਦੇ ਪਿਤਾ ਮਹਾਵੀਰ ਫੋਗਾਟ ਕੇਂਦਰੀ ਖੇਡ ਮੰਤਰੀ ਕਿਰਨ ਰਿਜਿਜੂ ਦੀ ਮੌਜੂਦਗੀ 'ਚ ਭਾਜਪਾ 'ਚ ਸ਼ਾਮਲ ਹੋ ਗਏ ਸਨ। ਦਰੋਣਾਚਾਰੀਆ ਪੁਰਸਕਾਰ ਨਾਲ ਸਨਮਾਨਿਤ ਮਹਾਵੀਰ ਫੋਗਾਟ ਇਸ ਸਾਲ ਦੀ ਸ਼ੁਰੂਆਤ 'ਚ ਅਜੇ ਚੌਟਾਲਾ ਦੀ ਜਨਨਾਇਕ ਜਨਤਾ ਪਾਰਟੀ 'ਚ ਸ਼ਾਮਲ ਹੋਏ ਸਨ।

-PTC News

Related Post