youth olympic: ਦੱਖਣੀ ਅਫ਼ਰੀਕਾ ਨੂੰ ਹਰਾ ਕੇ ਭਾਰਤੀ ਮਹਿਲਾ ਹਾਕੀ ਟੀਮ ਪਹੁੰਚੀ ਕੁਆਟਰ ਫਾਈਨਲ 'ਚ

By  Joshi October 12th 2018 04:29 PM -- Updated: October 12th 2018 06:04 PM

youth olympic: ਦੱਖਣੀ ਅਫ਼ਰੀਕਾ ਨੂੰ ਹਰਾ ਕੇ ਭਾਰਤੀ ਮਹਿਲਾ ਹਾਕੀ ਟੀਮ ਪਹੁੰਚੀ ਕੁਆਟਰ ਫਾਈਨਲ 'ਚ

ਬਿਊਨਸ ਆਇਰਸ: ਭਾਰਤੀ ਮਹਿਲਾ ਹਾਕੀ ਟੀਮ ਨੇ ਪੂਲ ਏ ਦੇ ਆਪਣੇ ਆਖਰੀ ਮੈਚ ਵਿੱਚ ਦੱਖਣੀ ਅਫ਼ਰੀਕਾ ਨੂੰ 5 - 2 ਨਾਲ ਹਰਾ ਕੇ ਯੂਥ ਓਲੰਪਿਕ ਖੇਡਾਂ 'ਚ ਕੁਆਟਰ ਫਾਇਨਲ ਵਿੱਚ ਪਰਵੇਸ਼ ਕਰ ਲਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਭਾਰਤੀ ਟੀਮ 12 ਅੰਕਾਂ ਦੇ ਨਾਲ ਮੇਜਬਾਨ ਅਰਜਨਟੀਨਾ ਦੇ ਬਾਅਦ ਦੂਜੇ ਸਥਾਨ ਉੱਤੇ ਰਹੀ। ਦੱਖਣ ਅਫ਼ਰੀਕਾ ਉੱਤੇ ਜਿੱਤ ਵਿੱਚ ਮੁਮਤਾਜ ਖਾਨ ਨੇ ਦੋ ਜਦੋਂ ਕਿ ਰੀਤ ਲਾਲਰੇਮਸਿਆਮੀ ਅਤੇ ਇਸ਼ਿਕਾ ਚੌਧਰੀ ਨੇ ਇੱਕ ਇੱਕ ਗੋਲ ਕੀਤਾ।

ਹੋਰ ਪੜ੍ਹੋ: CWG 2018: ਰਾਸ਼ਟਰਮੰਡਲ ਖੇਡਾਂ 2018 ‘ਚ ਬੈਡਮਿੰਟਨ ਟੀਮ ਨੇ ਮਲੇਸ਼ੀਆ ਨੂੰ ਹਰਾ ਕੇ ਭਾਰਤ ਦੀ ਝੋਲੀ ਪਾਇਆ ਇੱਕ ਹੋਰ ਸੋਨ ਤਮਗਾ

ਜਵਾਬ ਵਿੱਚ ਦੱਖਣੀ ਅਫ਼ਰੀਕਾ ਦੇ ਵੱਲੋਂ ਕਾਇਲਾ ਡਿ ਵਾਲ ਅਤੇ ਏੰਜੇਲਾ ਵੇਲਹਮ ਨੇ ਗੋਲ ਕੀਤੇ। ਦੱਸਿਆ ਜਾ ਰਿਹਾ ਹੈ ਕਿ ਇਹ ਮੈਚ ਕਾਫੀ ਰੋਮਾਂਚਕ ਰਿਹਾ,ਪਰ ਭਾਰਤੀ ਟੀਮ ਨੇ ਬੇਹਤਰੀਨ ਪ੍ਰਦਰਸ਼ਨ ਕਰਦਿਆਂ ਇਸ ਮੈਚ ਨੂੰ ਆਪਣੇ ਨਾਮ ਕੀਤਾ।

—PTC News

Related Post