ਪੰਜਾਬ ਪੁਲਿਸ ਭਰਤੀ ਮਾਮਲੇ ਨੂੰ ਲੈ ਕੇ ਨੌਜਵਾਨ ਵੱਲੋਂ ਰੋਸ ਪ੍ਰਦਰਸ਼ਨ, ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜੀ

By  Riya Bawa November 30th 2021 04:59 PM -- Updated: November 30th 2021 05:02 PM

Punjab Police recruitment: ਪੁਲਿਸ ਕਾਂਸਟੇਬਲ ਭਰਤੀ ਮਾਮਲੇ ਵਿੱਚ ਜਾਅਲੀ ਲਿਸਟ ਜਾਰੀ ਕਰਨ ਨੂੰ ਲੈ ਕੇ ਅੱਜ ਫਿਰ ਜਗਰਾਓਂ ਵਿਖੇ ਨੌਜਵਾਨ ਲੜਕੇ ਲੜਕੀਆਂ ਨੇ ਜਗਰਾਓਂ ਲੁਧਿਆਣਾ ਹਾਈਵੇ ਜਾਮ ਕਰਦਿਆਂ ਪੰਜਾਬ ਸਰਕਾਰ ਖਿਲਾਫ ਜਮ ਕੇ ਨਾਅਰੇਬਾਜੀ ਕੀਤੀ ਤੇ ਕਿਹਾ ਕਿ ਸਰਕਾਰ ਦਾਅਵੇ ਤਾਂ ਨੌਜਵਾਨਾਂ ਨੂੰ ਰੋਜਗਾਰ ਦੇਣ ਦੇ ਕਰਦੀ ਹੈ, ਜਦਕਿ ਹਕੀਕਤ ਵਿੱਚ ਨੌਜਵਾਨਾਂ ਨਾਲ ਧੱਕਾ ਕਰਕੇ ਆਪਣੇ ਚਹੇਤਿਆਂ ਦੇ ਨਾਮ ਜਾਅਲੀ ਲਿਸਟਾਂ ਵਿਚ ਪਾ ਕੇ ਉਨ੍ਹਾਂ ਨੂੰ ਨੌਕਰੀਆਂ ਦੇਣ ਦੀ ਤਿਆਰੀ ਕਰ ਰਹੀ ਹੈ।

ਇਸ ਮੌਕੇ ਨੌਜਵਾਨਾਂ ਨੇ ਜਗਰਾਓਂ ਲੁਧਿਆਣਾ ਹਾਈਵੇ ਜਾਮ ਕਰਦਿਆਂ ਸਰਕਾਰ ਖਿਲਾਫ ਸੜਕਾਂ ਤੇ ਬੈਠ ਕੇ ਨਾਅਰੇਬਾਜੀ ਕੀਤੀ ਤਾਂ ਪ੍ਰਸ਼ਾਸ਼ਨ ਨੇ ਹਰਕਤ ਵਿੱਚ ਆਉਂਦਿਆਂ ਜਿਲੇ ਦੇ DC ਨਾਲ ਬੈਠ ਕੇ ਗੱਲਬਾਤ ਕਰਨ ਦੀ ਗੱਲ ਆਖੀ ਤਾਂ ਨੌਜਵਾਨਾਂ ਨੇ ਪੁਲਿਸ ਪ੍ਰਸ਼ਾਸ਼ਨ ਦੀ ਗੱਲ ਮੰਨ ਲਈ ਤੇ ਗੱਲਬਾਤ ਕਰਨ ਲਈ 5 ਮੈਂਬਰੀ ਕਮੇਟੀ ਦੇ ਮੈਂਬਰ DC ਨਾਲ ਗੱਲਬਾਤ ਕਰਨ ਲਈ ਲੁਧਿਆਣਾ ਗਏ।

ਇਸਦੇ ਨਾਲ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਮੁਤਾਬਿਕ ਮੈਰਿਟ ਅਨੁਸਾਰ ਲਿਸਟ ਨਾ ਜਾਰੀ ਕੀਤੀ ਤਾਂ ਉਹ ਫਿਰ ਇਸੇ ਹਾਈਵੇ ਨੂੰ ਜਾਮ ਕਰਨਗੇ। ਕਿਉਂਕਿ ਕੱਲ ਵੀ ਪੁਲਿਸ ਨੇ ਜਗਰਾਓਂ ਦੇ SDM ਨਾਲ ਬਿਠਾ ਕੇ ਗੱਲਬਾਤ ਕਰਵਾਉਣ ਦਾ ਭਰੋਸਾ ਦਿੱਤਾ ਸੀ, ਪਰ SDM ਨਾਲ ਗੱਲਬਾਤ ਨਾ ਹੋਣ ਤੇ ਅੱਜ ਉਨ੍ਹਾਂ ਨੂੰ ਫਿਰ ਹਾਈਵੇ ਜਾਮ ਕਰਨਾ ਪਿਆ।

-PTC News

Related Post