“ਮਿੱਟੀ ਵਿਰਾਸਤ ਬੱਬਰਾਂ ਦੀ” ਸਟਾਰ ਕਾਸਟ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ

asr

“ਮਿੱਟੀ ਵਿਰਾਸਤ ਬੱਬਰਾਂ ਦੀ” ਸਟਾਰ ਕਾਸਟ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ,ਸ੍ਰੀ ਅੰਮ੍ਰਿਤਸਰ ਸਾਹਿਬ: ਆਉਣ ਵਾਲੀ 23 ਅਗਸਤ ਨੂੰ ਰਿਲੀਜ਼ ਹੋਣ ਵਾਲੀ ਪੰਜਾਬ ਫਿਲਮ “ਮਿੱਟੀ ਵਿਰਾਸਤ ਬੱਬਰਾਂ ਦੀ” ਦੀ ਸਟਾਰਕਾਸਟ ਅੱਜ ਅੰਮ੍ਰਿਤਸਰ ਪਹੁੰਚੀ। ਜਿਸ ਦੌਰਾਨ ਉਹਨਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਸਾਹਿਬ ਜੀ ਦਾ ਅਸ਼ੀਰਵਾਦ ਲਿਆ।

asrਇਸ ਮੌਕੇ ਜਗਜੀਤ ਸੰਧੂ ਅਤੇ ਜਪਜੀ ਖਹਿਰਾ ਸਮੇਤ ਟੀਮ ਦੇ ਕਈ ਹੋਰ ਮੈਂਬਰ ਵੀ ਮੌਜੂਦ ਰਹੇ।

ਹੋਰ ਪੜ੍ਹੋ:ਸ੍ਰੀ ਫਤਹਿਗੜ੍ਹ ਸਾਹਿਬ ‘ਚ ਵਾਪਰਿਆ ਭਿਆਨਕ ਹਾਦਸਾ, ਹੋਇਆ ਇੰਨ੍ਹਾਂ ਨੁਕਸਾਨ

ਤੁਹਾਨੂੰ ਦੱਸ ਦਈਏ ਕਿ ਹੇਮਾ ਮਾਲਿਨੀ ਵੱਲੋਂ ਪ੍ਰੋਡਿਊਸ ਕੀਤੀ ਗਈ ਪੰਜਾਬੀ ਫ਼ਿਲਮ ‘ਮਿੱਟੀ-ਵਿਰਾਸਤ ਬੱਬਰਾਂ ਦੀ’ ਹਰਿਦੇ ਸ਼ੈੱਟੀ ਦੇ ਨਿਰਦੇਸ਼ਨ ‘ਚ ਫ਼ਿਲਮਾਈ ਗਈ ਹੈ। ਫ਼ਿਲਮ ਪੰਜਾਬ ਦੇ ਮੌਜੂਦਾ ਹਾਲਾਤਾਂ ਦੇ ਨਾਲ-ਨਾਲ 1922 ਦੇ ਸਮੇਂ ਚੱਲੀ ਬੱਬਰ ਲਹਿਰ ਜਿਸ ‘ਚ ਖ਼ਾਸ ਕਰਕੇ ਉਹਨਾਂ 6 ਬੱਬਰ ਸ਼ਹੀਦਾਂ ਦੀ ਕਹਾਣੀ ਪੇਸ਼ ਕਰੇਗੀ ਜਿਹੜੇ ਅੰਗਰੇਜ਼ਾਂ ਨਾਲ ਲੋਹਾ ਲੈਂਦੇ ਸ਼ਹੀਦ ਹੋਏ ਸਨ।

-PTC News