ਲਾਡਲੀ ਧੀ ਨੂੰ ਸੰਗਲਾਂ ਨਾਲ ਬੰਨ੍ਹਣ ਲਈ ਮਜਬੂਰ ਹੋਇਆ ਪਰਿਵਾਰ , ਮਾਂ ਨੇ ਦੱਸੀ ਹੱਡਬੀਤੀ
ਲਾਡਲੀ ਧੀ ਨੂੰ ਸੰਗਲਾਂ ਨਾਲ ਬੰਨ੍ਹਣ ਲਈ ਮਜਬੂਰ ਹੋਇਆ ਪਰਿਵਾਰ , ਮਾਂ ਨੇ ਦੱਸੀ ਹੱਡਬੀਤੀ:ਅੰਮ੍ਰਿਤਸਰ : ਪੰਜਾਬ 'ਚ ਨਸ਼ਾ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਜਿਸਦੇ ਚੱਲਦੇ ਨਸ਼ਿਆਂ ਦੀ ਲਪੇਟ 'ਚ ਆ ਕੇ ਕਈ ਨੌਜਵਾਨ ਆਪਣੀ ਜਾਨ ਗਵਾ ਚੁੱਕੇ ਹਨ। ਪੰਜਾਬ 'ਚ ਹੁਣ ਨਸ਼ਿਆਂ ਦਾ ਦਰਿਆ ਵਗ ਤੁਰਿਆ ਹੈ, ਜਿਸਨੇ ਪੰਜਾਬ ਦੇ ਨੌਜਵਾਨਾਂ ਨੂੰ ਬੁਰੀ ਤਰ੍ਹਾਂ ਆਪਣੇ ਚੁੰਗਲ 'ਚ ਲੈ ਲਿਆ ਹੈ। ਇਹੀ ਨਹੀਂ ਹੁਣ ਤਾਂ ਮੁੰਡਿਆਂ ਦੇ ਨਾਲ - ਨਾਲ ਲੜਕੀਆਂ ਵੀ ਨਸ਼ੇ ਦੀ ਲਤ ਦਾ ਸ਼ਿਕਾਰ ਹੋ ਗਈਆਂ ਹਨ। ਅਜਿਹਾ ਹੀ ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ। [caption id="attachment_333232" align="aligncenter" width="300"] ਲਾਡਲੀ ਧੀ ਨੂੰ ਸੰਗਲਾਂ ਨਾਲ ਬੰਨ੍ਹਣ ਲਈ ਮਜਬੂਰ ਹੋਇਆ ਪਰਿਵਾਰ , ਮਾਂ ਨੇ ਦੱਸੀ ਹੱਡਬੀਤੀ[/caption] ਜਿਥੇ ਰਣਜੀਤ ਐਵੇਨਿਊ ਦੀ ਹਾਊਸਿੰਗ ਬੋਰਡ ਕਾਲੋਨੀ ਦੇ ਸਾਹਮਣੇ ਫਲੈਟ ਵਿਚ ਰਹਿਣ ਵਾਲੀ 24 ਸਾਲਾ ਕੁੜੀ ਨੂੰ ਸੰਗਲਾਂ ਨਾਲ ਬੰਨ੍ਹ ਕੇ ਰੱਖਿਆ ਗਿਆ ਹੈ ,ਕਿਉਂਕਿ ਕੁੜੀ ਨਸ਼ੇ ਦੀ ਆਦੀ ਹੈ। ਹੈਰੋਇਨ ਦੇ ਨਸ਼ੇ ਨੇ ਕੁੜੀ ਦੀ ਜ਼ਿੰਦਗੀ ਨਰਕ ਜਿਹੀ ਬਣਾ ਦਿੱਤੀ ਹੈ। ਇਹ 24 ਸਾਲਾ ਕੁੜੀ ਨਸ਼ਾਖੋਰੀ ਦੀ ਲ਼ਤ ਪੂਰੀ ਨਾ ਹੋਣ ਕਾਰਨ ਬਹੁਤ ਰੌਲਾ ਪਾਉਂਦੀ ਹੈ। ਜਿਸ ਤੋਂ ਬਾਅਦ ਮਾਂ ਨੇ ਕਲੇਜੇ 'ਤੇ ਪੱਥਰ ਰੱਖ ਕੇ ਉਸ ਨੂੰ ਸੰਗਲ ਨਾਲ ਬੰਨ੍ਹ ਦਿੱਤਾ ਤਾਂ ਜੋ ਉਹ ਨਸ਼ਾ ਨਾ ਕਰ ਸਕੇ। ਇਹ ਕੁੜੀ ਛੇ ਭੈਣਾਂ ਵਿੱਚੋਂ ਸਭ ਤੋਂ ਛੋਟੀ ਹੈ ਅਤੇ ਹੁਣ ਜ਼ੰਜੀਰਾਂ ਵਿਚ ਜਕੜੀ ਹੈ। ਹੁਣ ਨਸ਼ਿਆਂ ਲਈ ਤੜਫ਼ ਰਹੀ ਕੁੜੀ ਦੇ ਲਈ ਬੇਵੱਸ ਪਰਿਵਾਰ ਕੋਲ ਕੋਈ ਚਾਰਾ ਨਹੀਂ। [caption id="attachment_333225" align="aligncenter" width="300"] ਲਾਡਲੀ ਧੀ ਨੂੰ ਸੰਗਲਾਂ ਨਾਲ ਬੰਨ੍ਹਣ ਲਈ ਮਜਬੂਰ ਹੋਇਆ ਪਰਿਵਾਰ , ਮਾਂ ਨੇ ਦੱਸੀ ਹੱਡਬੀਤੀ[/caption] ਮਿਲੀ ਜਾਣਕਾਰੀ ਅਨੁਸਾਰ ਇਹ ਕੁੜੀ 8-9 ਸਾਲ ਪਹਿਲਾਂ ਚੰਡੀਗੜ੍ਹ ਦੇ ਬਿਊਟੀ ਪਾਰਲਰ ਵਿਚ ਕੰਮ ਕਰਦੀ ਸੀ। ਉਥੇ ਕੁਝ ਹੋਰ ਕੁੜੀਆਂ ਹੈਰੋਇਨ ਦਾ ਨਸ਼ਾ ਕਰਦੀਆਂ ਸਨ। ਇਸ ਦੌਰਾਨ ਉਨ੍ਹਾਂ ਨੇ ਇਸ ਨੂੰ ਵੀ ਨਸ਼ੇ ਦੀ ਭੈੜੀ ਲ਼ਤ ਲਗਾ ਦਿੱਤੀ ਸੀ। ਦੱਸਿਆ ਜਾ ਰਿਹਾ ਹੈ ਕਿ ਚੰਡੀਗੜ੍ਹ ਵਿਚ ਕੁੜੀ ਦੀ ਮੁਲਾਕਾਤ ਇਕ ਨੌਜਵਾਨ ਨਾਲ ਹੋ ਗਈ ਸੀ, ਜਿਹੜਾ ਖ਼ੁਦ ਹੈਰੋਇਨ ਦਾ ਆਦੀ ਸੀ ਅਤੇ ਹੁਣ ਇਹ ਕੁੜੀ ਵੀ ਨਸ਼ੇ ਲੈਣ ਲੱਗ ਪਈ ਹੈ। [caption id="attachment_333224" align="aligncenter" width="300"] ਲਾਡਲੀ ਧੀ ਨੂੰ ਸੰਗਲਾਂ ਨਾਲ ਬੰਨ੍ਹਣ ਲਈ ਮਜਬੂਰ ਹੋਇਆ ਪਰਿਵਾਰ , ਮਾਂ ਨੇ ਦੱਸੀ ਹੱਡਬੀਤੀ[/caption] ਇਸ ਦੌਰਾਨ ਪਰਿਵਾਰ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਲੜਕੀ ਦਾ ਕਿਸੇ ਚੰਗੇ ਹਸਪਤਾਲ ਵਿਚ ਇਲਾਜ ਕਰਵਾਇਆ ਜਾਵੇ। ਲੜਕੀ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਪੰਜਵੀਂ ਤੱਕ ਪੜ੍ਹੀ ਹੈ। ਬਿਊਟੀ ਪਾਰਲਰ ਦਾ ਕੰਮ ਸਿੱਖ ਕੇ ਉਹ 8-9 ਸਾਲ ਪਹਿਲਾਂ ਚੰਡੀਗੜ੍ਹ ਚਲੀ ਗਈ ਸੀ। ਉਥੇ ਉਸ ਨੇ ਕਿਸੇ ਪਾਰਲਰ ਵਿਚ ਨੌਕਰੀ ਸ਼ੁਰੂ ਕਰ ਲਈ ਅਤੇ ਕਾਫੀ ਪੈਸੇ ਵੀ ਕਮਾਏ ਪਰ ਇਸ ਤੋਂ ਬਾਅਦ ਉਹ ਨਸ਼ੇ ਕਰਨ ਲੱਗ ਪਈ ਸੀ। ਇਸ ਤੋਂ ਬਾਅਦ ਲੜਕੀ ਦੀ ਬੁਰੀ ਹਾਲਤ ਦੇਖ ਕੇ ਪਰਿਵਾਰ ਵਾਲੇ ਉਸ ਨੂੰ ਦੋ ਸਾਲ ਪਹਿਲਾਂ ਅੰਮ੍ਰਿਤਸਰ ਲੈ ਆਏ ਸੀ ਪਰ ਇੱਥੇ ਵੀ ਉਸ ਦੀ ਨਸ਼ੇ ਦੀ ਲਤ ਨਹੀਂ ਹਟੀ। [caption id="attachment_333223" align="aligncenter" width="300"] ਲਾਡਲੀ ਧੀ ਨੂੰ ਸੰਗਲਾਂ ਨਾਲ ਬੰਨ੍ਹਣ ਲਈ ਮਜਬੂਰ ਹੋਇਆ ਪਰਿਵਾਰ , ਮਾਂ ਨੇ ਦੱਸੀ ਹੱਡਬੀਤੀ[/caption] ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਭਾਰਤ ਦੀ ਪਹਿਲੀ ਮਹਿਲਾ DGP ਕੰਚਨ ਚੌਧਰੀ ਦਾ ਮੁੰਬਈ ‘ਚ ਦਿਹਾਂਤ , ਉੱਤਰਾਖੰਡ ਪੁਲਿਸ ਨੇ ਕੀਤਾ ਇਹ ਟਵੀਟ ਮਾਂ ਨੇ ਦੱਸਿਆ ਕਿ ਕੁੜੀ ਨੂੰ ਬੰਨ੍ਹ ਕੇ ਰੱਖਣਾ ਉਨ੍ਹਾਂ ਦੀ ਮਜਬੂਰੀ ਹੈ ਨਹੀਂ ਤਾਂ ਇਹ ਕਿਸੇ ਵੀ ਵੇਲੇ ਹੱਥੋਂ ਨਿਕਲ ਜਾਂਦੀ ਹੈ। ਉਨ੍ਹਾਂ ਨੂੰ ਖ਼ਦਸ਼ਾ ਹੈ ਕਿ ਇਹ ਕੁੜੀ ਨਸ਼ਿਆਂ ਦੀ ਪੂਰਤੀ ਲਈ ਕੋਈ ਖ਼ਤਰਨਾਕ ਕਦਮ ਨਾ ਚੁੱਕ ਲਵੇ। ਉਨ੍ਹਾਂ ਨੇ ਸਰਕਾਰੀ ਮੈਡੀਕਲ ਕਾਲਜ ਸਥਿਤ ਵਿਵੇਕਾਨੰਦ ਨਸ਼ਾ ਮੁਕਤੀ ਕੇਂਦਰ ਵਿਚ ਇਲਾਜ ਕਰਾਇਆ ਹੈ ਪਰ ਸਰਕਾਰੀ ਦਾਅਵਿਆਂ ਤੋਂ ਉਲਟ ਕੋਈ ਫ਼ਰਕ ਨਹੀਂ ਪਿਆ। ਇਸ ਦੌਰਾਨ ਪੁਲਿਸ ਨੇ ਕਿਹਾ ਕਿ ਉਹ ਕੁੜੀ ਨੂੰ ਨਸ਼ਾ ਮੁਕਤੀ ਕੇਂਦਰ ਦਾਖ਼ਲ ਕਰਾ ਸਕਦੇ ਹਨ ਤਾਂ ਮਾਂ ਨੇ ਕਿਹਾ ਕਿ ਹਾਲੇ 10 ਦਿਨ ਹੋਰ ਦਿਓ। ਜੇ ਇਹ ਠੀਕ ਨਾ ਹੋਈ ਤਾਂ ਜਿਵੇਂ ਪੁਲਿਸ ਆਖੇਗੀ, ਉਵੇਂ ਹੀ ਕਰਾਂਗੇ। -PTCNews