Advertisment

ਰਮਜ਼ਾਨ ਨੂੰ ਲੈ ਕੇ ਆਂਧਰਾ ਦੇ ਮੁਸਲਿਮ ਕਰਮਚਾਰੀਆਂ ਨੂੰ ਇੱਕ ਘੰਟਾ ਜਲਦੀ ਨਿਕਲਣ ਦੀ ਇਜਾਜ਼ਤ

author-image
Pardeep Singh
Updated On
New Update
ਰਮਜ਼ਾਨ ਨੂੰ ਲੈ ਕੇ ਆਂਧਰਾ ਦੇ ਮੁਸਲਿਮ ਕਰਮਚਾਰੀਆਂ ਨੂੰ ਇੱਕ ਘੰਟਾ ਜਲਦੀ ਨਿਕਲਣ ਦੀ ਇਜਾਜ਼ਤ
Advertisment

ਆਂਧਰਾ ਪ੍ਰਦੇਸ਼: ਮੁਸਲਿਮ ਭਾਈਚਾਰੇ ਦਾ ਸਭ ਤੋਂ ਵੱਡਾ ਤੇ ਪਵਿੱਤਰ ਮਹੀਨਾ ਮੰਨਿਆ ਜਾਣ ਵਾਲਾ ਰਮਜ਼ਾਨ ਦਾ ਮਹੀਨਾ ਸ਼ੁਰੂ ਹੋ ਚੁੱਕਿਆ ਹੈ, ਜਿਸ ਨੂੰ ਲੈ ਕੇ ਦੇਸ਼ਾਂ ਵਿਦੇਸ਼ਾਂ ਵਿੱਚ ਮੁਸਲਿਮ ਭਾਈਚਾਰੇ ਦੇ ਲੋਕ ਰੋਜ਼ੇ ਰੱਖ ਰਹੇ ਨੇ ਤੇ ਰੋਜ਼ਾ ਇਫਤਾਰ ਪਾਰਟੀਆਂ ਵੀ ਕਰ ਰਹੇ ਹਨ।ਉਥੇ ਹੀ ਆਂਧਰਾ ਪ੍ਰਦੇਸ਼ ਦੀ ਸਰਕਾਰ ਨੇ ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਮੁਸਲਿਮ ਕਰਮਚਾਰੀਆਂ ਨੂੰ ਦਫਤਰਾਂ ਅਤੇ ਸਕੂਲਾਂ ਤੋਂ ਇਕ ਘੰਟਾ ਪਹਿਲਾਂ ਨਿਕਲਣ ਦੀ ਇਜਾਜ਼ਤ ਦਿੱਤੀ ਹੈ।

Advertisment

ਇਸ ਬਾਰੇ ਮੁੱਖ ਸਕੱਤਰ ਡਾ: ਸਮੀਰ ਸ਼ਰਮਾ ਦੁਆਰਾ ਜਾਰੀ ਕੀਤੇ ਦਸਤਾਵੇਜ ਮੁਤਾਬਿਕ ਸਰਕਾਰ ਨੇ ਸਾਰੇ ਸਰਕਾਰੀ ਕਰਮਚਾਰੀਆਂ, ਅਧਿਆਪਕਾਂ, ਠੇਕੇ 'ਤੇ ਰੱਖੇ ਗਏ ਵਿਅਕਤੀਆਂ ਅਤੇ ਆਊਟਸੋਰਸਿੰਗ ਕਰਮਚਾਰੀਆਂ ਨੂੰ, ਜੋ ਇਸਲਾਮ ਦਾ ਪ੍ਰਚਾਰ ਕਰਦੇ ਹਨ, ਨੂੰ ਸਾਰੇ ਕੰਮਕਾਜੀ ਦਿਨਾਂ ਵਿੱਚ ਸ਼ਾਮ ਨੂੰ ਇੱਕ ਘੰਟਾ ਜਲਦੀ ਦਫ਼ਤਰਾਂ ਅਤੇ ਸਕੂਲਾਂ ਨੂੰ ਛੱਡਣ ਦੀ ਇਜਾਜ਼ਤ ਦਿੱਤੀ ਹੈ। ਇਸ ਨੂੰ ਲੈ ਕੇ ਬਾਜ਼ਾਰਾਂ ਵਿੱਚ ਭਾਰੀ ਰੌਣਕਾਂ ਲੱਗੀਆਂ ਰਹਿੰਦੀਆਂ ਨੇ ਉਥੇ ਮਸਜਿਦਾਂ ਵਿੱਚ ਵੀ ਭਾਰੀ ਰੌਣਕ ਵੇਖਣ ਨੂੰ ਮਿਲਦੀ ਹੈ ਕਿਉਂਕਿ ਇਹ ਸਾਰਾ ਮਹੀਨਾ ਲੋਕ ਜ਼ਿਆਦਾਤਰ ਇਬਾਦਤ ਤੇ ਨਮਾਜ਼ ਪੜ੍ਹਦੇ ਹਨ। ਸਾਰਾ ਦਿਨ ਸੂਰਜ ਚੜ੍ਹਨ ਤੋਂ ਪਹਿਲਾਂ ਤੇ ਸੂਰਜ ਛਿਪਣ ਤੋਂ ਬਾਅਦ ਹੀ ਕੁਝ ਖਾਇਆ ਪੀਆ ਜਾ ਸਕਦਾ।

ਇਸ ਨੂੰ ਰੋਜ਼ਾ ਕਹਿੰਦੇ ਹਨ ਤੇ ਜਦੋਂ ਸੂਰਜ ਛਿਪਣ ਤੋਂ ਬਾਅਦ ਰੋਜ਼ਾ ਖੋਲ੍ਹਿਆ ਜਾਂਦਾ ਹੈ ਤਾਂ ਉਸ ਨੂੰ ਇਫ਼ਤਾਰ ਕਹਿੰਦੇ ਨੇ ਅਤੇ ਮਲੇਰਕੋਟਲਾ ਵਿੱਚ ਇੱਕ ਦੂਜੇ ਦੇ ਰੋਜ਼ੇ ਕਰਵਾਏ ਜਾਂਦੇ ਹਨ ਤੇ ਜਿਨ੍ਹਾਂ ਨੂੰ ਰੋਜ਼ਾ ਇਫ਼ਤਾਰ ਪਾਰਟੀ ਕਿਹਾ ਜਾਂਦਾ ਹੈ ਜਿੱਥੇ ਸਾਰੇ ਲੋਕ ਬੈਠ ਕੇ ਇਕੱਠੇ ਖਾਣਾ ਖਾਂਦੇ ਹਨ ਤੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਤੇ ਫਲ ਫਰੂਟ ਪਰੋਸੇ ਜਾਂਦੇ। ਇਸ ਤੋਂ ਇਲਾਵਾ ਖ਼ਾਸ ਤਰ੍ਹਾਂ ਦਾ ਸ਼ਰਬਤ ਵੀ ਤਿਆਰ ਕੀਤਾ ਜਾਂਦਾ ਹੈ। ਇਹ ਵੀ ਪੜ੍ਹੋ:FCI ਦੇ ਚੇਅਰਮੈਨ -ਕਮ- ਮੈਨੇਜਿੰਗ ਡਾਇਰੈਕਟਰ ਆਤਿਸ਼ ਚੰਦਰਾ ਨੇ ਰਾਜਪੁਰਾ ਦੇ ਗੁਦਾਮ ਦਾ ਕੀਤਾ ਦੌਰਾpublive-image

-PTC News-
latest-news punjabi-news leave ramjan-mahina andhra-muslim
Advertisment

Stay updated with the latest news headlines.

Follow us:
Advertisment