ਅਨਿਲ ਕਪੂਰ ਦੀ ਬੇਟੀ ਸੋਨਮ ਕਪੂਰ ਆਪਣੇ ਪਤੀ ਨਾਲ ਨਜ਼ਰ ਆਈ ਅਲੱਗ ਅੰਦਾਜ ਵਿੱਚ
ਅਨਿਲ ਕਪੂਰ ਦੀ ਬੇਟੀ ਮਸ਼ਹੂਰ ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਆਪਣੇ ਪਤੀ ਆਨੰਦ ਆਹੂਜਾ ਨਾਲ ਮੁੰਬਈ ਦੇ ਏਅਰਪੋਰਟ ਤੇ ਅਲੱਗ ਅੰਦਾਜ ਵਿੱਚ ਨਜ਼ਰ ਆਈ।
ਦੋਵੇਂ ਪਤੀ ਪਤਨੀ ਦਿਲਕਸ਼ ਅੰਦਾਜ ਵਿੱਚ ਏਅਰਪੋਰਟ ਤੇ ਦਿਖਾਈ ਦਿੱਤੇ ।
ਇਸ ਦੌਰਾਨ ਸੋਨਮ ਕਪੂਰ ਨੇ ਆਪਣੇ ਪਾਪਾ ਦੇ ਜ਼ਮਾਨੇ ਦੀ ਹਿੱਟ ਫਿਲਮ ਮਿਸਟਰ ਇੰਡੀਆ ਦੇ ਪ੍ਰਿੰਟ ਵਾਲੀ ਟੀ-ਸ਼ਰਟ ਪਾਈ ਹੋਈ ਸੀ।
ਤੁਹਾਨੂੰ ਦੱਸ ਦੇਈਏ ਕਿ ਅੱਗੇ ਵੀ ਇਸ ਨਵੀਂ ਵਿਆਹੀ ਜੋੜੀ ਨੂੰ ਇਕੱਠੇ ਕੂਲ ਅੰਦਾਜ਼ ਵਿੱਚ ਘੁੰਮਦੇ ਅਤੇ ਮਸਤੀ ਕਰਦੇ ਦੇਖਿਆ ਗਿਆ ਹੈ।
ਇਸ ਲੁੱਕ ਵਿੱਚ ਸੋਨਮ ਬਹੁਤ ਹੀ ਪਿਆਰੀ ਲੱਗ ਰਹੀ ਹੈ।
ਨੀਲੇ ਰੰਗ ਦੀ ਟੀ-ਸ਼ਰਟ ਉੱਤੇ ਮਿਸਟਰ ਇੰਡੀਆ ਲਿਖਿਆ ਹੋਇਆ ਹੈ।
ਦੋਵਾਂ ਦੀ ਤਸਵੀਰਾਂ ਨੂੰ ਖੂਬ ਸਰਾਹਿਆ ਜਾ ਰਿਹਾ ਹੈ।
—PTC News