ਮੁੱਖ ਖਬਰਾਂ

ਚੀਫ਼ ਖ਼ਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਦੇ ਪੋਤੇ ਅਨਮੋਲ ਚੱਢਾ 'ਤੇ ਐਕਟਿਵਾ ਸਵਾਰ ਨੌਜਵਾਨਾਂ ਨੇ ਮਾਰੀ ਗੋਲੀ

By Jasmeet Singh -- April 16, 2022 6:53 pm

ਅੰਮ੍ਰਿਤਸਰ, 16 ਅਪ੍ਰੈਲ 2022: ਚੀਫ਼ ਖ਼ਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਮਰਹੂਮ ਚਰਨਜੀਤ ਸਿੰਘ ਚੱਢਾ ਦੇ ਪੋਤਰੇ ਹਰਪ੍ਰੀਤ ਸਿੰਘ ਅਨਮੋਲ ਚੱਢਾ 'ਤੇ ਜਾਨਲੇਵਾ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ।

ਹਾਸਿਲ ਜਾਣਕਾਰੀ ਮੁਤਾਬਕ ਅਨਮੋਲ ਚੱਢਾ ਸਟਾਰਬਕਸ ਕੌਫੀ ਹਾਊਸ 'ਚ ਮੀਟਿੰਗ ਲਈ ਆਪਣੇ ਹੋਟਲ ਤੋਂ ਰਵਾਨਾ ਹੋਏ। ਜਿਵੇਂ ਹੀ ਅਨਮੋਲ ਚੱਢਾ ਆਪਣੇ ਡਰਾਈਵਰ ਨਾਲ ਕਾਰ ਵਿੱਚ ਬੈਠ ਕੇ ਕੌਫੀ ਹਾਊਸ ਦੇ ਬਾਹਰ ਪਹੁੰਚਿਆ ਤਾਂ ਕਾਰ ਖੜ੍ਹੀ ਕਰਦੇ ਸਮੇਂ ਐਕਟਿਵਾ ਸਵਾਰ ਕੁਝ ਅਣਪਛਾਤੇ ਵਿਅਕਤੀਆਂ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ।

ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਦੀ ਗੱਲ ਆਖੀ ਹੈ।


-PTC News

  • Share