ਹੋਰ ਖਬਰਾਂ

'ਅਨੁਪਮਾ' ਸ਼ੋਅ 'ਚ ਅਨੁਜ ਦਾ ਜਲਦ ਹੋਵੇਗਾ ਵੱਡਾ ਖੁਲਾਸਾ, ਯੂਜ਼ਰ ਦੇ ਪੈਰਾਂ ਥੱਲਿਓਂ ਖਿਸਕ ਜਾਵੇਗੀ ਜ਼ਮੀਨ

By Riya Bawa -- June 08, 2022 1:59 pm -- Updated:June 08, 2022 2:21 pm

Anupama Upcoming twist: ਸਟਾਰ ਪਲੱਸ ਦਾ ਮਸ਼ਹੂਰ ਸ਼ੋਅ ਅਨੁਪਮਾ ਟੀਆਰਪੀ ਲਿਸਟ 'ਚ ਟਾਪ 'ਤੇ ਬਣਿਆ ਹੋਇਆ ਹੈ। ਸੀਰੀਅਲ ਨੂੰ ਲੈ ਕੇ ਲੋਕਾਂ ਦੀ ਦਿਲਚਸਪੀ ਕਾਫੀ ਦੇਖਣ ਨੂੰ ਮਿਲੀ ਹੈ। ਸ਼ੋਅ ਦੇ ਮੌਜੂਦਾ ਟ੍ਰੈਕ 'ਚ ਵਿਆਹ ਦੀਆਂ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਹਨ। ਹੁਣ ਤੱਕ ਦੇਖਿਆ ਜਾਵੇ ਤਾਂ ਅਨੁਪਮਾ ਦਾ ਵਿਆਹ ਹੋ ਗਿਆ ਹੈ। ਅਨੁਪਮਾ ਅਤੇ ਅਨੁਜ ਆਖਰਕਾਰ ਗੰਢ ਦੇ ਬੰਧਨ ਵਿੱਚ ਬੱਝ ਗਏ ਹਨ, ਉਨ੍ਹਾਂ ਦਾ ਰੋਮਾਂਸ ਅਤੇ ਪਿਆਰ ਹਰ ਲੰਘਦੇ ਦਿਨ ਦੇ ਨਾਲ ਵਧਦਾ ਜਾ ਰਿਹਾ ਹੈ। ਪਰ ਅਨੁਪਮਾ ਦੀ ਜ਼ਿੰਦਗੀ 'ਚ ਅਜਿਹਾ ਕਿਵੇਂ ਹੋ ਸਕਦਾ ਹੈ ਕਿ ਉਸ ਨੂੰ ਇੰਨੀ ਆਸਾਨੀ ਨਾਲ ਕੁਝ ਮਿਲ ਜਾਵੇ।

Anupama Upcoming twist

ਵਿਆਹ ਤੋਂ ਬਾਅਦ ਵੀ ਜਿੱਥੇ ਸਾਰਿਆਂ ਨੂੰ ਲੱਗਦਾ ਸੀ ਕਿ ਵਨਰਾਜ ਦੇ ਜਾਣ ਅਤੇ ਅਨੁਜ ਦੀ ਅਨੁਪਮਾ ਦੀ ਜ਼ਿੰਦਗੀ 'ਚ ਐਂਟਰੀ ਕਰਨ ਨਾਲ ਉਨ੍ਹਾਂ ਦੀ ਜ਼ਿੰਦਗੀ 'ਚ ਖੁਸ਼ੀਆਂ ਦਸਤਕ ਦੇਵੇਗੀ, ਫਿਰ ਅਜਿਹਾ ਬਿਲਕੁਲ ਨਹੀਂ ਹੈ। ਕਿਹਾ ਜਾ ਰਿਹਾ ਹੈ ਕਿ ਹੁਣ ਜਲਦੀ ਹੀ ਅਨੁਪਮਾ ਦੇ ਸਾਹਮਣੇ ਅਨੁਜ ਦਾ ਅਜਿਹਾ ਵੱਡਾ ਰਾਜ਼ ਖੁੱਲ੍ਹਣ ਵਾਲਾ ਹੈ ਜੋ ਨਾ ਸਿਰਫ ਉਨ੍ਹਾਂ ਦੇ ਵਿਆਹੁਤਾ ਜੀਵਨ 'ਚ ਵੱਡੀ ਸਮੱਸਿਆ ਬਣ ਜਾਵੇਗਾ, ਸਗੋਂ ਅਨੁਪਮਾ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ।

Anupama Upcoming twist

ਇਹ ਵੀ ਪੜ੍ਹੋ: ਕੋਲਕਾਤਾ ਦੇ ਗੰਗਾ ਸਾਗਰ 'ਚ ਡੁੱਬੇ ਜਲੰਧਰ ਦੇ ਮਸ਼ਹੂਰ ਜੌਹਰੀ ਤੇ ਉਸ ਦੇ ਭਤੀਜੇ, ਭਾਲ ਜਾਰੀ

ਇਸ ਸ਼ੋਅ ਦੇ ਮੇਕਰਸ ਵੱਲੋਂ ਸ਼ੋਅ ਵਿਚ ਇਹ twist ਹੋ ਸਕਦਾ ਹੈ ਕਿ ਅਨੁਜ ਪਹਿਲਾਂ ਤੋਂ ਹੀ ਵਿਆਹਿਆ ਹੋਇਆ ਹੈ ਅਤੇ ਉਸ ਨੇ ਆਪਣੇ ਪਹਿਲੇ ਵਿਆਹ ਬਾਰੇ ਨਾ ਸਿਰਫ ਅਨੁਪਮਾ ਤੋਂ ਛੁਪਾਇਆ, ਸਗੋਂ ਇਹ ਵੀ ਨਹੀਂ ਦੱਸਿਆ ਕਿ ਉਹ ਇਕ ਬੱਚੇ ਦਾ ਪਿਤਾ ਵੀ ਹੈ। ਅਨੁਪਮਾ ਨੂੰ ਜਲਦੀ ਹੀ ਪਤਾ ਲੱਗੇਗਾ ਕਿ ਅਨੁਜ ਨੇ ਨਾ ਸਿਰਫ ਆਪਣੀ ਪਹਿਲੀ ਪਤਨੀ ਦੀ ਸੱਚਾਈ ਛੁਪਾਈ ਹੈ, ਸਗੋਂ ਇਹ ਵੀ ਕਿ ਉਸਦੀ ਇੱਕ ਬੇਟੀ ਹੈ। ਅਨੁਪਮਾ ਤੋਂ ਆਪਣੇ ਪਹਿਲੇ ਵਿਆਹ ਬਾਰੇ ਲੁਕਾਉਣ ਪਿੱਛੇ ਅਨੁਜ ਦਾ ਇੱਕ ਮਕਸਦ ਸੀ।

 

View this post on Instagram

 

A post shared by Anupamaa (@anupamaastarplusofficial)

ਅਨੁਜ ਨੇ ਆਪਣੀ ਬੇਟੀ ਅਨੁ ਦੀ ਕਸਟਡੀ ਲੈਣ ਲਈ ਅਨੁਪਮਾ ਨਾਲ ਦੂਜਾ ਵਿਆਹ ਕੀਤਾ ਹੈ। ਇੰਨਾ ਹੀ ਨਹੀਂ, ਜਲਦ ਹੀ ਅਨੁਪਮਾ ਦੇ ਸਾਹਮਣੇ ਇਹ ਰਾਜ਼ ਵੀ ਖੁੱਲ੍ਹ ਜਾਵੇਗਾ ਕਿ ਅਨੁਜ ਅਤੇ ਅਨੁਪਮਾ ਦੀ ਪਹਿਲੀ ਮੁਲਾਕਾਤ ਅਚਾਨਕ ਨਹੀਂ ਸਗੋਂ ਇਕ ਪਲਾਨਿੰਗ ਦੇ ਤਹਿਤ ਹੋਈ ਸੀ। ਆਪਣੀ ਪਹਿਲੀ ਪਤਨੀ ਤੋਂ ਆਪਣੀ ਧੀ ਨੂੰ ਪ੍ਰਾਪਤ ਕਰਨ ਅਤੇ ਆਪਣੀ ਜ਼ਿੰਦਗੀ ਵਿੱਚ ਵਾਪਸ ਆਉਣ ਲਈ ਅਨੁਜ ਅਨੁਪਮਾ ਨਾਲ ਦੂਜਾ ਵਿਆਹ ਕਰਨ ਦੀ ਯੋਜਨਾ ਬਣਾ ਰਿਹਾ ਹੈ।

Anupama Upcoming twist: 'ਅਨੁਪਮਾ' ਸ਼ੋਅ 'ਚ ਅਨੁਜ ਦਾ ਜਲਦ ਹੋਵੇਗਾ ਵੱਡਾ ਖੁਲਾਸਾ, ਯੂਜ਼ਰ ਦੇ ਪੈਰਾਂ ਥੱਲਿਓਂ ਖਿਸਕ ਜਾਵੇਗੀ ਜ਼ਮੀਨ

-PTC News

  • Share