adv-img
ਪੰਜਾਬ

ਜਲਾਲਾਬਾਦ 'ਚ ਰੇਡ ਕਰਨ ਗਈ ਮਾਈਨਿੰਗ ਟੀਮ 'ਤੇ ਹਮਲਾ, ਜੇਈ ਸਣੇ ਦੋ ਫੱਟੜ

By Riya Bawa -- September 28th 2022 11:12 AM

ਜਲਾਲਾਬਾਦ: ਜਲਾਲਾਬਾਦ ਦੇ ਪਿੰਡ ਖੁੰਡ ਵਾਲਾ ਵਿਖੇ ਮਾਈਨਿੰਗ ਟੀਮ 'ਤੇ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਦੌਰਾਨ ਸਰਕਾਰੀ ਗੱਡੀ ਦੀ ਭੰਨਤੋੜ ਵੀ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਬੀਤੀ ਰਾਤ 12 ਵਜੇ ਦੇ ਕਰੀਬ ਜਲਾਲਾਬਾਦ ਦੇ ਸਰਹੱਦੀ ਪਿੰਡ ਖੁੰਡ ਵਾਲਾ ਵਿਖੇ ਉਸ ਸਮੇਂ ਵਾਪਰੀ ਜਦੋਂ ਮਾਈਨਿੰਗ ਵਿਭਾਗ ਦੀ ਟੀਮ ਮਾਈਨਿੰਗ ਵਾਲੀ ਥਾਂ ’ਤੇ ਪਹੁੰਚੀ। ਟੀਮ ਦੀ ਅਗਵਾਈ ਐਸਡੀਓ ਮਾਈਨਿੰਗ ਵਿਭਾਗ ਕਰ ਰਹੇ ਸਨ।

ਜਦ ਮਾਈਨਿੰਗ ਵਾਲੀ ਥਾਂ 'ਤੇ ਪੁੱਜੇ ਤਾਂ ਉੱਥੇ ਇਕ ਟਰੈਕਟਰ ਟਰਾਲੀ ਨਾਜਾਇਜ਼ ਮਾਈਨਿੰਗ ਕਰਦਾ ਹੋਇਆ ਦਿਖਾਈ ਦਿੱਤਾ। ਜਿਸ ਤੋਂ ਬਾਅਦ ਜਦ ਟੀਮ ਦੇ ਵੱਲੋਂ ਟਰੈਕਟਰ ਟਰਾਲੀ ਦੀ ਫੋਟੋ ਖਿੱਚ ਅੱਗੇ ਲਈ ਕਾਰਵਾਈ ਆਰੰਭੀ ਗਈ ਤਾਂ ਰੇਤ ਮਾਫੀਆ ਦੇ ਲੋਕਾਂ ਨੇ ਟੀਮ ਤੇ ਇੱਟਾਂ ਰੋੜਿਆਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਦੇ ਵਿਚ ਸਰਕਾਰੀ ਗੱਡੀ ਪੂਰੀ ਤਰ੍ਹਾਂ ਨਾਲ ਨੁਕਸਾਨੀ ਗਈ।

Is illegal mining along Pak border a security threat, HC asks Punjab, Centre

ਇਹ ਵੀ ਪੜ੍ਹੋ : ਦੇਸ਼ ਨੂੰ ਗ਼ੁਲਾਮੀ ਦੇ ਜੂਲ੍ਹੇ ਤੋਂ ਮੁਕਤ ਕਰਵਾਉਣ ਵਾਲੇ ਸ਼ਹੀਦ ਭਗਤ ਸਿੰਘ ਦੀ ਜ਼ਿੰਦਗੀ ਦੇ ਅਣਸੁਣੇ ਕਿੱਸੇ

ਇਸ ਹਮਲੇ ਦੇ ਵਿਚ ਮਾਈਨਿੰਗ ਵਿਭਾਗ ਦੇ ਜੇਈ ਅਤੇ ਬੇਲਦਾਰ ਦੇ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਜਲਾਲਾਬਾਦ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜਾਣਕਾਰੀ ਦਿੰਦੇ ਹੋਏ ਮਾਈਨਿੰਗ ਵਿਭਾਗ ਦੇ ਐਸਡੀਓ ਨੇ ਦੱਸਿਆ ਕਿ ਰੇਤ ਮਾਫੀਆ ਦੇ ਵੱਲੋਂ ਉਨ੍ਹਾਂ ਦੇ ਉੱਤੇ ਅਚਾਨਕ ਹਮਲਾ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਉਹ ਆਪਣੀ ਜਾਨ ਬਚਾਉਣ ਦੇ ਲਈ ਖੇਤਾਂ ਵਲ ਭੱਜੇ ਤੇ ਬੜੀ ਮੁਸ਼ਕਲ ਨਾਲ ਜਾਨ ਬਚਾ ਕੇ ਵਾਪਸ ਪਰਤੇ ਹਨ। ਫਿਲਹਾਲ ਪੁਲਿਸ ਵਲੋਂ ਇਸ ਮਾਮਲੇ ਵਿਚ ਤਿੰਨ ਲੋਕਾਂ ਖ਼ਿਲਾਫ਼ ਧਾਰਾ 307 ਮਾਈਨਿੰਗ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

 

-PTC News

  • Share