ਪੰਜਾਬ

ਘਰ ਦੇ ਬਾਹਰ ਬੈਠੇ ਵਿਅਕਤੀ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ, ਕੇਸ ਦਰਜ

By Riya Bawa -- July 27, 2022 11:14 am

ਗੁਰਾਇਆ : ਥਾਣਾ ਗੋਰਾਇਆ ਦੇ ਅਧੀਨ ਪੈਂਦੇ ਪਿੰਡ ਜੰਡ ਵਿਖੇ ਦਿਨ ਦਿਹਾੜੇ ਬੁਲਿਟ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਹਮਲਾਵਰਾਂ ਵੱਲੋਂ ਆਪਣੇ ਘਰ ਦੇ ਬਾਹਰ ਬੈਠੇ ਇਕ ਵਿਅਕਤੀ ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ ਜੋ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।

ਘਰ ਦੇ ਬਾਹਰ ਬੈਠੇ ਵਿਅਕਤੀ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ, ਕੇਸ ਦਰਜ

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਹਮਲੇ ਵਿੱਚ ਜ਼ਖ਼ਮੀ ਹੋਏ ਜਸਵੀਰ ਸਿੰਘ ਨੇ ਦੱਸਿਆ ਉਸ ਦਾ ਇੱਕੀ ਸਾਲ ਦਾ ਲੜਕਾ ਹੈ ਜੋ 10 ਜੁਲਾਈ ਤੋਂ ਘਰੋਂ ਗਾਇਬ ਹੈ ਫਿਲੌਰ ਦੇ ਇਕ ਪਿੰਡ ਦੀ ਲੜਕੀ ਆਪਣੇ ਘਰੋਂ ਗਈ ਹੋਈ ਹੈ ਲੜਕੀ ਪਰਿਵਾਰ ਦਾ ਇਲਜ਼ਾਮ ਹੈ ਕਿ ਉਨ੍ਹਾਂ ਦਾ ਲੜਕਾ ਅਤੇ ਲੜਕੀ ਆਪਸ ਵਿੱਚ ਲੜ ਕੇ ਘਰੋਂ ਚਲੇ ਗਏ ਹਨ ਇਸ ਸਬੰਧੀ ਫਿਲੌਰ ਪੁਲਿਸ ਵੱਲੋਂ ਉਨ੍ਹਾਂ ਦੇ ਲੜਕੇ ਦੇ ਖਿਲਾਫ਼ ਥਾਣਾ ਫਿਲੌਰ ਵਿਚ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਵੀ ਕੀਤੀ ਜਾ ਚੁੱਕੀ ਹੈ

ਘਰ ਦੇ ਬਾਹਰ ਬੈਠੇ ਵਿਅਕਤੀ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ, ਕੇਸ ਦਰਜ

ਪੁਲੀਸ ਨੂੰ ਉਨ੍ਹਾਂ ਵੱਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਇਸ ਦੇ ਬਾਵਜੂਦ ਲੜਕੀ ਦੇ ਭਰਾ ਵੱਲੋਂ ਸੋਮਵਾਰ ਨੂੰ ਉਨ੍ਹਾਂ ਦੇ ਘਰ ਆ ਕੇ ਉਸ ਦੀ ਪਤਨੀ ਅਤੇ ਪਰਿਵਾਰ ਨੂੰ ਪਹਿਲਾਂ ਧਮਕੀਆਂ ਦਿੱਤੀਆਂ ਅਤੇ ਮੰਗਲਵਾਰ ਨੂੰ ਬੁਲਿਟ ਮੋਟਰ ਸਾਈਕਲ ਤੇ ਆਪਣੇ ਸਾਥੀ ਨਾਲ ਸਵਾਰ ਹੋ ਕੇ ਆ ਕੇ ਉਨ੍ਹਾਂ ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ ਜਿਨ੍ਹਾਂ ਨੂੰ ਜ਼ਖਮੀ ਹਾਲਤ ਵਿਚ ਸੀ ਐਚ ਸੀ ਬੜਾ ਪਿੰਡ ਵਿੱਚ ਦਾਖ਼ਲ ਕਰਵਾਇਆ ਗਿਆ ਜਿੱਥੇ ਉਹ ਜ਼ੇਰੇ ਇਲਾਜ ਹਨ।

ਘਰ ਦੇ ਬਾਹਰ ਬੈਠੇ ਵਿਅਕਤੀ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ, ਕੇਸ ਦਰਜ

ਇਹ ਵੀ ਪੜ੍ਹੋ: ਹੁਣ ਪੰਜਾਬ ਦੇ ਇਸ ਹਸਪਤਾਲ 'ਚ ਹੋਵੇਗਾ 'Monkeypox' ਦਾ ਟੈਸਟ

ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਬੜਾਪਿੰਡ ਵਿੱਚ ਪਹੁੰਚੇ ਏ ਐਸ ਆਈ ਲਵਿੰਦਰ ਸਿੰਘ ਅਤੇ ਏਐਸਆਈ ਚਰਨਜੀਤ ਸਿੰਘ ਵੱਲੋਂ ਜਖ਼ਮੀ ਜਸਵੀਰ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਜਗਜੀਤ ਸਿੰਘ ਜੱਗਾ ਅਤੇ ਉਸਦੇ ਸਾਥੀ ਦੇ ਖਿਲਾਫ ਥਾਣਾ ਗੁਰਾਇਆ ਵਿਖੇ ਵੱਖ ਵੱਖ ਧਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।

-PTC News

  • Share