ਪਾਵਰਕਾਮ ਦੇ ਬਾਹਰ ਧਰਨਾ ਲਾਈ ਬੈਠੇ 2 ਮੈਂਬਰਾਂ ਵੱਲੋਂ ਆਤਮ ਹੱਤਿਆ ਦੀ ਕੋਸ਼ਿਸ਼

By Riya Bawa - September 21, 2021 4:09 pm

ਪਟਿਆਲਾ: ਪਾਵਰਕਾਮ ਵਿਭਾਗ ਦੇ ਬਾਹਰ ਮੁਲਾਜ਼ਮਾਂ ਵੱਲੋਂ ਪਰਿਵਾਰ ਸਮੇਤ ਧਰਨਾ ਦਿੱਤਾ ਜਾ ਰਿਹਾ ਸੀ ਤੇ ਇਸ ਦੌਰਾਨ ਮ੍ਰਿਤਕ ਆਸ਼ਰਿਤ ਪਰਿਵਾਰਾਂ ਦੇ 2 ਮੈਂਬਰਾਂ ਵੱਲੋਂ ਆਤਮ ਹੱਤਿਆ ਦੀ ਕੋਸ਼ਿਸ਼ ਕਰਨ ਦਾ ਮਾਮਲੇ ਵੇਖਣ ਨੂੰ ਮਿਲਿਆ ਹੈ। ਇਸ ਦੌਰਾਨ ਇੱਕ ਨੇ ਆਪਣੇ ਤੇ ਡੀਜ਼ਲ ਪਾਇਆ ਜਦਕਿ ਦੂਜੇ ਨੇ ਸਲਫਾਸ ਖਾ ਲਈ।

ਜਦ ਲੋਕਾਂ ਵੱਲੋਂ ਡੀਜ਼ਲ ਪਾਉਣ ਵਾਲੇ ਨੂੰ ਅੱਗ ਲਾਉਣ ਤੋਂ ਰੋਕਿਆ ਗਿਆ ਤੇ ਦੂਜੇ ਪਾਸੇ ਸਲਫਾਸ ਵਾਲੇ ਬਚਾਉਣ ਦੀ ਕੋਸ਼ਿਸ਼ ਕੀਤੀ ਗਈ। ਪਰ ਹੁਣ ਉਨ੍ਹਾਂ ਨੂੰ ਉਪਚਾਰ ਲਈ ਰਾਜਿੰਦਰਾ ਹਸਪਤਾਲ ਲਿਜਾਇਆ ਗਿਆ ਹੈ।

-PTC News

adv-img
adv-img