Tue, Dec 23, 2025
Whatsapp

ਪੜ੍ਹਾਈ ਲਈ ਦੋ ਮਹੀਨੇ ਪਹਿਲਾਂ ਆਸਟ੍ਰੇਲੀਆ ਗਏ ਭਾਰਤੀ ਨੌਜਵਾਨ ਦੀ ਮੌਤ

Reported by:  PTC News Desk  Edited by:  Jashan A -- June 02nd 2019 03:15 PM
ਪੜ੍ਹਾਈ ਲਈ ਦੋ ਮਹੀਨੇ ਪਹਿਲਾਂ ਆਸਟ੍ਰੇਲੀਆ ਗਏ ਭਾਰਤੀ ਨੌਜਵਾਨ ਦੀ ਮੌਤ

ਪੜ੍ਹਾਈ ਲਈ ਦੋ ਮਹੀਨੇ ਪਹਿਲਾਂ ਆਸਟ੍ਰੇਲੀਆ ਗਏ ਭਾਰਤੀ ਨੌਜਵਾਨ ਦੀ ਮੌਤ

ਪੜ੍ਹਾਈ ਲਈ ਦੋ ਮਹੀਨੇ ਪਹਿਲਾਂ ਆਸਟ੍ਰੇਲੀਆ ਗਏ ਭਾਰਤੀ ਨੌਜਵਾਨ ਦੀ ਮੌਤ,ਮੈਲਬੌਰਨ: ਆਏ ਦਿਨ ਵਿਦੇਸ਼ ਤੋਂ ਦੁਖਦਾਈ ਖਬਰਾਂ ਆ ਰਹੀਆਂ ਹਨ। ਅਜਿਹੀ ਹੀ ਇੱਕ ਹੋਰ ਖਬਰ ਆਸਟ੍ਰੇਲੀਆ ਤੋਂ ਸਾਹਮਣੇ ਆਈ ਹੈ। ਜਿਥੇ ਮੈਲਬੌਰਨ 'ਚ ਰਹਿਣ ਵਾਲੇ 26 ਸਾਲਾ ਭਾਰਤੀ ਨੌਜਵਾਨ ਦੀ ਮੌਤ ਹੋ ਗਈ ਹੈ। ਜਨਾਰਥਨ ਰੈਡੀ ਨਾਂ ਦਾ ਇਹ ਨੌਜਵਾਨ ਭਾਰਤ ਦੇ ਹੈਦਰਾਬਾਦ ਦਾ ਰਹਿਣ ਵਾਲਾ ਸੀ। ਮਿਲੀ ਜਾਣਕਾਰੀ ਮੁਤਾਬਕ ਉਹ ਆਪਣੇ ਦੋਸਤ ਨਾਲ ਬਾਈਕ 'ਤੇ ਜਾ ਰਿਹਾ ਸੀ ਕਿ ਅਚਾਨਕ ਉਨ੍ਹਾਂ ਦੀ ਇਕ ਕਾਰ ਨਾਲ ਟੱਕਰ ਹੋ ਗਈ। ਹੋਰ ਪੜ੍ਹੋ:ਇੱਕ ਲੜਕੀ ਦੀ ਮੌਤ ਹੋਣ ਤੋਂ ਬਾਅਦ ਪਰਿਵਾਰਕ ਮੈਂਬਰ ਭੜਕੇ , ਹਸਪਤਾਲ ਦੇ ਬਾਹਰ ਲਗਾਇਆ ਧਰਨਾ ਦੋਵੇਂ ਦੋਸਤ ਜ਼ਖਮੀ ਹੋ ਗਏ ਤੇ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਜਿਥੇ ਉਸ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਉਹ ਮਾਰਚ ਮਹੀਨੇ ਹੀ ਆਸਟ੍ਰੇਲੀਆ ਆਇਆ ਸੀ ਤੇ ਉਸ ਨੇ ਸੈਂਟਰਲ ਕੁਈਨਜ਼ਲੈਂਡ ਯੂਨੀਵਰਸਿਟੀ 'ਚ ਦਾਖਲਾ ਲਿਆ ਸੀ। ਉਸ ਦੀ ਮੌਤ ਨਾਲ ਭਾਰਤੀ ਭਾਈਚਾਰੇ 'ਚ ਸੋਗ ਦੀ ਲਹਿਰ ਹੈ। ਫਿਲਹਲ ਉਸ ਦੀ ਲਾਸ਼ ਨੂੰ ਹੈਦਰਾਬਾਦ ਭੇਜਣ ਲਈ ਤਿਆਰੀਆਂ ਚੱਲ ਰਹੀਆਂ ਹਨ। -PTC News


Top News view more...

Latest News view more...

PTC NETWORK
PTC NETWORK