IND vs PAK Match Live Updates : ਲੰਬੇ ਸਮੇਂ ਤੋਂ ਭਾਰਤ-ਪਾਕਿਸਤਾਨ ਵਿਚਾਲੇ ਮੈਚ ਦਾ ਇੰਤਜਾਰ ਖ਼ਤਮ ਹੋਣ ਜਾ ਰਿਹਾ ਹੈ। ਟੀ-20 ਵਿਸ਼ਵ ਕੱਪ 2026 'ਚ ਭਾਰਤ ਅਤੇ ਪਾਕਿਸਤਾਨ (India vs Pakistan Match) ਅੱਜ ਪਹਿਲੀ ਵਾਰ ਆਹਮੋ-ਸਾਹਮਣੇ ਹੋਣ ਵਾਲੇ ਹਨ। Ind vs Pak ਦੇ ਇਸ ਮਹਾਂ-ਮੁਕਾਬਲੇ ਲਈ ਪ੍ਰਸ਼ੰਸਕਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਵੱਡੀ ਗਿਣਤੀ ਦਰਸ਼ਕ ਵੀ ਪੈਸੇ ਖਰਚ ਕੇ ਸ਼੍ਰੀਲੰਕਾ ਦੇ ਕੋਲੰਬੋ (Colombo Forecase) 'ਚ ਇੱਕ ਦਿਨ ਪਹਿਲਾਂ ਹੀ ਪਹੁੰਚੇ ਹੋਏ ਹਨ। ਇਹ ਮੁਕਾਬਲਾ ਆਰ. ਪ੍ਰੇਮਦਾਸਾ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਮੈਚ 'ਚ ਮੀਂਹ ਵੱਲੋਂ ਖਲਲ ਪਾਉਣ ਦੀਆਂ ਸੰਭਾਵਨਾਵਾਂ ਵੀ ਹਨ, ਹਾਲਾਂਕਿ, ਮੈਚ ਹੋਣ ਦੀ ਪੂਰੀ ਉਮੀਦ ਜਤਾਈ ਜਾ ਰਹੀ ਹੈ ਕਿ ਮੈਚ 'ਚ ਸਿਰਫ਼ ਦੇਰੀ ਹੀ ਹੋਵੇ, ਪਰ ਮੈਚ ਹੋਵੇ।ਮੈਚ, ਭਾਰਤੀ ਸਮੇਂ ਅਨੁਸਾਰ ਸ਼ਾਮ 7 ਵਜੇ ਸ਼ੁਰੂ ਹੋਵੇਗਾ, ਪਰ ਇਸ ਤੋਂ ਪਹਿਲਾਂ ਹੀ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਭਾਰਤੀ ਟੀਮ ਦੇ ਵਿਸਫੋਟਕ ਬੱਲੇਬਾਜ਼ ਅਭਿਸ਼ੇਕ ਸ਼ਰਮਾ (AbhiShek Sharma) ਅਤੇ ਪਾਕਿਸਤਾਨ ਦੇ ਗੇਂਦਬਾਜ਼ ਉਸਮਾਨ ਤਾਰਿਕ (Usman Tariq) ਹਨ। ਮੈਚ ਤੋਂ ਪਹਿਲਾਂ ਮੀਡੀਆ ਨਾਲ ਗੱਲ ਕਰਦੇ ਹੋਏ, ਪਾਕਿਸਤਾਨ ਦੇ ਕਪਤਾਨ ਸਲਮਾਨ ਅਲੀ ਆਗਾ (Salman Ali Agha) ਨੇ ਕਿਹਾ ਕਿ ਅਭਿਸ਼ੇਕ ਮੈਚ ਖੇਡਣ ਲਈ ਫਿੱਟ ਹੋਵੇਗਾ। ਜਵਾਬ ਵਿੱਚ, ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ (Suryakumar Yadav) ਨੇ ਕਿਹਾ ਕਿ ਜੇ ਉਹ ਚਾਹੁੰਦੇ ਹਨ, ਤਾਂ ਇਹ ਜ਼ਰੂਰ ਹੋਵੇਗਾ।ਤੁਹਾਡੇ ਲਈ ਅਸੀਂ ਮੈਚ ਦੀ ਪੂਰੀ ਅਪਡੇਟ ਲੈ ਕੇ ਹਾਜ਼ਰ ਹਾਂ, ਵੇਖੋ ਪਲ-ਪਲ ਦੀ ਅਪਡੇਟ...