ਮੁੱਖ ਖਬਰਾਂ

'ਭਾਬੀ ਜੀ ਘਰ ਪਰ ਹੈਂ' ਫੇਮ ਦੀਪੇਸ਼ ਭਾਨ ਦਾ ਦੇਹਾਂਤ, ਕ੍ਰਿਕਟ ਖੇਡਣ ਸਮੇਂ ਵਾਪਰਿਆ ਹਾਦਸਾ

By Ravinder Singh -- July 23, 2022 1:13 pm

ਮੁੰਬਈ : ਟੀਵੀ ਇੰਡਸਟਰੀ ਲਈ ਅੱਜ ਦਾ ਦਿਨ ਬਹੁਤ ਦੁਖਦਾਈ ਹੈ। ਮਸ਼ਹੂਰ ਟੀਵੀ ਸੀਰੀਅਲ 'ਭਾਬੀਜੀ ਘਰ ਪਰ ਹੈਂ' ਦੇ ਮਸ਼ਹੂਰ ਕਿਰਦਾਰ ਮੱਖਣ ਸਿੰਘ ਦਾ ਦੇਹਾਂਤ ਹੋ ਗਿਆ ਹੈ। ਸ਼ੋਅ 'ਚ ਆਪਣੀ ਕਾਮੇਡੀ ਨਾਲ ਸਾਰਿਆਂ ਨੂੰ ਹਸਾਉਣ ਵਾਲਾ ਇਹ ਕਿਰਦਾਰ ਅੱਜ ਦੁਨੀਆ ਨੂੰ ਅਲਵਿਦਾ ਕਹਿ ਗਿਆ। ਇਸ ਖਬਰ ਨਾਲ ਟੀਵੀ ਇੰਡਸਟਰੀ ਸਮੇਤ ਦੀਪੇਸ਼ ਭਾਨ ਦੇ ਪ੍ਰਸ਼ੰਸਕਾਂ 'ਤੇ ਦੁੱਖ ਦਾ ਪਹਾੜ ਟੁੱਟ ਗਿਆ ਹੈ। ਇਸ ਖਬਰ ਨੂੰ ਸੁਣ ਕੇ ਹਰ ਕੋਈ ਸਦਮੇ ਵਿੱਚ ਹੈ।

'ਭਾਬੀ ਜੀ ਘਰ ਪਰ ਹੈਂ' ਫੇਮ ਦੀਪੇਸ਼ ਭਾਨ ਦਾ ਦੇਹਾਂਤ, ਕ੍ਰਿਕਟ ਖੇਡਣ ਸਮੇਂ ਵਾਪਰਿਆ ਹਾਦਸਾਅਦਾਕਾਰ ਦੀਪੇਸ਼ ਭਾਨ ਮਸ਼ਹੂਰ ਟੀਵੀ ਸੀਰੀਅਲ 'ਭਾਬੀ ਜੀ ਘਰ ਪਰ ਹੈਂ' (Bhabhi ji Ghar Par Hain) 'ਚ ਮੱਖਣ ਸਿੰਘ ਦੀ ਭੂਮਿਕਾ 'ਚ ਨਜ਼ਰ ਆਏ ਸਨ। ਉਹ ਲੰਬੇ ਸਮੇਂ ਤੋਂ ਇਸ ਸੀਰੀਅਲ ਨਾਲ ਜੁੜੇ ਹੋਏ ਸਨ। ਅਦਾਕਾਰ ਦੇ ਦੇਹਾਂਤ ਦੀ ਪੁਸ਼ਟੀ ਸ਼ੋਅ ਦੇ ਸਹਾਇਕ ਡਾਇਰੈਕਟਰ ਅਭਿਨਾਇਰ ਨੇ ਕੀਤੀ ਹੈ। ਉਨ੍ਹਾਂ ਦਾ ਵਿਆਹ ਸਾਲ 2019 'ਚ ਦਿੱਲੀ ਵਿਖੇ ਹੋਇਆ ਸੀ।

'ਭਾਬੀ ਜੀ ਘਰ ਪਰ ਹੈਂ' ਫੇਮ ਦੀਪੇਸ਼ ਭਾਨ ਦਾ ਦੇਹਾਂਤ, ਕ੍ਰਿਕਟ ਖੇਡਣ ਸਮੇਂ ਵਾਪਰਿਆ ਹਾਦਸਾਜਾਣਕਾਰੀ ਮੁਤਾਬਕ ਦੀਪੇਸ਼ ਕ੍ਰਿਕਟ ਖੇਡ ਰਹੇ ਸੀ ਪਰ ਕ੍ਰਿਕਟ ਖੇਡਦੇ ਹੋਏ ਅਚਾਨਕ ਉਹ ਬੇਹੋਸ਼ ਹੋ ਗਏ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਅਦਾਕਾਰ ਨੂੰ ਮ੍ਰਿਤਕ ਐਲਾਨ ਦਿੱਤਾ। ਅਸਿਸਟੈਂਟ ਡਾਇਰੈਕਟਰ ਦੇ ਨਾਲ-ਨਾਲ ਅਭਿਨੇਤਾ ਵੈਭਵ ਮਾਥੁਰ ਨੇ ਵੀ ਦੀਪੇਸ਼ ਭਾਨ ਦੀ ਮੌਤ ਦੀ ਖਬਰ ਦੀ ਪੁਸ਼ਟੀ ਕੀਤੀ ਹੈ। ਦੀਪੇਸ਼ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਕਿਹਾ ਕਿ ਹਾਂ, ਹੁਣ ਉਹ ਨਹੀਂ ਰਹੇ। ਮੈਂ ਇਸ 'ਤੇ ਕੁਝ ਨਹੀਂ ਕਹਿਣਾ ਚਾਹੁੰਦਾ, ਕਿਉਂਕਿ ਕਹਿਣ ਲਈ ਕੁਝ ਨਹੀਂ ਬਚਿਆ।'

'ਭਾਬੀ ਜੀ ਘਰ ਪਰ ਹੈਂ' ਫੇਮ ਦੀਪੇਸ਼ ਭਾਨ ਦਾ ਦੇਹਾਂਤ, ਕ੍ਰਿਕਟ ਖੇਡਣ ਸਮੇਂ ਵਾਪਰਿਆ ਹਾਦਸਾਦੀਪੇਸ਼ ਲੰਬੇ ਸਮੇਂ ਤੋਂ ਟੀਵੀ ਦੀ ਦੁਨੀਆ ਨਾਲ ਜੁੜੇ ਹੋਏ ਸਨ। 'ਭਾਬੀ ਜੀ ਘਰ ਪਰ ਹੈਂ' ਤੋਂ ਪਹਿਲਾਂ ਉਹ 'ਕਾਮੇਡੀ ਕਾ ਕਿੰਗ ਕੌਨ', 'ਕਾਮੇਡੀ ਕਲੱਬ', 'ਭੂਤਵਾਲਾ', 'ਐਫਆਈਆਰ' ਸਮੇਤ ਕਈ ਕਾਮੇਡੀ ਸ਼ੋਅਜ਼ ਦਾ ਹਿੱਸਾ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਉਹ ਆਮਿਰ ਖਾਨ ਨਾਲ ਵੀ ਕੰਮ ਕਰਨ ਦਾ ਨਾਮਣਾ ਖੱਟ ਚੁੱਕੇ ਹਨ। ਉਹ ਆਮਿਰ ਖ਼ਾਨ ਦੇ ਨਾਲ ਟੀ-20 ਵਰਲਡ ਕੱਪ ਦੇ ਇਸ਼ਤਿਹਾਰ 'ਚ ਨਜ਼ਰ ਆਏ ਸਨ ਤੇ ਸਾਲ 2007 'ਚ ਰਿਲੀਜ਼ ਹੋਈ ਫਿਲਮ 'ਫਾਲਤੂ ਊਟਪਟਾਂਗ ਚਟਪਟੀਕਹਾਣੀ' 'ਚ ਕੰਮ ਕੀਤਾ ਸੀ।

ਇਹ ਵੀ ਪੜ੍ਹੋ : ਕੈਨੇਡਾ ’ਚ ਵਿਆਹੁਤਾ ਨੇ ਲਿਆ ਫਾਹਾ, ਸਹੁਰਿਆਂ ‘ਤੇ ਲੱਗੇ ਦਬਾਅ ਦੇ ਇਲਜ਼ਾਮ

  • Share