Tue, Dec 23, 2025
Whatsapp

ਭਿੱਖੀਵਿੰਡ : ਲੁਟੇਰਿਆਂ ਦੇ ਹੋਂਸਲੇ ਬੁਲੰਦ, ਦਿਨ ਦਿਹਾੜੇ ਲੱਖਾਂ ਦੀ ਨਗਦੀ ਲੁੱਟ ਹੋਏ ਫਰਾਰ

Reported by:  PTC News Desk  Edited by:  Jashan A -- June 03rd 2019 05:39 PM -- Updated: June 03rd 2019 05:40 PM
ਭਿੱਖੀਵਿੰਡ : ਲੁਟੇਰਿਆਂ ਦੇ ਹੋਂਸਲੇ ਬੁਲੰਦ, ਦਿਨ ਦਿਹਾੜੇ ਲੱਖਾਂ ਦੀ ਨਗਦੀ ਲੁੱਟ ਹੋਏ ਫਰਾਰ

ਭਿੱਖੀਵਿੰਡ : ਲੁਟੇਰਿਆਂ ਦੇ ਹੋਂਸਲੇ ਬੁਲੰਦ, ਦਿਨ ਦਿਹਾੜੇ ਲੱਖਾਂ ਦੀ ਨਗਦੀ ਲੁੱਟ ਹੋਏ ਫਰਾਰ

ਭਿੱਖੀਵਿੰਡ : ਲੁਟੇਰਿਆਂ ਦੇ ਹੋਂਸਲੇ ਬੁਲੰਦ, ਦਿਨ ਦਿਹਾੜੇ ਲੱਖਾਂ ਦੀ ਨਗਦੀ ਲੁੱਟ ਹੋਏ ਫਰਾਰ,ਭਿੱਖੀਵਿੰਡ : ਸਬ ਡਿਵੀਜ਼ਨ ਭਿੱਖੀਵਿੰਡ ਦੇ ਥਾਣਾ ਵਲਟੋਹਾ ਅਧੀਨ ਪੈਂਦੇ ਪਿੰਡਾਂ ਅਤੇ ਕਸਬਿਆਂ ਵਿੱਚ ਨਿੱਤ ਦੇਣਾ ਹੁੰਦੀਆਂ ਲੁੱਟਾਂ ਖੋਹਾਂ ਨੇ ਲੋਕਾਂ ਦਾ ਜਿਉਣਾ ਮੁਸ਼ਕਲ ਕਰ ਦਿੱਤਾ ਹੈ।ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਅੱਜ ਦਿਨ ਦਿਹਾੜੇ ਤਕਰੀਬਨ 11 ਵਜੇ ਦੇ ਕਰੀਬ ਪਿੰਡ ਚੀਮਾ ਖੁਰਦ ਦੇ ਨਿਵਾਸੀ ਗੁਰਦੇਵ ਸਿੰਘ ਪੁੱਤਰ ਕਰਤਾਰ ਸਿੰਘ ਅਤੇ ਉਸ ਦਾ ਭਤੀਜਾ ਮਨਜੀਤ ਸਿੰਘ ਦੋਵੇਂ ਹੀ ਆਪਣੇ ਘਰੋਂ ਮੋਟਰਸਾਈਕਲ ਤੇ ਸਵਾਰ ਹੋ ਕੇ ਭਿੱਖੀਵਿੰਡ ਕਿਸੇ ਬੈਂਕ ਵਿੱਚ ਲਿਮਟ ਦੇ ਪੈਸੇ ਤਾਰਨ ਜਾ ਰਹੇ ਸਨ। ਹੋਰ ਪੜ੍ਹੋ:ਜਾਣੋਂ ,ਕਿਸ ਗੱਲ ਨੂੰ ਲੈ ਕੇ ਰੋਇਆ ਯੁਵਰਾਜ,ਅਮੀਤਾਭ ਬੱਚਨ ਵੀ ਹੋਏ ਭਾਵੁਕ ਜਦੋਂ ਉਹ ਅੰਮ੍ਰਿਤਸਰ ਖੇਮਕਰਨ ਮੁੱਖ ਮਾਰਗ ਪਿੰਡ ਡਿੱਬੀਪੁਰਾ ਤੋਂ ਕੁਝ ਹੀ ਅੱਗੇ ਗਏ ਤਾਂ ਉਨ੍ਹਾਂ ਦੇ ਪਿੱਛਿਓਂ ਇੱਕ ਦਮ ਪਲਸਰ ਮੋਟਰਸਾਈਕਲ 'ਤੇ ਦੋ ਲੁਟੇਰੇ ਆਏ ਜਿਨ੍ਹਾਂ ਨੇ ਆਪਣੇ ਮੂੰਹ ਬੰਨ੍ਹੇ ਹੋਏ ਸਨ ਤਾਂ ਉਨ੍ਹਾਂ ਨੇ ਇੱਕਦਮ ਗੁਰਦੇਵ ਸਿੰਘ ਦੇ ਕਮੀਜ਼ ਜਿਸ ਵਿਚ ਉਸ ਨੇ ਪੈਸੇ ਪਾਏ ਸਨ ਉਸ ਵਿਚੋਂ ਚੱਲਦੇ ਮੋਟਰਸਾਈਕਲ ਪੈਸੇ ਲੁੱਟ ਕੇ ਫਰਾਰ ਹੋ ਗਏ। ਇਸ ਸਾਰੀ ਘਟਨਾ ਸਬੰਧੀ ਪੁਲਸ ਚੌਕੀ ਅਲਗੋਂ ਕੋਠੀ ਵਿਖੇ ਇਤਲਾਹ ਦਿੱਤੀ ਜਿਸ ਉਪਰੰਤ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਇਨ੍ਹਾਂ ਦੀ ਤੇਜ਼ੀ ਨਾਲ ਭਾਲ ਸ਼ੁਰੂ ਕਰ ਦਿੱਤੀ ਹੈ। -PTC News


Top News view more...

Latest News view more...

PTC NETWORK
PTC NETWORK