Thu, May 9, 2024
Whatsapp

'Pushpa 2' ਦੇ ਨਿਰਮਾਤਾਵਾਂ ਵੱਲੋਂ ਪ੍ਰਸ਼ੰਸਕਾਂ ਲਈ ਵੱਡਾ ਤੋਹਫਾ

Written by  Jasmeet Singh -- October 18th 2022 03:20 PM -- Updated: October 18th 2022 03:21 PM
'Pushpa 2' ਦੇ ਨਿਰਮਾਤਾਵਾਂ ਵੱਲੋਂ ਪ੍ਰਸ਼ੰਸਕਾਂ ਲਈ ਵੱਡਾ ਤੋਹਫਾ

'Pushpa 2' ਦੇ ਨਿਰਮਾਤਾਵਾਂ ਵੱਲੋਂ ਪ੍ਰਸ਼ੰਸਕਾਂ ਲਈ ਵੱਡਾ ਤੋਹਫਾ

'Pushpa 2: The Rule': ਦੱਖਣ ਦੇ ਮਸ਼ਹੂਰ ਅਦਾਕਾਰ Allu Arjun ਦੀ ਸੁਪਰਹਿੱਟ ਫਿਲਮ 'Pushpa' ਦੇ ਦੂਜੇ ਭਾਗ 'Pushpa: the rule' ਦਾ ਲੋਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਪ੍ਰਸ਼ੰਸਕਾਂ ਦੇ ਉਤਸ਼ਾਹ ਨੂੰ ਦੇਖਦੇ ਹੋਏ ਨਿਰਮਾਤਾਵਾਂ ਨੇ ਫਿਲਮ ਦੇ ਸੈੱਟ ਤੋਂ 'Pushpa 2' ਦੀ ਪਹਿਲੀ ਝਲਕ ਸ਼ੇਅਰ ਕੀਤੀ ਹੈ। ਫਿਲਮ ਦੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਸੈੱਟ ਦੀ ਫੋਟੋ ਸ਼ੇਅਰ ਕਰਦੇ ਹੋਏ ਦੱਸਿਆ ਗਿਆ ਹੈ ਕਿ ਸ਼ੂਟਿੰਗ ਤੇਜ਼ ਰਫਤਾਰ ਨਾਲ ਜਾਰੀ ਰਹੀ ਹੈ।

ਇਸ ਟਵੀਟ 'ਤੇ ਫਿਲਮ ਦੀ ਅਦਾਕਾਰਾ ਰਸ਼ਮਿਕਾ ਮੰਡਨਾ ਦੀ ਪ੍ਰਤੀਕਿਰਿਆ ਵੀ ਆਈ ਹੈ। ਫੋਟੋ ਵਿੱਚ ਫਿਲਮ ਦੇ ਨਿਰਦੇਸ਼ਕ ਸੁਕੁਮਾਰ ਨਜ਼ਰ ਆ ਰਹੇ ਹਨ। ਉਹ ਸੈੱਟ 'ਤੇ ਇਕ ਸੀਨ ਬਾਰੇ ਕੁਝ ਸਮਝਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੇ ਆਲੇ-ਦੁਆਲੇ ਕੈਮਰੇ ਅਤੇ ਲਾਈਟਾਂ ਵੀ ਦੇਖੀਆਂ ਜਾ ਸਕਦੀਆਂ ਹਨ। ਕਾਬਲੇਗੌਰ ਹੈ ਕਿ Pushpa: The Rise ਤੋਂ ਬਾਅਦ ਇਸ ਦੇ ਦੂਜੇ ਪਾਰਟ ਨੂੰ ਲੈ ਕੇ ਲੋਕਾਂ ਵਿਚਕਾਰ ਜ਼ਬਰਦਸਤ ਉਤਸ਼ਾਹ ਵੇਖਨ ਨੂੰ ਮਿਲ ਰਿਹਾ ਹੈ। ਹਾਲ ਹੀ 'ਚ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਈ ਹੈ, ਫਿਲਮ ਨੂੰ ਲੈ ਕੇ ਇਹ ਰਿਪੋਰਟ ਵੀ ਸਾਹਮਣੇ ਆਈ ਸੀ, ਜਿਸ 'ਚ ਦਾਅਵਾ ਕੀਤਾ ਗਿਆ ਸੀ ਕਿ ਅਗਲੇ ਭਾਗ ਵਿੱਚ ਅਰਜੁਨ ਕਪੂਰ ਪੁਲਿਸ ਦੇ ਕਿਰਦਾਰ 'ਚ ਨਜ਼ਰ ਆਉਣ ਵਾਲੇ ਹਨ। ਹਾਲਾਂਕਿ ਬਾਅਦ 'ਚ ਫਿਲਮ ਦੇ ਨਿਰਮਾਤਾਵਾਂ ਨੇ ਇਸ ਦਾਅਵੇ ਤੋਂ ਇਨਕਾਰ ਕਰ ਦਿੱਤਾ। ਇਹ ਵੀ ਪੜ੍ਹੋ: Oops Video: ਝੂਲਾ ਝੂਲਣਾ Urfi Javed ਨੂੰ ਪਿਆ ਮਹਿੰਗਾ ! ਨੱਚਦੇ ਹੋਏ ਵੀਡੀਓ ਹੋਇਆ ਵਾਇਰਲ ਸਾਲ 2021 ਵਿੱਚ ਰਿਲੀਜ਼ ਹੋਈ 'Pushpa' ਨੇ ਹਿੰਦੀ ਭਾਸ਼ਾ 'ਚ 100 ਕਰੋੜ ਦਾ ਕਾਰੋਬਾਰ ਕੀਤਾ ਸੀ। ਇਸ ਦੇ ਨਾਲ ਹੀ ਅੱਲੂ ਅਰਜੁਨ ਇਸ ਫਿਲਮ ਨਾਲ ਦੱਖਣ ਦੇ ਨਾਲ ਨਾਲ ਪੂਰੇ ਭਾਰਤ 'ਚ ਸੁਪਰ ਸਟਾਰ ਬਣ ਉਭਰੇ ਹਨ। -PTC News

Top News view more...

Latest News view more...