Fri, Dec 19, 2025
Whatsapp

ਭਾਜਪਾ ਉਮੀਦਵਾਰ ਤੇ ਫਿਲਮ ਸਟਾਰ ਸੰਨੀ ਦਿਓਲ ਵੱਲੋਂ ਦੂਜੇ ਦਿਨ ਰੋਡ ਸ਼ੋਅ , ਉਮੜੀ ਭੀੜ

Reported by:  PTC News Desk  Edited by:  Shanker Badra -- May 03rd 2019 11:21 AM
ਭਾਜਪਾ ਉਮੀਦਵਾਰ ਤੇ ਫਿਲਮ ਸਟਾਰ ਸੰਨੀ ਦਿਓਲ ਵੱਲੋਂ ਦੂਜੇ ਦਿਨ ਰੋਡ ਸ਼ੋਅ , ਉਮੜੀ ਭੀੜ

ਭਾਜਪਾ ਉਮੀਦਵਾਰ ਤੇ ਫਿਲਮ ਸਟਾਰ ਸੰਨੀ ਦਿਓਲ ਵੱਲੋਂ ਦੂਜੇ ਦਿਨ ਰੋਡ ਸ਼ੋਅ , ਉਮੜੀ ਭੀੜ

ਭਾਜਪਾ ਉਮੀਦਵਾਰ ਤੇ ਫਿਲਮ ਸਟਾਰ ਸੰਨੀ ਦਿਓਲ ਵੱਲੋਂ ਦੂਜੇ ਦਿਨ ਰੋਡ ਸ਼ੋਅ , ਉਮੜੀ ਭੀੜ:ਗੁਰਦਾਸਪੁਰ : ਪੰਜਾਬ 'ਚ ਗਰਮੀ ਵੱਧਣ ਦੇ ਨਾਲ-ਨਾਲ ਸਿਆਸਤ ਵੀ ਗਰਮ ਹੁੰਦੀ ਨਜ਼ਰ ਆਉਣ ਲੱਗ ਪਈ ਹੈ।ਪੰਜਾਬ ਰਾਜ ਅੰਦਰ ਪੈਣ ਵਾਲ਼ੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ।ਜਿਉਂ -ਜਿਉਂ ਵੋਟਾਂ ਦੇ ਦਿਨ ਨੇੜੇ ਆ ਰਹੇ ਹਨ ਉਮੀਦਵਾਰ ਲੋਕਾਂ ਦੇ ਦਰਵਾਜ਼ਿਆਂ ਅੱਗੇ ਜਾ ਕੇ ਉਨ੍ਹਾਂ ਨੂੰ ਆਪਣੇ ਹੱਕ ਵਿੱਚ ਭੁਗਤਣ ਲਈ ਅਪੀਲ ਕਰ ਰਹੇ ਹਨ।ਹੁਣ ਇਸ ਵੇਲੇ ਪੰਜਾਬ ‘ਚ ਵੱਖ -ਵੱਖ ਪਾਰਟੀਆਂ ਦੇ ਉਮੀਦਵਾਰ ਵੱਖ -ਵੱਖ ਢੰਗ ਤਰੀਕਿਆਂ ਨਾਲ ਚੋਣ ਪ੍ਰਚਾਰ ਵਿੱਚ ਲੱਗੇ ਹੋਏ ਹਨ।ਇਸ ਤਰ੍ਹਾਂ ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਵੀ ਤਾਬੜਤੋੜ ਪ੍ਰਚਾਰ ਕਰ ਰਹੇ ਹਨ। [caption id="attachment_290634" align="aligncenter" width="300"]BJP candidate Sunny Deol Road show for the second day ਭਾਜਪਾ ਉਮੀਦਵਾਰ ਤੇ ਫਿਲਮ ਸਟਾਰ ਸੰਨੀ ਦਿਓਲ ਵੱਲੋਂ ਦੂਜੇ ਦਿਨ ਰੋਡ ਸ਼ੋਅ , ਉਮੜੀ ਭੀੜ[/caption] ਪੰਜਾਬ 'ਚ ਚੋਣਾਂ ਦੇ ਮਾਹੌਲ 'ਚ ਸੰਨੀ ਦਿਓਲ ਦੀ ਐਂਟਰੀ ਤੋਂ ਬਾਅਦ ਸਿਆਸਤ ਭਖ ਗਈ ਹੈ।ਉਨ੍ਹਾਂ ਵੱਲੋਂ ਅੱਜ ਗੁਰਦਾਸਪੁਰ ਦੇ ਵੱਖ -ਵੱਖ ਹਲਕਿਆਂ ਵਿੱਚ ਰੋਡ ਸ਼ੋਅ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ।ਇਸ ਰੋਡ ਸ਼ੋਅ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਪਹੁੰਚੇ ਹਨ।ਉਨ੍ਹਾਂ ਦੇ ਪਹੁੰਚਣ ਦੀ ਖਬਰ ਜਦੋਂ ਸ਼ਹਿਰ ਦੇ ਲੋਕਾਂ ਨੂੰ ਪਤਾ ਲੱਗੀ ਤਾਂ ਲੋਕ ਦੋਵਾਂ ਭਰਾਵਾਂ ਦੀ ਝਲਕ ਪਾਉਣ ਲਈ ਉਤਾਵਲੇ ਹੋ ਰਹੇ ਹਨ। [caption id="attachment_290648" align="aligncenter" width="300"]BJP candidate Sunny Deol Road show for the second day ਭਾਜਪਾ ਉਮੀਦਵਾਰ ਤੇ ਫਿਲਮ ਸਟਾਰ ਸੰਨੀ ਦਿਓਲ ਵੱਲੋਂ ਦੂਜੇ ਦਿਨ ਰੋਡ ਸ਼ੋਅ , ਉਮੜੀ ਭੀੜ[/caption] ਜਾਣਕਾਰੀ ਅਨੁਸਾਰ ਭਾਜਪਾ ਉਮੀਦਵਾਰ ਸੰਨੀ ਦਿਓਲ ਅੱਜ 7:30 ਵਜੇ ਪੰਗੋਲੀ ਚੌਂਕ ਤੋਂ ਘੋਹ ਰੋੜ ,7:50 ਰਾਣੀਪੁਰ ਉਪਰਲਾ, 8:30 ਵਜੇ ਸ਼ਾਹਪੁਰਕੰਡੀ, 9ਵਜੇ ਮੱਟੀ, 9:30 ਵਜੇ ਉੱਚਾ ਥੜਾ, 10 ਵਜੇ ਧਾਰਕਲਾਂ ਚੌਂਕ, 10:30 ਵਜੇ ਧਾਰ ਖੁਰਦ,11ਵਜੇ ਨਿਆਡੀ, 12 ਵਜੇ ਦੁਨੇਰਾ ਚੌਂਕ, 12:30 ਭੰਗੂੜੀ, 1:20 ਬੁੱਗਲ ਬਧਾਨੀ, 1:40 ਵਜੇ ਜੰਡਵਾਲ ਛੱਟਵਾਲ , 2:20ਵਜੇ ਮਾਮੂਨ, 2:50 ਵਜੇ ਸਯੂਟੀ ਕੁਟੇਡ, 3:00 ਵਜੇ ਮਨਵਾਲ, 4 ਵਜੇ ਰਾਣੀਪੁਰ ਜੈਨੀ, ਜੀਂਦ ਰਈ, ਖਦਾਵਰ, ਬੜੋਈ, 4:30 ਵਜੇ ਮੁਤਫ਼ਰਕਾ ਤੋਂ ਥਰਿਆਲ, 5 ਵਜੇ ਅਜੀਜਪੁਰ ਖਦਾਵਰ, 5:30 ਵਜੇ ਸੁਜਾਨਪੁਰ ਸਿਟੀ ਅਤੇ 8 ਵਜੇ ਘੋਹ ਵਿਖੇ ਆਪਣਾ ਰੋਡ ਸ਼ੋਅ ਸਮਾਪਤ ਕਰਨਗੇ। [caption id="attachment_290633" align="aligncenter" width="300"]BJP candidate Sunny Deol Road show for the second day ਭਾਜਪਾ ਉਮੀਦਵਾਰ ਤੇ ਫਿਲਮ ਸਟਾਰ ਸੰਨੀ ਦਿਓਲ ਵੱਲੋਂ ਦੂਜੇ ਦਿਨ ਰੋਡ ਸ਼ੋਅ , ਉਮੜੀ ਭੀੜ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਦੁਬਈ ਤੋਂ ਪੰਜਾਬ ਆਈ ਔਰਤ ਨੇ ਅਜਿਹੀ ਜਗ੍ਹਾ ਲੁਕਾਇਆ ਸੀ ਸੋਨਾ ,ਜਾਣ ਕੇ ਉੱਡ ਜਾਣਗੇ ਹੋਸ਼ ਦੱਸ ਦੇਈਏ ਕਿ ਗੁਰਦਾਸਪੁਰ ਲੋਕ ਸਭਾ ਸੀਟ 'ਤੇ ਕਾਂਗਰਸ ਵੱਲੋਂ ਸੁਨੀਲ ਜਾਖੜ ਅਤੇ ਆਮ ਆਦਮੀ ਪਾਰਟੀ ਵੱਲੋਂ ਪੀਟਰ ਮਸੀਹ ਨੂੰ ਉਮੀਦਵਾਰ ਐਲਾਨਿਆ ਹੈ।ਇਸ ਸੀਟ 'ਤੇ ਹੁਣ ਭਾਜਪਾ ਉਮੀਦਵਾਰ ਸੰਨੀ ਦਿਓਲ ਅਤੇ ਕਾਂਗਰਸ ਦੇ ਸੁਨੀਲ ਜਾਖੜ ਵਿਚਾਲੇ ਜ਼ਬਰਦਸਤ ਮੁਕਾਬਲਾ ਹੋਵੇਗਾ ਕਿਉਂਕਿ ਸੰਨੀ ਦਿਓਲ ਦੇ ਆਉਣ ਨਾਲ ਮੁਕਾਬਲਾ ਕਾਫ਼ੀ ਫਸਵਾਂ ਹੋ ਗਿਆ ਹੈ।ਸੰਨੀ ਦਿਓਲ ਨੇ ਸੋਮਵਾਰ ਨੂੰ ਆਪਣੇ ਹਜ਼ਾਰਾ ਸਮਰਥਕਾਂ ਸਮੇਤ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਵਾਇਆ ਸੀ। -PTCNews ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ


Top News view more...

Latest News view more...

PTC NETWORK
PTC NETWORK