ਭਾਰਤ-ਨਿਊਜ਼ੀਲੈਂਡ ਦੇ ਮੈਚ 'ਤੇ ਪੂਨਮ ਪਾਂਡੇ ਨੇ ਫਿਰ ਕੀਤੀ ਸਟ੍ਰਿਪ ਹੋਣ ਦੀ ਗੱਲ

By Baljit Singh - June 20, 2021 9:06 am

ਨਵੀਂ ਦਿੱਲੀ: ਮਾਡਲ ਅਤੇ ਐਕਟਰੇਸ ਪੂਨਮ ਪਾਂਡੇ ਅਕਸਰ ਸੁਰਖੀਆਂ ਵਿਚ ਬਣੀ ਰਹਿੰਦੀ ਹੈ ਅਤੇ ਇੱਕ ਵਾਰ ਫਿਰ ਉਹ ਚਰਚਾ ਵਿਚ ਹੈ। ਦਰਅਸਲ ਮੀਡੀਆ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੇ ਭਾਰਤ ਅਤੇ ਨਿਊਜ਼ੀਲੈਂਡ ਦੇ ਮੈਚ ਉੱਤੇ ਕੀਤੇ ਗਏ ਸਵਾਲ ਨੂੰ ਲੈ ਕੇ ਹੈਰਾਨ ਕਰਨ ਵਾਲਾ ਜਵਾਬ ਦਿੱਤਾ ਹੈ। ਦੱਸਦੇ ਚੱਲੀਏ ਕਿ ਪੂਨਮ ਪਾਂਡੇ ਆਪਣੇ ਪਤੀ ਸੈਮ ਬਾਂਬੇ ਦੇ ਨਾਲ ਫਿਲਮ ਅਤੇ ਟੀਵੀ ਉਦਯੋਗ ਦੇ ਸਪਾਟ ਬੁਇਜ ਨੂੰ ਰਾਸ਼ਨ ਕਿੱਟ ਵੰਡਣ ਨਿਕਲੀ ਸੀ। ਇਸ ਦੌਰਾਨ ਉਨ੍ਹਾਂ ਨੇ ਕਈ ਸਵਾਲਾਂ ਦੇ ਜਵਾਬ ਦਿੱਤੇ।

ਪੜੋ ਹੋਰ ਖਬਰਾਂ: ਇਸ ਸੂਬੇ ‘ਚ ਤਿਆਰ ਹੋ ਰਿਹੈ ਨਵਾਂ ਕਾਨੂੰਨ, ਦੋ ਤੋਂ ਵਧੇਰੇ ਬੱਚਿਆਂ ਵਾਲੇ ਪਰਿਵਾਰ ਦੀਆਂ ਸੁਵਿਧਾਵਾਂ ‘ਚ ਹੋਵੇਗੀ ਕਟੌਤੀ

ਇੱਕ ਮੀਡੀਆਕਰਮੀ ਨੇ ਪੂਨਮ ਪਾਂਡੇ ਨੂੰ ਪੁੱਛਿਆ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਮੈਚ ਚੱਲ ਰਿਹਾ ਹੈ ਤਾਂ ਤੁਸੀਂ ਕੁਝ ਪ੍ਰਤੀਕਿਰਿਆ ਦੇਣਾ ਚਾਹੋਗੇ। ਇਸ ਉੱਤੇ ਪੂਨਮ ਪਾਂਡੇ ਨੇ ਕਿਹਾ ਕਿ ਕ੍ਰਿਕਟ ਚਾਲੂ ਹੈ? ਲੋਕ ਕ੍ਰਿਕਟ ਖੇਡ ਰਹੇ ਹਨ? ਤਾਂ ਤੁਸੀਂ ਕੀ ਚਾਹੁੰਦੇ ਹੋ ਕਿ ਮੈਂ ਫਿਰ ਸਟ੍ਰਿਪ ਹੋਣ ਦੀ ਗੱਲ ਕਹਾਂ? ਪੂਨਮ ਪਾਂਡੇ ਦੀ ਇਸ ਗੱਲ ਉੱਤੇ ਉਨ੍ਹਾਂ ਦੇ ਪਤੀ ਨੇ ਵੀ ਰਿਐਕਸ਼ਨ ਦਿੱਤਾ। ਸੈਮ ਬਾਂਬੇ ਨੇ ਕਿਹਾ ਕਿ ਕੀ ਮੈਂ ਸਟ੍ਰਿਪ ਕਰ ਸਕਦਾ ਹਾਂ। ਇਸ ਉੱਤੇ ਪੂਨਮ ਪਾਂਡੇ ਨੇ ਮਜ਼ਾਕ ਕਰਦੇ ਹੋਏ ਕਿਹਾ ਕਿ ਤੁਸੀਂ ਸਟ੍ਰਿਪ ਕਰਨਾ ਚਾਹੁੰਦੇ ਹੋ? ਇੰਡੀਆ ਹਾਰ ਜਾਵੇਗੀ ਨਾ ਕਰਨਾ।

ਪੜੋ ਹੋਰ ਖਬਰਾਂ: ਫਿਰ ਲੱਗੀ ਪੈਟਰੋਲ-ਡੀਜ਼ਲ ਦੇ ਰੇਟ ਨੂੰ ਅੱਗ, ਜਾਣੋਂ ਨਵੇਂ ਮੁੱਲ

ਦੱਸਦੇ ਚੱਲੀਏ ਕਿ ਸਾਲ 2011 ਵਿਚ ਪੂਨਮ ਪਾਂਡੇ ਉਦੋਂ ਸੁਰਖੀਆਂ ਵਿਚ ਆਈ ਸੀ, ਜਦੋਂ ਉਨ੍ਹਾਂ ਨੇ ਐਲਾਨ ਕੀਤਾ ਸੀ ਕਿ ਜੇਕਰ ਟੀਮ ਇੰਡੀਆ ਇਹ ਵਰਲਡ ਕੱਪ ਜਿੱਤੇਗੀ ਤਾਂ ਉਹ ਨਿਊਡ ਹੋ ਜਾਵੇਗੀ। ਇੰਨਾ ਹੀ ਨਹੀਂ ਪੂਨਮ ਪਾਂਡੇ ਨੇ ਬੀਸੀਸੀਆਈ ਨੂੰ ਇਸ ਸਿਲਸਿਲੇ ਵਿਚ ਇੱਕ ਚਿੱਠੀ ਵੀ ਭੇਜੀ ਸੀ।

ਪੜੋ ਹੋਰ ਖਬਰਾਂ: ਪੰਜਾਬ ‘ਚ ਕੋਰੋਨਾ ਵਾਇਰਸ ਦੇ ਇੰਨੇ ਨਵੇਂ ਮਾਮਲੇ, 31 ਮਰੀਜ਼ਾਂ ਦੀ ਗਈ ਜਾਨ

ਪਿਛਲੇ ਸਾਲ ਪੂਨਮ ਪਾਂਡੇ ਤੱਦ ਚਰਚਾ ਵਿੱਚ ਆਈ ਸੀ ਜਦੋਂ ਉਨ੍ਹਾਂ ਨੇ ਆਪਣੇ ਪਤੀ ਸੈਮ ਬਾਂ‍ਬੇ ਦੇ ਖਿਲਾਫ ਮਾਲੇਸ‍ਟੇਸ਼ਨ ਦਾ ਕੇਸ ਦਰਜ ਕੀਤਾ ਸੀ। ਰਿਪੋਰਟਸ ਮੁਤਾਬਕ, ਪੂਨਮ ਪਾਂਡੇ ਨੇ ਕਿਹਾ ਕਿ ਉਨ੍ਹਾਂ ਦੇ ਪਤੀ ਸੈਮ ਬਾਂਬੇ ਨੇ ਕੁੱਟਮਾਰ ਕਰਨ ਦੇ ਬਾਅਦ ਬੁਰਾ ਨਤੀਜਾ ਭੁਗਤਣ ਦੀ ਧਮਕੀ ਦਿੱਤੀ ਸੀ। ਦੱਸ ਦਈਏ ਕਿ 1 ਸਤੰਬਰ 2020 ਨੂੰ ਦੋਵਾਂ ਦਾ ਵਿਆਹ ਹੋਇਆ ਸੀ।

-PTC News

adv-img
adv-img