Wed, Apr 24, 2024
Whatsapp

ਪੰਜਾਬ 'ਚ ਕੋਰੋਨਾ ਵਾਇਰਸ ਦੇ ਇੰਨੇ ਨਵੇਂ ਮਾਮਲੇ, 31 ਮਰੀਜ਼ਾਂ ਦੀ ਗਈ ਜਾਨ

Written by  Baljit Singh -- June 19th 2021 09:47 PM
ਪੰਜਾਬ 'ਚ ਕੋਰੋਨਾ ਵਾਇਰਸ ਦੇ ਇੰਨੇ ਨਵੇਂ ਮਾਮਲੇ, 31 ਮਰੀਜ਼ਾਂ ਦੀ ਗਈ ਜਾਨ

ਪੰਜਾਬ 'ਚ ਕੋਰੋਨਾ ਵਾਇਰਸ ਦੇ ਇੰਨੇ ਨਵੇਂ ਮਾਮਲੇ, 31 ਮਰੀਜ਼ਾਂ ਦੀ ਗਈ ਜਾਨ

ਚੰਡੀਗੜ੍ਹ: ਸੂਬੇ ਵਿਚ ਕੋਰੋਨਾ ਵਾਇਰਸ ਦੇ ਬੀਤੇ 24 ਘੰਟਿਆਂ ਵਿਚ 600 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਇਸੇ ਸਮੇਂ ਦੌਰਾਨ 31 ਹੋਰ ਮਰੀਜ਼ਾਂ ਨੇ ਆਪਣੀ ਜਾਨ ਗੁਆਈ ਹੈ। ਪੜੋ ਹੋਰ ਖਬਰਾਂ: ਪੰਜਾਬ ਸਰਕਾਰ ਨੇ ਵੀ 12ਵੀਂ ਦੀਆਂ ਪ੍ਰੀਖਿਆਵਾਂ ਕੀਤੀਆਂ ਰੱਦ ਹਾਲਾਂਕਿ ਇਸੇ ਸਮੇਂ ਦੌਰਾਨ 1315 ਮਰੀਜ਼ਾਂ ਨੇ ਕੋਰੋਨਾ ਵਾਇਰਸ ਨੂੰ ਮਾਤ ਦਿੱਤੀ ਤੇ ਸਿਹਤਮੰਦ ਹੋ ਕੇ ਆਪਣੇ ਘਰਾਂ ਨੂੰ ਪਰਤ ਗਏ। ਇਸ ਦੇ ਨਾਲ ਹੀ ਕੋਰੋਨਾ ਦੀ ਰੋਜ਼ਾਨਾ ਦੀ ਪਾਜ਼ੀਟਿਵ ਦਰ ਹੋਰ ਘੱਟ ਕੇ 1.14 ਫੀਸਦ ਹੋ ਗਈ। ਕੋਰੋਨਾ ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਕੇ 8077 ਹੋ ਗਈ ਹੈ। ਬੀਤੇ ਦਿਨ ਕੋਰੋਨਾ ਦੇ 52,527 ਟੈਸਟ ਕੀਤੇ ਗਏ ਸਨ। ਪੜੋ ਹੋਰ ਖਬਰਾਂ: ਇਸ ਦੇਸ਼ ‘ਚ ਹੁਣ ਬੱਚਿਆਂ ‘ਚ ਵਧ ਰਹੇ ਹਨ ਕੋਰੋਨਾ ਵਾਇਰਸ ਦੇ ਮਾਮਲੇ ਜ਼ਿਕਰਯੋਗ ਹੈ ਕਿ ਬੀਤੇ ਦਿਨ ਕੋਰੋਨਾ ਵਾਇਰਸ ਦੇ 626 ਨਵੇਂ ਮਾਮਲੇ ਸਾਹਮਣੇ ਆਏ ਸਨ ਤੇ 35 ਮਰੀਜ਼ਾਂ ਨੇ ਆਪਣੀ ਜਾਨ ਗੁਆਈ ਸੀ। ਪੜੋ ਹੋਰ ਖਬਰਾਂ: ਡਾਕਟਰਾਂ ਉੱਤੇ ਹਮਲੇ ਦੀਆਂ ਘਟਨਾਵਾਂ ਨੂੰ ਲੈ ਕੇ ਕੇਂਦਰ ਸਖ‍ਤ, ਸੂਬਿਆਂ ਨੂੰ ਦਿੱਤੀਆਂ ਹਿਦਾਇਤਾਂ -PTC News


Top News view more...

Latest News view more...