ਸੀਬੀਆਈ ਨੇ ਰਿਸ਼ਵਤ ਲੈਣ ਦੇ ਦੋਸ਼ 'ਚ ਚੰਡੀਗੜ੍ਹ ਦੇ ਸਬ ਇੰਸਪੈਕਟਰ ਨੂੰ ਕੀਤਾ ਗ੍ਰਿਫ਼ਤਾਰ
ਸੀਬੀਆਈ ਨੇ ਰਿਸ਼ਵਤ ਲੈਣ ਦੇ ਦੋਸ਼ 'ਚ ਚੰਡੀਗੜ੍ਹ ਦੇ ਸਬ ਇੰਸਪੈਕਟਰ ਨੂੰ ਕੀਤਾ ਗ੍ਰਿਫ਼ਤਾਰ:ਸੀਬੀਆਈ ਨੇ ਰਿਸ਼ਵਤ ਲੈਣ ਦੇ ਦੋਸ਼ 'ਚ ਚੰਡੀਗੜ੍ਹ ਦੇ ਸਬ ਇੰਸਪੈਕਟਰ ਨੂੰ ਗ੍ਰਿਫ਼ਤਾਰ ਕੀਤਾ ਹੈ।ਜਾਣਕਾਰੀ ਮੁਤਾਬਕ ਬੀਤੇ ਦਿਨ ਮੁੰਨਾ ਸਿੰਘ ਨਾਮ ਦਾ ਇੱਕ ਵਿਅਕਤੀ ਆਪਣੇ ਮੋਟਰਸਾਈਕਲ ਉੱਤੇ ਘਰ ਜਾ ਰਿਹਾ ਸੀ।ਚੰਡੀਗੜ੍ਹ ਦੀ ਕਾਲੌਨੀ ਨੰਬਰ ਚਾਰ ਦੇ ਕੋਲ ਚੰਡੀਗੜ੍ਹ ਪੁਲਿਸ ਦੇ ਸਬ ਇੰਸਪੈਕਟਰ ਸੇਵਾ ਸਿੰਘ ਵੱਲੋਂ ਉਸਨੂੰ ਮੋਟਰਸਾਈਕਲ ਦੇ ਕਾਗਜ਼ ਚੈੱਕ ਕਰਾਉਣ ਲਈ ਰੋਕਿਆ ਗਿਆ ਪਰ ਉਸਦੇ ਕੋਲ ਉਸ ਸਮੇਂ ਕੋਈ ਕਾਗਜ਼ ਨਹੀ ਸੀ ਜਿਸਦੇ ਬਦਲੇ ਸਬ ਇੰਸਪੈਕਟਰ ਨੇ ਉਕਤ ਵਿਅਕਤੀ ਦੀ ਬਾਈਕ ਰੱਖ ਲਈ ਅਤੇ ਪੰਜ ਹਜ਼ਾਰ ਰਿਸ਼ਵਤ ਦੀ ਮੰਗ ਕੀਤੀ।ਜਿਸਦੀ ਮੁੰਨਾ ਸਿੰਘ ਨੇ ਸੀਬੀਆਈ ਨੂੰ ਸ਼ਿਕਾਇਤ ਕੀਤੀ।ਜਿਸ ਤੋਂ ਬਾਅਦ ਸੀਬੀਆਈ ਨੇ ਸਬ ਇੰਸਪੈਕਟਰ ਅਤੇ ਦਲਾਲ ਨੂੰ ਪੈਸਿਆਂ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ।ਇਸ ਮਾਮਲੇ ਵਿੱਚ ਇੱਕ ਹੋਰ ਪੁਲਿਸ ਕਾਂਸਟੇਬਲ ਸੁਮਿਤ ਦਾ ਨਾਂਅ ਵੀ ਸ਼ਾਮਲ ਹੈ ਜਿਸਦੀ ਭਾਲ ਕੀਤੀ ਜਾ ਰਹੀ ਹੈ। -PTCNews