CBSE ਨੇ ਐਲਾਨੇ 12ਵੀਂ ਜਮਾਤ ਦੇ ਨਤੀਜੇ, ਇਸ ਤਰਾਂ ਚੈੱਕ ਕਰ ਸਕਦੇ ਹੋ ਰਿਜ਼ਲਟ
ਨਵੀਂ ਦਿੱਲੀ: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਵੱਲੋਂ 12ਵੀਂ ਜਮਾਤ ਦੇ (CBSE 12th Result) ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ।ਜਿਸ ਨੂੰ ਤੁਸੀਂ ਬੋਰਡ ਦੀ ਅਧਿਕਾਰਿਕ ਵੈੱਬਸਾਈਟ (https://cbseresults.nic.in) 'ਤੇ ਦੇਖ ਸਕਦੇ ਹੋ।
ਤੁਹਾਨੂੰ ਦੱਸ ਦੇਈਏ ਕਿ 13 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਸ 'ਚੋਂ 99.13 ਫ਼ੀਸਦ ਲੜਕੇ ਤੇ 99.67 ਫ਼ੀਸਦ ਲੜਕੀਆਂ ਪਾਸ ਹੋਈਆਂ ਹਨ। ਇਥੇ ਇਹ ਵੀ ਦੱਸਣਾ ਬੜਾ ਜ਼ਰੂਰੀ ਹੈ ਕਿ 65000 ਬੱਚਿਆਂ ਦਾ ਰਿਜਲਟ 5 ਅਗਸਤ ਨੂੰ ਐਲਾਨਿਆ ਜਾਵੇਗਾ ਤੇ ਇਸ ਵਾਰ ਕੋਈ ਮੈਰਿਟ ਲਿਸਟ ਵੀ ਨਹੀਂ ਬਣਾਈ ਗਈ।
ਪਿਛਲੇ ਇੱਕ ਹਫ਼ਤੇ ਤੋਂ ਨਤੀਜਿਆਂ ਦੇ ਐਲਾਨ ਲਈ ਵੱਖਰੀਆਂ ਤਰੀਕਾਂ ਵਾਇਰਲ ਹੋ ਰਹੀਆਂ ਸਨ, ਪਰ ਸੀਬੀਐਸਈ ਨੇ ਕਿਹਾ ਕਿ ਨਤੀਜਾ ਸਰਕਾਰੀ ਵੈਬਸਾਈਟ 'ਤੇ 31 ਜੁਲਾਈ ਤੋਂ ਪਹਿਲਾਂ ਘੋਸ਼ਿਤ ਕੀਤਾ ਜਾਵੇਗਾ, ਜਿਸ ਦੌਰਾਨ ਅੱਜ ਸੀਬੀਐਸਈ ਨੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ।
ਹੋਰ ਪੜ੍ਹੋ: ਪ੍ਰਕਾਸ਼ ਸਿੰਘ ਬਾਦਲ ਨੂੰ ਮਿਲੇ ਬਸਪਾ ਪ੍ਰਧਾਨ ਜਸਬੀਰ ਸਿੰਘ ਗੜ੍ਹੀ, ਲਿਆ ਅਸ਼ੀਰਵਾਦ
ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਕੋਵਿਡ -19 ਦੇ ਵੱਧ ਰਹੇ ਮਾਮਲਿਆਂ ਦੇ ਕਾਰਨ, ਸੀਬੀਐਸਈ ਦੀ 10 ਵੀਂ -12 ਵੀਂ ਦੀਆਂ ਪ੍ਰੀਖਿਆਵਾਂ ਨਹੀਂ ਹੋਈਆਂ ਸਨ। ਇਸਦੇ ਲਈ ਬੋਰਡ ਨੇ ਦੋਵਾਂ ਕਲਾਸਾਂ ਦੀਆਂ ਡੇਟਸ਼ੀਟਾਂ ਵੀ ਜਾਰੀ ਕਰ ਦਿੱਤੀਆਂ ਸਨ, ਪਰ ਕੋਵਿਡ ਮਾਮਲਿਆਂ (Covid 19) ਦੀ ਵੱਧ ਰਹੀ ਗਿਣਤੀ ਦੇ ਕਾਰਨ, 1 ਜੂਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਘੋਸ਼ਿਤ ਕੀਤਾ ਗਿਆ ਸੀ ਕਿ 12 ਵੀਂ ਦੀਆਂ ਪ੍ਰੀਖਿਆਵਾਂ ਨਹੀਂ ਲਈਆਂ ਜਾਣਗੀਆਂ ਅਤੇ ਸੀਬੀਐਸਈ ਨੇ ਸਕੂਲਾਂ ਨੂੰ 17 ਜੂਨ ਨੂੰ 12 ਵੀਂ ਦੀਆਂ ਪ੍ਰੀਖਿਆਵਾਂ ਰੱਦ ਕਰਨ ਦਾ ਸਰਕੂਲਰ ਭੇਜਿਆ ਗਿਆ ਸੀ।
-PTC News