ਕੋਵਿਡ ਦੇ ਵਧਦੇ ਪ੍ਰਕੋਪ ਨੂੰ ਵੇਖਦੇ ਹੋਏ ਨਰਸਰੀ ਤੋਂ 5ਵੀਂ ਤੱਕ ਪ੍ਰੀਖੀਆਵਾਂ ਹੋਣਗੀਆਂ ਆਨਲਾਈਨ
ਪਟਿਆਲਾ ਜ਼ਿਲ੍ਹੇ ਦੇ ਸੀ ਬੀ ਐੱਸ ਸੀ ਈ ਨਾਲ ਅਤੇ ਆਈ ਐੱਸ ਸੀ ਆਈ ਦੇ 73 ਸਕੂਲਾਂ ਵਲੋਂ ਕੋਵਿਡ ਦੇ ਵਧਦੇ ਪ੍ਰਕੋਪ ਨੂੰ ਵੇਖਦੇ ਹੋਏ ਨਰਸਰੀ ਤੋਂ 5ਵੀਂ ਤੱਕ ਦੀਆਂ ਫਾਈਨਲ ਪ੍ਰੀਖਿਆਵਾਂ ਨੂੰ ਆਨਲਾਈਨ ਮੋਡ ਦੇ ਰਾਹੀਂ ਲੈਣ ਦਾ ਫ਼ੈਸਲਾ ਕੀਤਾ ਹੈ ।ਬੁੱਢਾ ਦਲ ਪਬਲਿਕ ਸਕੂਲ ਦੀ ਪ੍ਰਿੰਸੀਪਲ ਅਤੇ ਪਟਿਆਲਾ ਸਹੋਧਿਆ ਸਕੂਲ ਕੰਪਲੈਕਸ (Patiala Sahodaya School Complexes) ਦੀ ਪ੍ਰਧਾਨ ਅੰਮ੍ਰਿਤ ਔਜਲਾ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਪੜ੍ਹੋ ਹੋਰ ਖ਼ਬਰਾਂ : ਤਿੰਨ ਹਫ਼ਤਿਆਂ ‘ਚ ਤੀਜੀ ਵਾਰ ਮਹਿੰਗਾ ਹੋਇਆ ਰਸੋਈ ਗੈਸ ਸਿਲੰਡਰ
ਪੜ੍ਹੋ ਹੋਰ ਖ਼ਬਰਾਂ : ਮਜ਼ਦੂਰ ਆਗੂ ਨੌਦੀਪ ਕੌਰ ਨੂੰ ਮਿਲੀ ਵੱਡੀ ਰਾਹਤ,ਹਾਈਕੋਰਟ ਨੇ ਦਿੱਤੀ ਜ਼ਮਾਨਤ
ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੀ ਮੁੜ ਸ਼ੁਰੂ ਹੋਈ ਲਹਿਰ ਦੀ ਮਾਰ ਹੇਠ ਅੱਜ ਕਈ ਨਵੇਂ ਮਾਮਲੇ ਸਾਹਮਣੇ ਆਏ ਹਨ| ਜਿਸ ਵਿਚ ਸਕੂਲਾਂ ਵਿਚ ਬੱਚਿਆਂ ਅਤੇ ਅਧਿਆਪਕਾਂ ਦੇ ਕੋਰੋਨਾ ਟੈਸਟ ਕੀਤੇ ਗਏ ਹਨ । ਉਨ੍ਹਾਂ ਵਿਚ ਵਿਦਿਆਰਥੀ ਪਾਜ਼ੀਟਿਵ ਪਾਏ ਗਏ ਹਨ । ਇਸ ਤੋਂ ਇਲਾਵਾ ਅਧਿਆਪਕ ਵੀ ਪਾਜ਼ੀਟਿਵ ਪਾਏ ਗਏ ਹਨ ਜਿਨ੍ਹਾਂ ਵਿਚ ਇਕ ਰੇਲ ਕੋਚ ਫੈਕਟਰੀ, ਅੰਮ੍ਰਿਤਸਰ ਅਤੇ ਇਕ ਅਧਿਆਪਕ ਸੁਲਤਾਨਪੁਰ ਲੋਧੀ ਨਾਲ ਸਬੰਧਿਤ ਹੈ । ਇਸ ਤੋਂ ਇਲਾਵਾ ਦੋ ਹੋਰ ਵਿਅਕਤੀ ਵੀ ਕੋਰੋਨਾ ਵਾਇਰਸ ਪਾਜ਼ੀਟਿਵ ਪਾਏ ਗਏ ਹਨ । ਜ਼ਿਕਰਯੋਗ ਹੈ ਕਿ ਸਕੂਲਾਂ ਨੂੰ ਸੈਨੀਟਾਈਜ਼ਰ ਕੀਤਾਜਾ ਰਿਹਾ ਹੈ ਅਤੇ ਸਕੂਲ ਨੂੰ ਬੰਦ ਕਰ ਦਿੱਤਾ ਗਿਆ ਹੈ ।