Sun, Dec 15, 2024
Whatsapp

ਕੋਰੋਨਾ ਦੇ ਕਹਿਰ ਵਿਚਕਾਰ CBSE ਪ੍ਰੀਖਿਆ ਕੱਲ੍ਹ ਤੋਂ ਸ਼ੁਰੂ, ਪੜ੍ਹੋ ਨਵੇਂ ਦਿਸ਼ਾ-ਨਿਰਦੇਸ਼

Reported by:  PTC News Desk  Edited by:  Riya Bawa -- April 25th 2022 03:34 PM
ਕੋਰੋਨਾ ਦੇ ਕਹਿਰ ਵਿਚਕਾਰ CBSE ਪ੍ਰੀਖਿਆ ਕੱਲ੍ਹ ਤੋਂ ਸ਼ੁਰੂ, ਪੜ੍ਹੋ ਨਵੇਂ ਦਿਸ਼ਾ-ਨਿਰਦੇਸ਼

ਕੋਰੋਨਾ ਦੇ ਕਹਿਰ ਵਿਚਕਾਰ CBSE ਪ੍ਰੀਖਿਆ ਕੱਲ੍ਹ ਤੋਂ ਸ਼ੁਰੂ, ਪੜ੍ਹੋ ਨਵੇਂ ਦਿਸ਼ਾ-ਨਿਰਦੇਸ਼

ਨਵੀਂ ਦਿੱਲੀ: ਕੋਰੋਨਾ ਦੀ ਦਹਿਸ਼ਤ ਦੇ ਵਿਚਕਾਰ, ਸੀਬੀਐਸਈ ਬੋਰਡ 10ਵੀਂ ਅਤੇ 12ਵੀਂ ਟਰਮ 2 ਦੀਆਂ ਪ੍ਰੀਖਿਆਵਾਂ 26 ਅਪ੍ਰੈਲ ਤੋਂ ਹੋਣਗੀਆਂ। ਗਰਮੀ ਅਤੇ ਕੋਰੋਨਾ ਦੀ ਚੁਣੌਤੀ ਵਿਚਕਾਰ 52 ਦਿਨਾਂ ਤੱਕ ਚੱਲਣ ਵਾਲੀ ਪ੍ਰੀਖਿਆ ਲਈ ਸਕੂਲਾਂ ਨੇ ਹੋਮ ਸੈਂਟਰ ਦੀ ਮੰਗ ਕੀਤੀ ਸੀ। ਸੀਬੀਐਸਈ ਨੇ ਇਹ ਮੰਗ ਨਹੀਂ ਮੰਨੀ। ਹੁਣ ਪ੍ਰਾਈਵੇਟ ਸਕੂਲ ਅਤੇ ਚਿਲਡਰਨ ਵੈਲਫੇਅਰ ਐਸੋਸੀਏਸ਼ਨ ਨੇ ਸਰਪ੍ਰਸਤਾਂ ਨੂੰ ਪ੍ਰੀਖਿਆ ਵਿੱਚ ਕੋਰੋਨਾ ਦੇ ਖ਼ਤਰੇ ਬਾਰੇ ਪੂਰੀ ਤਰ੍ਹਾਂ ਸੁਚੇਤ ਕਰ ਦਿੱਤਾ ਹੈ। ਬੱਚੇ ਵੀ ਕਰੋਨਾ ਤੋਂ ਡਰਦੇ ਹਨ।  CBSE ਬੋਰਡ ਦੀਆਂ ਪ੍ਰੀਖਿਆਵਾਂ ਕੱਲ੍ਹ ਤੋਂ ਸ਼ੁਰੂ ਹੋਣਗੀਆਂ। CBSE Term 2 exams to begin on April 26, check guidelines & instructions ਸਾਰੇ ਸਕੂਲਾਂ ਨੂੰ ਕੋਰੋਨਾ ਪ੍ਰੋਟੋਕੋਲ ਅਤੇ ਸਫਾਈ-ਸੁਰੱਖਿਆ ਦੀ ਪਾਲਣਾ ਕਰਨ ਲਈ ਜ਼ਰੂਰੀ ਹਦਾਇਤਾਂ ਦਿੱਤੀਆਂ ਗਈਆਂ ਹਨ। ਹਾਲਾਂਕਿ, ਕੋਰੋਨਾ ਵਾਇਰਸ ਦੀ ਲਾਗ ਦੇ ਹੋਰ ਫੈਲਣ ਅਤੇ ਤੇਜ਼ੀ ਨਾਲ ਫੈਲਣ ਦੇ ਕਾਰਨ, CBSE ਪ੍ਰੀਖਿਆ ਨੂੰ ਲੈ ਕੇ ਵੱਡਾ ਐਲਾਨ ਕੀਤਾ ਜਾ ਸਕਦਾ ਹੈ। ਬੋਰਡ ਦੇ ਉੱਚ ਅਧਿਕਾਰੀ ਅਤੇ ਕੇਂਦਰੀ ਸਿੱਖਿਆ ਮੰਤਰਾਲਾ ਪੂਰੇ ਮਾਮਲੇ 'ਤੇ ਤਿੱਖੀ ਨਜ਼ਰ ਰੱਖ ਰਹੇ ਹਨ। ਇਸ ਵਾਰ ਇਮਤਿਹਾਨ ਦੋ ਟਰਮ ਵਿੱਚ ਲਏ ਜਾ ਰਹੇ ਹਨ। ਮੰਗਲਵਾਰ ਤੋਂ ਸ਼ੁਰੂ ਹੋਣ ਵਾਲੀਆਂ ਪ੍ਰੀਖਿਆਵਾਂ ਲਗਪਗ ਇੱਕ ਮਹੀਨਾ ਚੱਲਣਗੀਆਂ ਪਰ ਇੱਕ ਵਾਰ ਫਿਰ ਇਮਤਿਹਾਨਾਂ 'ਤੇ ਕੋਰੋਨਾ ਦਾ ਖ਼ਤਰਾ ਮੰਡਰਾ ਰਿਹਾ ਹੈ। ਇਸ ਨਾਲ ਨਜਿੱਠਣ ਲਈ ਸੀਬੀਐਸਈ ਵੱਲੋਂ ਦਿਸ਼ਾ-ਨਿਰਦੇਸ਼ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ। ਕੋਰੋਨਾ ਇਨਫੈਕਸ਼ਨ ਦੇ ਖਤਰੇ ਨੂੰ ਦੇਖਦੇ ਹੋਏ ਬੋਰਡ ਨੇ ਨਿਰਦੇਸ਼ ਦਿੱਤੇ ਹਨ ਕਿ ਸਾਰੇ ਵਿਦਿਆਰਥੀ ਮਾਸਕ ਪਾ ਕੇ ਪ੍ਰੀਖਿਆ ਕੇਂਦਰ 'ਚ ਆਉਣ, ਨਹੀਂ ਤਾਂ ਉਨ੍ਹਾਂ ਨੂੰ ਪ੍ਰੀਖਿਆ ਹਾਲ 'ਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। CBSE Term 2 exams to begin on April 26, check guidelines & instructions ਇਹ ਵੀ ਪੜ੍ਹੋ : ਕਿਸਾਨਾਂ 'ਤੇ ਮਹਿੰਗਾਈ ਦੀ ਮਾਰ, ਡੀਏਪੀ ਪ੍ਰਤੀ ਗੱਟਾ 150 ਰੁਪਏ ਹੋਈ ਮਹਿੰਗੀ ਇਹ ਹਨ ਦਿਸ਼ਾ-ਨਿਰਦੇਸ਼ -ਪ੍ਰੀਖਿਆ ਕੇਂਦਰਾਂ ਵਿੱਚ ਇੱਕ ਕਮਰੇ ਵਿੱਚ ਸਿਰਫ਼ 18 ਵਿਦਿਆਰਥੀ ਹੀ ਬੈਠ ਸਕਣਗੇ। -ਬੋਰਡ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪ੍ਰੀਖਿਆ ਕੇਂਦਰਾਂ ਦੇ ਮੁੱਖ ਗੇਟ 'ਤੇ ਵਿਦਿਆਰਥੀਆਂ ਦੀ ਥਰਮਲ ਸਕਰੀਨਿੰਗ ਕੀਤੀ ਜਾਵੇਗੀ। -ਇਸ ਦੇ ਨਾਲ ਹੀ, ਉਹ ਸੈਨੀਟਾਈਜ਼ੇਸ਼ਨ ਤੋਂ ਬਾਅਦ ਹੀ ਅੰਦਰ ਦਾਖਲ ਹੋ ਸਕਣਗੇ। -ਵਿਦਿਆਰਥੀਆਂ ਨੂੰ ਪ੍ਰਸ਼ਨ ਪੱਤਰ ਪੜ੍ਹਨ ਲਈ ਸਮਾਂ ਦਿੱਤਾ ਜਾਵੇਗਾ। -ਵਿਦਿਆਰਥੀ ਗਲਤੀ ਨਾਲ ਵੀ ਪ੍ਰੀਖਿਆ ਹਾਲ ਦੇ ਅੰਦਰ ਕੋਈ ਪਾਬੰਦੀਸ਼ੁਦਾ ਵਸਤੂ ਲੈ ਕੇ ਨਾ ਆਉਣ। -ਪ੍ਰੀਖਿਆ ਕੇਂਦਰ ਵਿੱਚ ਮੋਬਾਈਲ ਫ਼ੋਨ, ਬਲੂਟੁੱਥ ਜਾਂ ਈਅਰਫ਼ੋਨ ਨਾ ਲਿਆਓਣ ਦੀ ਹਦਾਇਤ ਹੈ। -ਵਿਦਿਆਰਥੀਆਂ ਨੂੰ ਪ੍ਰੀਖਿਆ ਕੇਂਦਰ ਵਿੱਚ ਪਾਣੀ ਦੀ ਬੋਤਲ ਅਤੇ ਸੈਨੀਟਾਈਜ਼ਰ ਲਿਆਉਣਾ ਹੋਵੇਗਾ ਅਤੇ ਉਨ੍ਹਾਂ ਨੂੰ ਦੋ ਗਜ਼ ਦੀ ਦੂਰੀ 'ਤੇ ਚੱਲਣਾ ਹੋਵੇਗਾ। -ਸੀਬੀਐਸਈ ਵੱਲੋਂ ਵਿਦਿਆਰਥੀਆਂ ਲਈ ਐਡਮਿਟ ਕਾਰਡ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ। -PTC News


Top News view more...

Latest News view more...

PTC NETWORK