ਮੁੱਖ ਖਬਰਾਂ

ਕੇਂਦਰੀ ਪੰਚਾਇਤੀ ਤੇ ਪੰਜਾਬ ਦੇ ਪੇਂਡੂ ਵਿਕਾਸ ਮੰਤਰੀ ਨੇ ਮੋਹਾਲੀ ਜ਼ਿਲ੍ਹੇ ਦੇ ਮਾਡਲ ਪਿੰਡ ਸਰਸੀਣੀ ਦਾ ਕੀਤਾ ਦੌਰਾ

By Ravinder Singh -- August 22, 2022 8:27 pm -- Updated:August 22, 2022 8:36 pm

ਮੁਹਾਲੀ : ਪਿੰਡਾਂ ਦੇ ਵਿਕਾਸ ਲਈ ਕਰਵਾਈ ਜਾ ਰਹੀ ਦੋ ਰੋਜ਼ਾ ਕੌਮੀ ਵਰਕਸ਼ਾਪ ਦਾ ਉਦਘਾਟਨ ਕਰਨ ਪੰਜਾਬ ਪਹੁੰਚੇ ਕੇਂਦਰੀ ਪੰਚਾਇਤੀ ਰਾਜ ਮੰਤਰੀ ਕਪਿਲ ਮੁਰੇਸ਼ਵਰ ਪਾਟਿਲ ਤੇ ਪੰਜਾਬ ਦੇ ਪੇਂਡੂ ਵਿਕਾਸ ਮੰਤਰੀ ਕੁਲਦੀਪ ਧਾਲੀਵਾਲ ਮਾਡਲ ਪਿੰਡ ਸਰਸੀਣੀ ਵਿਖੇ ਪਹੁੰਚੇ। ਇਹ ਪਿੰਡ ਜ਼ਿਲ੍ਹਾ ਐਸਏਐਸ ਨਗਰ ਦੇ ਬਲਾਕ ਡੇਰਾਬੱਸੀ ਵਿਚ ਪੈਂਦਾ ਹੈ। ਇਸ ਪਿੰਡ ਦੀ ਪੰਚਾਇਤ ਵੱਲੋਂ ਪਿੰਡ ਵਿੱਚ 4 ਏਕੜ ਵਿਚ ਝੀਲ ਬਣਾਈ ਗਈ ਹੈ, ਜਿਸ ਵਿਚ ਮੀਂਹ ਦੇ ਪਾਣੀ ਨੂੰ ਇਕੱਠਾ ਕੀਤਾ ਜਾਂਦਾ ਹੈ ਤੇ ਸਿੰਚਾਈ ਦੇ ਮਕਸਦ ਲਈ ਅੱਗੇ ਵਰਤਿਆ ਜਾਂਦਾ ਹੈ। ਇਸ ਨੂੰ ਇਕ ਭਵਿੱਖ ਦੀ ਆਮਦਨੀ ਉਭਾਰਨ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਦੇ ਪ੍ਰਮੁੱਖ ਸਥਾਨ ਦੇ ਕਾਰਨ ਇਸ ਨੂੰ ਸੈਰ-ਸਪਾਟਾ ਸਥਾਨ ਵਿਚ ਬਦਲਣ ਦੀ ਯੋਜਨਾ ਬਣਾਈ ਜਾ ਰਹੀ ਹੈ।

ਕੇਂਦਰੀ ਪੰਚਾਇਤੀ ਰਾਜ ਮੰਤਰੀ ਮੰਤਰੀ ਕਪਿਲ ਮੁਰੇਸ਼ਵਰ ਪਾਟਿਲ ਵੱਲੋਂ ਸਰਸੀਣੀ ਦੀ ਸਰਸੀਣੀ ਦਾ ਦੌਰਾਇਸ ਪਿੰਡ ਵਿੱਚ ਪੰਚਾਇਤ ਘਰ 25 ਲੱਖ ਰੁਪਏ ਨਾਲ ਬਣਾਇਆ ਗਿਆ ਹੈ ਜਿੱਥੇ ਬੁਨਿਆਦੀ ਸਹੂਲਤਾਂ ਜਿਵੇਂ ਕਿ ਰਸੋਈ, ਮਰਦ ਤੇ ਔਰਤਾਂ ਲਈ ਵੱਖਰੇ ਵਾਸ਼ਰੂਮ, ਵਿਸ਼ਾਲ ਮੀਟਿੰਗ ਹਾਲ ਜਿਸ ਵਿੱਚ 100 ਵਿਅਕਤੀਆਂ ਦੇ ਬੈਠ ਸਕਦੇ ਹਨ। ਪੰਚਾਇਤ ਵੱਲੋਂ ਮਿਡ-ਡੇ ਮੀਲ ਕਿਚਨ ਸ਼ੈੱਡ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿਖੇ ਬਣਾਇਆ ਗਿਆ।

ਕੇਂਦਰੀ ਪੰਚਾਇਤੀ ਰਾਜ ਮੰਤਰੀ ਮੰਤਰੀ ਕਪਿਲ ਮੁਰੇਸ਼ਵਰ ਪਾਟਿਲ ਵੱਲੋਂ ਸਰਸੀਣੀ ਦੀ ਸਰਸੀਣੀ ਦਾ ਦੌਰਾਪਿੰਡ ਵਿਚ ਵੱਖ-ਵੱਖ ਕਿਸਮ ਦੀ ਰਹਿੰਦ-ਖੂੰਹਦ ਨੂੰ ਘਰ-ਘਰ ਇਕੱਠਾ ਕਰਨ ਲਈ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ। ਹਰ ਘਰ ਕੂੜਾ ਇਕੱਠਾ ਕਰਨ ਵਾਲੇ ਨੂੰ ਮਿਹਨਤਾਨੇ ਵਜੋਂ 50 ਰੁਪਏ ਅਦਾ ਕਰਦਾ ਹੈ। ਗਿੱਲੇ ਰਹਿੰਦ-ਖੂੰਹਦ ਨੂੰ ਸ਼ਹਿਦ ਵਿੱਚ ਨਿਪਟਾਇਆ ਜਾਂਦਾ ਹੈ, ਜਿੱਥੇ ਇਸ ਨੂੰ 45 ਦਿਨਾਂ ਵਿੱਚ ਖਾਦ ਵਿਚ ਬਦਲ ਦਿੱਤਾ ਜਾਂਦਾ ਹੈ ਅਤੇ ਇਸ ਖਾਦ ਦੀ ਵਰਤੋਂ ਪੌਦੇ ਲਗਾਉਣ ਲਈ ਕੀਤੀ ਜਾਂਦੀ ਹੈ।

ਕੇਂਦਰੀ ਪੰਚਾਇਤੀ ਰਾਜ ਮੰਤਰੀ ਮੰਤਰੀ ਕਪਿਲ ਮੁਰੇਸ਼ਵਰ ਪਾਟਿਲ ਵੱਲੋਂ ਸਰਸੀਣੀ ਦੀ ਸਰਸੀਣੀ ਦਾ ਦੌਰਾਕੂੜਾ ਇਕੱਠਾ ਕਰਨ ਵਾਲਾ ਸੁੱਕਾ ਕੂੜਾ ਵੇਚ ਕੇ ਆਪਣੀ ਆਮਦਨ ਪੈਦਾ ਕਰਦਾ ਹੈ। ਪਿੰਡ ਵਿਚ ਨਾਨਕ ਬਗੀਚੀ ਬਣਾਈ ਗਈ ਹੈ ਤੇ ਮਿੰਨੀ ਜੰਗਲ ਐਨਜੀਓ ਰਾਊਂਡ ਗਲਾਸ ਫਾਊਂਡੇਸ਼ਨ ਦੇ ਸਹਿਯੋਗ ਨਾਲ, ਮਹਾਤਮਾ ਗਾਂਧੀ ਨਰੇਗਾ ਤਹਿਤ ਸ਼ਮਸ਼ਾਨਘਾਟ, ਪਾਰਕਾਂ ਤੇ ਸੜਕਾਂ ਦੇ ਕਿਨਾਰੇ ਲਗਭਗ 15000 ਪੌਦੇ ਲਗਾਏ ਗਏ ਹਨ।

ਇਹ ਵੀ ਪੜ੍ਹੋ : ਵਿਜੀਲੈਂਸ ਨੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਕੀਤਾ ਗ੍ਰਿਫ਼ਤਾਰ

  • Share