ਚੰਨੀ ਨੇ ਚੋਈ ਬੱਕਰੀ, ਸੋਸ਼ਲ ਮੀਡੀਆ 'ਤੇ ਵਾਇਰਲ
ਬਰਨਾਲਾ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਦੌੜ ਦੇ ਪਿੰਡ ਬੱਲੋ ਵਿੱਚ ਬੱਕਰੀ ਚੋਈ। ਇਸ ਦੀ ਇਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ। ਮੁੱਖ ਮੰਤਰੀ ਆਪਣੇ ਕੰਮਾਂ ਨੂੰ ਲੈ ਕੇ ਆਪਣੇ ਮੀਡੀਆ ਦੀ ਸੁਰਖੀਆ ਬਣਿਆ ਰਹਿੰਦਾ ਹੈ।
ਚਰਨਜੀਤ ਚੰਨੀ ਨੇ ਵੀਡੀਓ ਆਪਣੇ ਟਵਿੱਟਰ ਹੈਂਡਲ 'ਤੇ ਸ਼ੇਅਰ ਕੀਤੀ ਹੈ। ਵੀਡੀਓ ਵਿੱਚ ਵਿਖਾਈ ਦੇ ਰਿਹਾ ਹੈ ਕਿ ਚੰਨੀ ਇਕ ਚਰਵਾਹੇ ਦੀਆਂ ਬੱਕਰੀਆਂ ਕੋਲ ਬੈਠੇ ਨਜ਼ਰ ਆ ਰਹੇ ਹਨ।ਚੰਨੀ ਇੱਕ ਲਾਲ ਰੰਗ ਦੀ ਬੋਤਲ ਵਿੱਚ ਬੱਕਰੀ ਦੀ ਧਾਰ ਕੱਢਦੇ ਹੋਏ ਵਿਖਾਈ ਦੇ ਰਹੇ ਹਨ।
ਦੱਸ ਦੇਈਏ ਕਿ ਵੀਡੀਓ ਵਿੱਚ ਚੰਨੀ ਚਰਵਾਹੇ ਨੂੰ ਕਹਿ ਰਹੇ ਹਨ ਕਿ ਮੈਂ ਬਹੁਤ ਧਾਰਾਂ ਚੋਈਆਂ ਹਨ। ਚੰਨੀ ਦੀਆਂ ਸੋਸ਼ਲ ਮੀਡੀਆ ਉੱਤੇ ਕਈ ਵੀਡੀਓ ਵਾਇਰਲ ਹੋ ਰਹੀਆ ਹਨ।
ਜ਼ਿਕਰਯੋਗ ਹੈ ਕਿ ਚਰਨਜੀਤ ਚੰਨੀ ਵੱਲੋਂ ਅੱਜ ਹਲਕਾ ਭਦੌੜ ਵਿਖੇ ਧੰਨਵਾਦੀ ਦੌਰਾ ਕਰਨ ਗਏ ਸਨ। ਚਰਨਜੀਤ ਚੰਨੀ ਨੇ ਹਲਕਾ ਭਦੌੜ ਦੇ ਲੋਕਾਂ ਦਾ ਧੰਨਵਾਦ ਕੀਤਾ। ਚਰਨਜੀਤ ਸਿੰਘ ਚੰਨੀ ਦੀ ਸੋਸ਼ਲ ਮੀਡੀਆ ਉਤੇ ਵੀਡੀਓ ਵਾਇਰਲ ਹੋ ਰਹੀ ਹੈ।Village Ballo, Bhadaur pic.twitter.com/ZRGmklHTiT — Charanjit S Channi (@CHARANJITCHANNI) March 8, 2022