Sat, Jun 27, 2026
Whatsapp

10 ਤੋਂ 12 ਸਾਲ ਦੇ 6 ਬੱਚਿਆਂ ਨੇ ਦੋ ਬੱਚੀਆਂ ਨਾਲ ਕੀਤਾ ਜਬਰ ਜਨਾਹ

Reported by:  PTC News Desk  Edited by:  Ravinder Singh -- March 08th 2022 05:09 PM
10 ਤੋਂ 12 ਸਾਲ ਦੇ 6 ਬੱਚਿਆਂ ਨੇ ਦੋ ਬੱਚੀਆਂ ਨਾਲ ਕੀਤਾ ਜਬਰ ਜਨਾਹ

10 ਤੋਂ 12 ਸਾਲ ਦੇ 6 ਬੱਚਿਆਂ ਨੇ ਦੋ ਬੱਚੀਆਂ ਨਾਲ ਕੀਤਾ ਜਬਰ ਜਨਾਹ

ਬਿਹਾਰ : ਅੱਜ-ਕੱਲ੍ਹ ਸਮਾਜ ਵਿੱਚ ਕਈ ਅਜੀਬ ਘਟਨਾ ਵਾਪਰ ਰਹੀਆਂ ਹਨ। ਛੋਟੇ-ਛੋਟੇ ਬੱਚੇ ਵੀ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਹਨ ਜੋ ਕਿ ਬਹੁਤ ਹੀ ਚਿੰਤਾਜਨਕ ਤੇ ਹੈਰਾਨੀ ਵਾਲੀ ਗੱਲ ਹੈ। ਬਿਹਾਰ ਦੇ ਸ਼ੇਖਪੁਰਾ ਤੋਂ ਅਜਿਹੀ ਹੀ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਇਥੇ ਬਰਬੀਘਾ ਥਾਣਾ ਇਲਾਕੇ ਦੇ ਇਕ ਪਿੰਡ ਵਿੱਚ 6 ਨਾਬਾਲਿਗ ਲੜਕਿਆਂ ਨੇ 2 ਨਾਬਾਲਿਗ ਬੱਚੀਆਂ ਨਾਲ ਜਬਰ ਜਨਾਹ ਕੀਤਾ ਹੈ। 10 ਤੋਂ 12 ਸਾਲ ਦੇ 6 ਬੱਚਿਆਂ ਨੇ ਦੋ ਬੱਚੀਆਂ ਨਾਲ ਕੀਤਾ ਜਬਰ ਜਨਾਹਇਸ ਤੋਂ ਬਾਅਦ ਬੱਚੀਆਂ ਨੂੰ 3 ਰੁਪ ਦਿੱਤੇ ਅਤੇ ਕਿਹਾ ਇਸ ਬਾਰੇ ਵਿੱਚ ਕਿਸੇ ਨੂੰ ਕੁਝ ਨਹੀਂ ਦੱਸਣਾ। ਜਾਣਕਾਰੀ ਮਿਲਣ ਪਿੱਛੋਂ ਬਰਬੀਘਾ ਥਾਣਾ ਪੁਲਿਸ ਨੇ ਛਾਪੇਮਾਰੀ ਕਰ ਕੇ ਘਟਨਾ ਵਿੱਚ ਸ਼ਾਮਲ 2 ਬੱਚਿਆਂ ਨੂੰ ਫੜਿਆ ਹੈ। 4 ਲੜਕੇ ਫ਼ਰਾਰ ਹਨ। ਘਟਨਾ ਦੇ ਸਬੰਧ ਵਿੱਚ ਪੀੜਤਾ ਦੀ ਦਾਦੀ ਨੇ ਬਰਬੀਘਾ ਥਾਣੇ ਵਿੱਚ ਕੇਸ ਦਰਜ ਕਰਵਾਇਆ ਹੈ। 10 ਤੋਂ 12 ਸਾਲ ਦੇ 6 ਬੱਚਿਆਂ ਨੇ ਦੋ ਬੱਚੀਆਂ ਨਾਲ ਕੀਤਾ ਜਬਰ ਜਨਾਹਥਾਣਾ ਇੰਚਾਰਜ ਨੇ ਦੱਸਿਆ ਕਿ ਸਾਰੇ 6 ਦੋਸਤਾਂ ਨੇ ਸ਼ਾਮ ਕਰੀਬ 5-6 ਵਜੇ ਮੋਬਾਈਲ ਉਤੇ ਅਸ਼ਲੀਲ ਫਿਲਮ ਦੇਖੀ। ਉਥੋਂ ਕੁਝ ਹੀ ਦੂਰ ਪਿੰਡ ਦੇ ਖੇਤ ਵਿੱਚ ਦੋ ਬੱਚੀਆਂ ਸਾਗ ਤੋੜ ਰਹੀਆਂ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਲੜਕੀਆਂ ਨਾਲ ਜਬਰ-ਜਨਾਹ ਕੀਤਾ। ਪੁਲਿਸ ਮੁਤਾਬਕ ਘਟਨਾ ਵਿੱਚ ਸ਼ਾਮਲ ਸਾਰੇ ਬੱਚੇ 10 ਤੋਂ 12 ਸਾ ਦੇ ਹਨ, ਜਦਕਿ ਦੋਵੇਂ ਬੱਚੀਆਂ 8 ਸਾਲ ਦੀਆਂ ਹਨ। 10 ਤੋਂ 12 ਸਾਲ ਦੇ 6 ਬੱਚਿਆਂ ਨੇ ਦੋ ਬੱਚੀਆਂ ਨਾਲ ਕੀਤਾ ਜਬਰ ਜਨਾਹਪੁਲਿਸ ਇੰਚਾਰਜ ਨੇ ਦੱਸਿਆ ਕਿ ਘਟਨਾ ਸਬੰਧੀ ਵਿਚ ਪੀੜਤਾ ਦੀ ਦਾਦੀ ਨੇ ਕੇਸ ਦਰਜ ਕਰਵਾਇਆ ਹੈ। ਉਨ੍ਹਾਂ ਨੇ ਦੱਸਿਆ ਕਿ ਦੋਵੇਂ ਪੀੜਤਾਂ ਨੂੰ ਮੈਡੀਕਲ ਜਾਂਚ ਸਬੰਧੀ ਸ਼ੇਖਪੁਰਾ ਭੇਜਿਆ ਹੈ। ਫੜੇ ਗਏ ਦੋਵੇਂ ਬੱਚਿਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਸੂਤਰਾਂ ਨੇ ਦੱਸਿਆ ਕਿ ਜਬਰ-ਜਨਾਹ ਤੋਂ ਬਾਅਚ ਦੋਵੇਂ ਬੱਚੀਆਂ ਨੂੰ ਲੜਕਿਆਂ ਨੇ 3 ਰੁਪਏ ਦਿੱਤੇ ਤੇ ਕਿਹਾ ਕਿ ਕਿਸੇ ਨੂੰ ਕੁਝ ਨਾ ਦੱਸਣਾ। ਥਾਣੇ ਵਿੱਚ ਸ਼ਿਕਾਇਤ ਕਰਨ ਆਈ ਦਾਦੀ ਨੇ ਦੱਸਿਆ ਕਿ ਉਸ ਦੀ ਪੋਤੀ ਜਦ ਘਰ ਆਈ ਤਾਂ ਉਹ ਰੋਣ ਲੱਗ ਪਈ ਸੀ। ਉਸ ਨੂੰ ਜਦ ਦੁਬਾਰ ਪੁੱਛਿਆ ਤਾਂ ਉਸ ਨੇ ਸਾਰੀ ਘਟਨਾ ਬਾਰੇ ਦੱਸਿਆ। ਇਹ ਵੀ ਪੜ੍ਹੋ : Russia and Ukraine war: ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ, ਨਿਫਟੀ 'ਚ ਗਿਰਾਵਟ ਜਾਰੀ


Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK