ਮੁੱਖ ਖਬਰਾਂ

ਚੋਣ ਪ੍ਰਚਾਰ ਕਰਨ ਗਏ ਚਰਨਜੀਤ ਚੰਨੀ ਨੂੰ ਕਿਸਾਨਾਂ ਨੇ ਘੇਰਿਆ

By Pardeep Singh -- February 09, 2022 2:50 pm

ਬਰਨਾਲਾ: ਪੰਜਾਬ ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਪੰਜਾਬ ਵਿੱਚ ਸਿਆਸਤ ਭੱਖੀ ਹੋਈ ਹੈ। ਪੰਜਾਬ ਦੀਆਂ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਉੱਥੇ ਹੀ ਚਰਨਜੀਤ ਸਿੰਘ ਚੰਨੀ ਹਲਕਾ ਭਦੌੜ ਦੇ ਪਿੰਡਾਂ ਵਿੱਚ ਚੋਣ ਪ੍ਰਚਾਰ ਕਰਨ ਪਹੁੰਚੇ ਸਨ।ਇਸ ਦੌਰਾਨ ਪਿੰਡ ਕੋਟਦੂਨਾ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਵਿੱਚ ਕਿਸਾਨਾਂ ਨੇ ਚਰਨਜੀਤ ਸਿੰਘ ਚੰਨੀ ਦਾ ਵਿਰੋਧ ਕੀਤਾ। ਚੋਣ ਪ੍ਰਚਾਰ ਕਰਨ ਗਏ ਚਰਨਜੀਤ ਚੰਨੀ ਨੂੰ ਕਿਸਾਨਾਂ ਨੇ ਘੇਰਿਆ

ਕਿਸਾਨਾਂ ਨੇ ਨਰਮੇ ਦੇ ਮੁਆਵਜ਼ੇ ਬੇਰੁਜ਼ਗਾਰੀ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਚੰਨੀ ਨੂੰ ਸਵਾਲ ਕਰਨ ਚਾਹੁੰਦੇ ਸਨ ਪਰ ਚੰਨੀ ਵੱਲੋਂ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਉੱਥੇ ਹੱਥ ਹਿਲਾ ਕੇ ਲੰਘ ਗਏ। ਇਸ ਮੌਕੇ ਕਿਸਾਨਾਂ ਨੇ ਚਰਨਜੀਤ ਸਿੰਘ ਚੰਨੀ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਚੋਣ ਪ੍ਰਚਾਰ ਕਰਨ ਗਏ ਚਰਨਜੀਤ ਚੰਨੀ ਨੂੰ ਕਿਸਾਨਾਂ ਨੇ ਘੇਰਿਆ

ਚੰਨੀ ਦੇ ਘਿਰਾਓ ਕਰਨ ਵਾਲੇ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਅਸੀਂ ਚਰਨਜੀਤ ਚੰਨੀ ਦਾ ਘਿਰਾਓ ਉਦੋਂ ਤੱਕ ਕਰਦੇ ਰਹਾਂਗੇ ਜਦੋਂ ਤੱਕ ਉਹ ਸਾਡੇ ਸਵਾਲਾਂ ਦਾ ਜਵਾਬ ਨਹੀਂ ਦੇਣਗੇ। ਕਿਸਾਨਾਂ ਵੱਲੋਂ ਚਰਨਜੀਤ ਸਿੰਘ ਚੰਨੀ ਦਾ ਵਿਰੋਧ ਕੀਤਾ ਗਿਆ ਹੈ। ਚੋਣ ਪ੍ਰਚਾਰ ਕਰਨ ਗਏ ਚਰਨਜੀਤ ਚੰਨੀ ਨੂੰ ਕਿਸਾਨਾਂ ਨੇ ਘੇਰਿਆ

ਇਹ ਵੀ ਪੜ੍ਹੋ:Chocolate Day 'ਤੇ ਤੁਸੀਂ ਵੀ ਆਪਣੇ LOVER ਨੂੰ ਦਿਓ ਚਾਕਲੇਟ

-PTC News

  • Share