ਮੁੱਖ ਖਬਰਾਂ

Raipur Train Blast : ਰਾਏਪੁਰ ਸਟੇਸ਼ਨ 'ਤੇ ਟਰੇਨ 'ਚ ਧਮਾਕਾ , ਸੀਆਰਪੀਐਫ ਦੇ 6 ਜਵਾਨ ਜ਼ਖਮੀ

By Shanker Badra -- October 16, 2021 10:10 am -- Updated:Feb 15, 2021

ਰਾਏਪੁਰ : ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਦੇ ਰੇਲਵੇ ਸਟੇਸ਼ਨ 'ਤੇ (Blast in Train ) ਖੜ੍ਹੀ ਰੇਲ ਗੱਡੀ ਵਿੱਚ ਹੋਏ ਧਮਾਕੇ ਕਾਰਨ ਸੀਆਰਪੀਐਫ ਦੇ 6 ਜਵਾਨ ਜ਼ਖਮੀ ਹੋ ਗਏ ਹਨ। ਇਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੈ। ਧਮਾਕੇ (Blast at Railway Station) ਦਾ ਕਾਰਨ ਸ਼ਿਫਟਿੰਗ ਦੌਰਾਨ ਕਾਰਤੂਸ ਦੇ ਡੱਬੇ ਵਿੱਚ ਹੋਏ ਧਮਾਕੇ ਨੂੰ ਦੱਸਿਆ ਜਾ ਰਿਹਾ ਹੈ। ਰਾਏਪੁਰ ਪੁਲਿਸ ਨੇ ਚਾਰ ਜਵਾਨਾਂ ਦੇ ਜ਼ਖਮੀ ਹੋਣ ਦੀ ਪੁਸ਼ਟੀ ਕੀਤੀ ਹੈ।

Raipur Train Blast : ਰਾਏਪੁਰ ਸਟੇਸ਼ਨ 'ਤੇ ਟਰੇਨ 'ਚ ਧਮਾਕਾ , ਸੀਆਰਪੀਐਫ ਦੇ 6 ਜਵਾਨ ਜ਼ਖਮੀ

Blast in Train : ਜਾਣਕਾਰੀ ਅਨੁਸਾਰ ਸੀਆਰਪੀਐਫ ਦੀ 211ਵੀਂ ਬਟਾਲੀਅਨ ਦੇ ਜਵਾਨ ਵਿਸ਼ੇਸ਼ ਰੇਲ ਗੱਡੀ ਰਾਹੀਂ ਜੰਮੂ ਜਾ ਰਹੇ ਸਨ। ਟ੍ਰੇਨ ਪਲੇਟਫਾਰਮ ਨੰਬਰ 2 'ਤੇ ਖੜ੍ਹੀ ਸੀ ਜਦੋਂ ਇਹ ਧਮਾਕਾ ਹੋ ਗਿਆ। ਇਹ ਘਟਨਾ ਸਵੇਰੇ 6.30 ਵਜੇ ਵਾਪਰੀ ਹੈ। ਸੀਆਰਪੀਐਫ ਨੇ ਕਿਹਾ ਹੈ ਕਿ ਇਹ ਹਾਦਸਾ ਡੈਟੋਨੇਟਰ ਬਾਕਸ ਧਮਾਕੇ (Blast at Railway Station) ਕਾਰਨ ਹੋਇਆ ਹੈ।

Raipur Train Blast : ਰਾਏਪੁਰ ਸਟੇਸ਼ਨ 'ਤੇ ਟਰੇਨ 'ਚ ਧਮਾਕਾ , ਸੀਆਰਪੀਐਫ ਦੇ 6 ਜਵਾਨ ਜ਼ਖਮੀ

ਇਸ ਹਾਦਸੇ ਵਿੱਚ ਛੇ ਜਵਾਨ ਜ਼ਖ਼ਮੀ ਹੋ ਗਏ ਹਨ। ਹੌਲਦਾਰ ਵਿਕਾਸ ਚੌਹਾਨ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਉਸ ਨੂੰ ਇਲਾਜ ਲਈ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜ਼ਖ਼ਮੀ ਹੋਏ ਜਵਾਨਾਂ ਵਿੱਚ ਚਵਾਨ ਵਿਕਾਸ ਲਕਸ਼ਮਣ, ਰਮੇਸ਼ ਲਾਲ, ਰਵਿੰਦਰ ਕਾਰ, ਸੁਸ਼ੀਲ, ਦਿਨੇਸ਼ ਕੁਮਾਰ ਪਾਇਕਰਾ ਸ਼ਾਮਲ ਹਨ। ਸੀਆਰਪੀਐਫ ਦੇ ਸੀਨੀਅਰ ਅਧਿਕਾਰੀ ਨਿੱਜੀ ਹਸਪਤਾਲ ਪਹੁੰਚ ਗਏ ਹਨ।

Raipur Train Blast : ਰਾਏਪੁਰ ਸਟੇਸ਼ਨ 'ਤੇ ਟਰੇਨ 'ਚ ਧਮਾਕਾ , ਸੀਆਰਪੀਐਫ ਦੇ 6 ਜਵਾਨ ਜ਼ਖਮੀ

ਰਾਏਪੁਰ ਪੁਲਿਸ ਦੇ ਅਨੁਸਾਰ ਸੀਆਰਪੀਐਫ ਦੇ ਜਵਾਨਾਂ ਨੂੰ ਜੰਮੂ ਲਿਜਾਣ ਲਈ 22 ਕੋਚਾਂ ਦੀ ਇੱਕ ਰੇਲ ਬੁੱਕ ਕੀਤੀ ਗਈ ਸੀ। ਟਰੇਨ ਦੀ ਬੋਗੀ ਨੰਬਰ 9 ਦੇ ਗੇਟ ਦੇ ਕੋਲ ਜਵਾਨ ਦੇ ਹੱਥਾਂ ਤੋਂ ਨਕਲੀ ਕਾਰਤੂਸ ਡੈਟੋਨੇਟਰ ਨਾਲ ਭਰਿਆ ਬੈਗ ਛੱਡਿਆ ਗਿਆ ਸੀ। ਇਸ ਕਾਰਨ ਧਮਾਕਾ ਹੋਇਆ। ਜਿਸ ਜਵਾਨ ਦੇ ਹੱਥ ਵਿੱਚੋਂ ਬੈਗ ਛੱਡਿਆ ਗਿਆ ਸੀ, ਉਹੀ ਜਵਾਨ ਜ਼ਿਆਦਾ ਜ਼ਖਮੀ ਹੈ। ਪੁਲਿਸ ਨੇ ਚਾਰ ਜਵਾਨਾਂ ਦੇ ਜ਼ਖਮੀ ਹੋਣ ਦੀ ਪੁਸ਼ਟੀ ਕੀਤੀ ਹੈ।

Raipur Train Blast : ਰਾਏਪੁਰ ਸਟੇਸ਼ਨ 'ਤੇ ਟਰੇਨ 'ਚ ਧਮਾਕਾ , ਸੀਆਰਪੀਐਫ ਦੇ 6 ਜਵਾਨ ਜ਼ਖਮੀ

ਦੱਸ ਦੇਈਏ ਕਿ ਰੇਲ ਗੱਡੀ ਵਿੱਚ ਹੋਏ ਧਮਾਕੇ ਤੋਂ ਬਾਅਦ ਸਟੇਸ਼ਨ 'ਤੇ ਹਫੜਾ -ਦਫੜੀ ਦਾ ਮਾਹੌਲ ਬਣ ਗਿਆ ਹੈ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਭੇਜਣ ਤੋਂ ਬਾਅਦ ਸਵੇਰੇ 7:15 ਵਜੇ ਰੇਲ ਗੱਡੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਹੈ। ਇਸ ਧਮਾਕੇ ਦੀ ਲਪੇਟ ਵਿੱਚ ਕਿਸੇ ਨਾਗਰਿਕ ਦੇ ਆਉਣ ਦੀ ਖ਼ਬਰ ਨਹੀਂ ਹੈ। ਪੁਲਿਸ ਅਤੇ ਸੁਰੱਖਿਆ ਬਲਾਂ ਦੀਆਂ ਟੀਮਾਂ ਰਾਹਤ ਕਾਰਜਾਂ ਵਿੱਚ ਜੁਟੀਆਂ ਹੋਈਆਂ ਹਨ।
-PTCNews

  • Share