Sat, Apr 20, 2024
Whatsapp

ਸੀ.ਐਮ ਫਲਾਇੰਗ ਅਤੇ ਖੇਤੀਬਾੜੀ ਵਿਭਾਗ ਦੀ ਵੱਡੀ ਕਾਰਵਾਈ; ਦੇਰ ਰਾਤ ਫੜੀ ਇਸ ਪਦਾਰਥ ਨਾਲ ਭਰੀ ਟਰਾਲੀ

Written by  Jasmeet Singh -- March 24th 2022 12:09 PM -- Updated: March 24th 2022 12:38 PM
ਸੀ.ਐਮ ਫਲਾਇੰਗ ਅਤੇ ਖੇਤੀਬਾੜੀ ਵਿਭਾਗ ਦੀ ਵੱਡੀ ਕਾਰਵਾਈ; ਦੇਰ ਰਾਤ ਫੜੀ ਇਸ ਪਦਾਰਥ ਨਾਲ ਭਰੀ ਟਰਾਲੀ

ਸੀ.ਐਮ ਫਲਾਇੰਗ ਅਤੇ ਖੇਤੀਬਾੜੀ ਵਿਭਾਗ ਦੀ ਵੱਡੀ ਕਾਰਵਾਈ; ਦੇਰ ਰਾਤ ਫੜੀ ਇਸ ਪਦਾਰਥ ਨਾਲ ਭਰੀ ਟਰਾਲੀ

ਯਮੁਨਾਨਗਰ, 24 ਮਾਰਚ 2022: ਸੀ.ਐਮ ਫਲਾਇੰਗ ਅਤੇ ਖੇਤੀਬਾੜੀ ਵਿਭਾਗ ਨੇ ਯਮੁਨਾਨਗਰ ਦੇ ਕਲਾਨੌਰ ਬਾਰਡਰ 'ਤੇ ਦੇਰ ਰਾਤ ਯੂਰੀਆ ਖਾਦ ਨਾਲ ਭਰੀ ਇਕ ਟਰੈਕਟਰ ਟਰਾਲੀ ਨੂੰ ਫੜਿਆ, ਦਰਅਸਲ ਇਹ ਖਾਦ ਉੱਤਰ ਪ੍ਰਦੇਸ਼ ਤੋਂ ਗੈਰ-ਕਾਨੂੰਨੀ ਢੰਗ ਨਾਲ ਲਿਆ ਕੇ ਯਮੁਨਾਨਗਰ ਦੀਆਂ ਪਲਾਈ ਫੈਕਟਰੀਆਂ ਨੂੰ ਸਪਲਾਈ ਕੀਤੀ ਜਾਣੀ ਸੀ। ਪੁਲਿਸ ਨੇ ਮਾਮਲਾ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਹ ਵੀ ਪੜ੍ਹੋ: 3 ਸਕਿੰਟ ਦੀ ਦੂਰੀ 'ਤੇ ਸੀ ਮੌਤ, ਆਪਣੀ ਜਾਨ ਖਤਰੇ 'ਚ ਪਾ ਪੁਲਿਸ ਵਾਲੇ ਨੇ ਬਚਾਈ ਨੌਜਵਾਨ ਦੀ ਜਾਨ ਯਮੁਨਾਨਗਰ 'ਚ ਹਜ਼ਾਰਾਂ ਦੀ ਗਿਣਤੀ 'ਚ ਪਲਾਈ ਬੋਰਡ ਦੀਆਂ ਫੈਕਟਰੀਆਂ ਹਨ ਅਤੇ ਇਨ੍ਹਾਂ ਫੈਕਟਰੀਆਂ 'ਚ ਰੋਜ਼ਾਨਾ ਯੂਰੀਆ ਖਾਦ ਦੀ ਸਪਲਾਈ ਹੁੰਦੀ ਹੈ, ਇਸ ਲਈ ਇਨ੍ਹਾਂ ਦਿਨਾਂ 'ਚ ਹਰਿਆਣਾ 'ਚ ਕੁਝ ਸਖਤੀ ਹੈ ਪਰ ਹੁਣ ਖਾਦ ਮਾਫ਼ੀਆ ਉੱਤਰ ਪ੍ਰਦੇਸ਼ ਤੋਂ ਇਹ ਖਾਦ ਲਿਆ ਕੇ ਹਰਿਆਣਾ ਨੂੰ ਸਪਲਾਈ ਕਰ ਰਿਹਾ ਹੈ। ਅਸਲ 'ਚ ਇਕ ਬੋਰੀ ਯੂਰੀਆ ਖਾਦ 280 ਰੁਪਏ ਤੱਕ ਮਿਲਦੀ ਹੈ ਪਰ ਇਸ ਦੁੱਗਣੇ ਰੇਟ 'ਤੇ ਖਾਦ ਮਾਫ਼ੀਆ ਪਲਾਈ ਫੈਕਟਰੀਆਂ ਵਿੱਚ ਸਪਲਾਈ ਕਰਦਾ ਹੈ। ਜਦੋਂ ਟਰੈਕਟਰ ਟਰਾਲੀ ਨੂੰ ਰੋਕਿਆ ਗਿਆ ਤਾਂ ਉਸ ਵਿੱਚ ਪੂਰੀ ਤਰ੍ਹਾਂ ਯੂਰੀਆ ਭਰਿਆ ਹੋਇਆ ਸੀ, ਜਿਸ ਨੂੰ ਪਲਾਈ ਫੈਕਟਰੀ ਵਿੱਚ ਜਾਣਾ ਸੀ। ਸੀ.ਐਮ ਫਲਾਇੰਗ ਨੇ ਖਾਦ ਨਾਲ ਭਰੀ ਟਰੈਕਟਰ ਟਰਾਲੀ ਨੂੰ ਕਬਜ਼ੇ 'ਚ ਲੈ ਕੇ ਜਦੋਂ ਖਾਦ ਦਾ ਬਿੱਲ ਮੰਗਿਆ ਤਾਂ ਉਹ ਵੀ ਟਰੈਕਟਰ ਚਾਲਕ ਕੋਲ ਨਹੀਂ ਸੀ, ਅਜਿਹੇ 'ਚ ਖੇਤੀਬਾੜੀ ਵਿਭਾਗ ਦੀ ਸ਼ਿਕਾਇਤ 'ਤੇ ਪੁਲਸ ਨੇ ਮਾਮਲਾ ਦਰਜ ਕਰ ਲਿਆ। ਟਰੈਕਟਰ ਚਾਲਕ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਹਾਲਾਂਕਿ ਇਸ ਖਾਦ ਦੇ ਪਿੱਛੇ ਕੌਣ ਸੀ, ਜੋ ਉੱਤਰ ਪ੍ਰਦੇਸ਼ ਤੋਂ ਯਮੁਨਾਨਗਰ ਤੱਕ ਖਾਦ ਦਾ ਕਾਲਾ ਕਾਰੋਬਾਰ ਕਰ ਰਿਹਾ ਸੀ ਹੁਣ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ। ਇਹ ਵੀ ਪੜ੍ਹੋ: ਗ਼ਲਤੀ ਨਾਲ ਸਰਹੱਦ ਪਾਰ ਕਰ ਭਾਰਤ ਪਹੁੰਚੀ 4 ਸਾਲਾ ਬੱਚੀ, ਪਰਤੀ ਪਾਕਿਸਤਾਨ ਇਸ ਦੇ ਨਾਲ ਹੀ ਰੂੜੀ ਨਾਲ ਭਰੀ ਹੋਈ ਟਰੈਕਟਰ ਟਰਾਲੀ ਵੀ ਫੜੀ ਗਈ, ਜਿਸ 'ਤੇ ਕੋਈ ਨੰਬਰ ਵੀ ਨਹੀਂ ਹੈ। ਫਿਲਹਾਲ ਖੇਤੀਬਾੜੀ ਵਿਭਾਗ ਨੇ ਵੀ ਟਰਾਲੀ 'ਚ ਭਰੀ ਖਾਦ ਦੇ ਸੈਂਪਲ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। -PTC News


Top News view more...

Latest News view more...