ਆਪਸੀ ਖ਼ਾਨਾਜੰਗੀ ਕਾਰਨ ਕਾਂਗਰਸ ਹਾਈਕਮਾਂਡ ਨੇ CM ਚੰਨੀ , ਸਿੱਧੂ ਤੇ ਸੁਨੀਲ ਜਾਖੜ ਨੂੰ ਕੀਤਾ ਦਿੱਲੀ ਤਲਬ
ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਆਗੂਆਂ ਵਿਚਾਲੇ ਚੱਲ ਰਹੀ ਖਿੱਚੋਤਾਣ ਦਰਮਿਆਨ ਪਾਰਟੀ ਹਾਈਕਮਾਂਡ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੂੰ ਅੱਜ ਦਿੱਲੀ ਤਲਬ ਕੀਤਾ ਹੈ।
[caption id="attachment_554329" align="aligncenter" width="300"] ਆਪਸੀ ਖ਼ਾਨਾਜੰਗੀ ਕਾਰਨ ਕਾਂਗਰਸ ਹਾਈਕਮਾਂਡ ਨੇ CM ਚੰਨੀ , ਸਿੱਧੂ ਤੇ ਸੁਨੀਲ ਜਾਖੜ ਨੂੰ ਕੀਤਾ ਦਿੱਲੀ ਤਲਬ[/caption]
ਜਾਣਕਾਰੀ ਮੁਤਾਬਕ ਨਵਜੋਤ ਸਿੱਧੂ ਦਿੱਲੀ ਲਈ ਰਵਾਨਾ ਹੋ ਗਏ ਹਨ ਜਦਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੈਬਨਿਟ ਮੀਟਿੰਗ ਤੋਂ ਬਾਅਦ ਦਿੱਲੀ ਲਈ ਰਵਾਨਾ ਹੋਣਗੇ। ਇਸ ਦੇ ਨਾਲ ਹੀ ਜਾਖੜ ਵੀ ਜਲਦ ਹੀ ਦਿੱਲੀ ਲਈ ਰਵਾਨਾ ਹੋਣ ਜਾ ਰਹੇ ਹਨ। ਸੂਤਰਾਂ ਨੇ ਦੱਸਿਆ ਕਿ ਤਿੰਨੋਂ ਆਗੂ ਵੱਖ-ਵੱਖ ਚੋਟੀ ਦੇ ਆਗੂਆਂ ਨੂੰ ਮਿਲਣਗੇ ਅਤੇ ਬਾਅਦ ਵਿੱਚ ਲੋੜ ਪੈਣ ’ਤੇ ਸਾਂਝੀ ਮੀਟਿੰਗ ਕੀਤੀ ਜਾਵੇਗੀ।
[caption id="attachment_554327" align="aligncenter" width="275"]
ਆਪਸੀ ਖ਼ਾਨਾਜੰਗੀ ਕਾਰਨ ਕਾਂਗਰਸ ਹਾਈਕਮਾਂਡ ਨੇ CM ਚੰਨੀ , ਸਿੱਧੂ ਤੇ ਸੁਨੀਲ ਜਾਖੜ ਨੂੰ ਕੀਤਾ ਦਿੱਲੀ ਤਲਬ[/caption]
ਇਸ ਤੋਂ ਪਹਿਲਾਂ ਜਾਖੜ ਨੂੰ ਸਵੇਰੇ 10 ਵਜੇ ਤੱਕ ਦਿੱਲੀ ਪਹੁੰਚਣ ਲਈ ਕਿਹਾ ਗਿਆ ਸੀ ਪਰ ਉਹ ਚੰਡੀਗੜ੍ਹ ਵਿੱਚ ਹੀ ਸਨ। ਚੰਨੀ ਅਤੇ ਸਿੱਧੂ ਦੋਵਾਂ ਨੂੰ ਸ਼ਾਮ ਤੱਕ ਦਿੱਲੀ ਪਹੁੰਚਣ ਲਈ ਕਿਹਾ ਗਿਆ ਹੈ। ਇਹ ਮੁਲਾਕਾਤ ਇਸ ਲਈ ਜ਼ਰੂਰੀ ਹੋ ਗਈ ਹੈ ਕਿਉਂਕਿ ਜਾਖੜ ਨੇ ਟਵਿੱਟਰ 'ਤੇ ਆਪਣੀ ਹੀ ਪਾਰਟੀ ਦੀ ਸਰਕਾਰ 'ਤੇ ਹਮਲੇ ਸ਼ੁਰੂ ਕਰ ਦਿੱਤੇ ਹਨ। ਇਸ ਦੇ ਨਾਲ ਹੀ ਸਿੱਧੂ ਸਰਕਾਰ ਦੀ ਖੁੱਲ੍ਹ ਕੇ ਆਲੋਚਨਾ ਵੀ ਕਰ ਰਹੇ ਹਨ।
[caption id="attachment_554328" align="aligncenter" width="300"]
ਆਪਸੀ ਖ਼ਾਨਾਜੰਗੀ ਕਾਰਨ ਕਾਂਗਰਸ ਹਾਈਕਮਾਂਡ ਨੇ CM ਚੰਨੀ , ਸਿੱਧੂ ਤੇ ਸੁਨੀਲ ਜਾਖੜ ਨੂੰ ਕੀਤਾ ਦਿੱਲੀ ਤਲਬ[/caption]
ਦਰਅਸਲ 'ਚ ਮੰਗਲਵਾਰ ਨੂੰ ਜਾਖੜ ਨੇ ਸਰਕਾਰ 'ਤੇ ਚੁਟਕੀ ਲੈਂਦਿਆਂ ਕਿਹਾ ਕਿ 'ਆਪਕੇ ਬਾਂਦਰ, ਆਪਕੀ ਸਰਕਸ' ਮੈਂ ਇਸ ਕਹਾਵਤ 'ਤੇ ਅਮਲ ਕਰਦਾ ਹਾਂ, ਮੈਂ ਨਾ ਤਾਂ ਕਿਸੇ ਹੋਰ ਦੇ 'ਸ਼ੋਅ' ਵਿਚ ਕੋਈ ਸੁਝਾਅ ਦਿੱਤਾ ਅਤੇ ਨਾ ਹੀ ਦਖਲ ਦਿੱਤਾ। ਸਿੱਧੂ ਆਪਣੀ ਪਾਰਟੀ ਦੀ ਸਰਕਾਰ ਦੀ ਆਲੋਚਨਾ ਕਰਦੇ ਰਹੇ ਹਨ ਅਤੇ ਹਾਲ ਹੀ ਵਿੱਚ ਨਸ਼ਿਆਂ 'ਤੇ ਐਸਟੀਐਫ ਰਿਪੋਰਟ ਜਨਤਕ ਨਾ ਹੋਣ 'ਤੇ ਭੁੱਖ ਹੜਤਾਲ 'ਤੇ ਬੈਠਣ ਦੀ ਧਮਕੀ ਦਿੱਤੀ ਸੀ।
-PTCNews