ਦੇਸ਼ 'ਚ ਕੋਰੋਨਾ ਦਾ ਧਮਾਕਾ, 949 ਨਵੇਂ ਮਾਮਲੇ, 6 ਮਰੀਜ਼ਾਂ ਦੀ ਮੌਤ
India Coronavirus Update: ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ 949 ਨਵੇਂ ਕੋਵਿਡ-19 ਮਾਮਲੇ ਦਰਜ ਕੀਤੇ ਗਏ ਹਨ, ਜੋ ਕੱਲ੍ਹ ਨਾਲੋਂ 5.7 ਫੀਸਦੀ ਘੱਟ ਹੈ। ਸਰਕਾਰ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ 6 ਲੋਕਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਹੈ। ਜਦੋਂ ਕਿ ਪਿਛਲੇ 24 ਘੰਟਿਆਂ ਵਿੱਚ 810 ਲੋਕ ਕੋਰੋਨਾ ਵਾਇਰਸ ਤੋਂ ਠੀਕ ਹੋ ਗਏ ਹਨ। ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੁੱਲ 810 ਮਰੀਜ਼ ਡਿਸਚਾਰਜ ਹੋਏ, ਜਿਸ ਨਾਲ ਕੁੱਲ ਰਿਕਵਰੀ ਦਰ ਲਗਪਗ 98.76 ਪ੍ਰਤੀਸ਼ਤ ਹੋ ਗਈ ਤੇ ਕੁੱਲ ਰਿਕਵਰੀ ਡੇਟਾ 4,25,07,038 ਤੱਕ ਪਹੁੰਚ ਗਿਆ। ਮੰਤਰਾਲੇ ਦੇ ਅੰਕੜਿਆਂ ਨੇ ਅੱਜ ਦਿਖਾਇਆ ਹੈ ਕਿ ਭਾਰਤ ਵਿੱਚ ਕੋਵਿਡ-19 ਦੇ ਕੁੱਲ ਸਰਗਰਮ ਕੇਸ ਘੱਟ ਕੇ 11,191 (0.03%) 'ਤੇ ਆ ਗਏ ਹਨ। ਦੇਸ਼ ਵਿੱਚ ਮਰਨ ਵਾਲਿਆਂ ਦੀ ਕੁੱਲ ਗਿਣਤੀ ਹੁਣ 5,21,743 ਹੈ। ਭਾਰਤ ਵਿੱਚ ਕੋਵਿਡ ਮਹਾਂਮਾਰੀ ਕਾਰਨ ਪਹਿਲੀ ਮੌਤ ਮਾਰਚ 2020 ਵਿੱਚ ਹੋਈ ਸੀ। ਵੇਖੋਂ ਹੁਣ ਤੱਕ ਦੀ ਕੋਰੋਨਾ ਰਿਪੋਰਟ ਕੁੱਲ ਸਕਾਰਾਤਮਕ - 4 ਕਰੋੜ 30 ਲੱਖ 39 ਹਜ਼ਾਰ 972 ਕੁੱਲ ਮੌਤਾਂ - 5 ਲੱਖ 21 ਹਜ਼ਾਰ 743 ਕੁੱਲ ਡਿਸਚਾਰਜ - 4 ਕਰੋੜ 25 ਲੱਖ 07 ਹਜ਼ਾਰ 038 ਐਕਟਿਵ ਕੇਸ - 11 ਹਜ਼ਾਰ 191 ਕੁੱਲ ਟੀਕਾਕਰਨ - 186 ਕਰੋੜ 30 ਲੱਖ 62 ਹਜ਼ਾਰ 546 ਖੁਰਾਕਾਂ ਇਹ ਵੀ ਪੜ੍ਹੋ: ਇਸ ਸੂਬੇ 'ਚ 1 ਰੁਪਏ ਲੀਟਰ ਵੇਚਿਆ ਗਿਆ ਪੈਟਰੋਲ, ਜਾਣੋ ਕਿਉਂ ਤਾਮਿਲਨਾਡੂ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 25 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 23 ਲੋਕਾਂ ਨੂੰ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ ਹੈ। ਜਿਸ ਤੋਂ ਬਾਅਦ ਐਕਟਿਵ ਕੇਸ 230 ਰਹਿ ਗਏ ਹਨ। ਦਿੱਲੀ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ ਨਵੇਂ ਮਾਮਲੇ ਵਧ ਕੇ 325 ਹੋ ਗਏ ਹਨ ਅਤੇ ਇਸ ਦੌਰਾਨ 224 ਲੋਕਾਂ ਨੂੰ ਛੁੱਟੀ ਦਿੱਤੀ ਗਈ ਹੈ। ਨਵੇਂ ਕੇਸਾਂ ਦੇ ਵਧਣ ਕਾਰਨ ਹੁਣ ਐਕਟਿਵ ਕੇਸ ਵੀ ਵਧਣੇ ਸ਼ੁਰੂ ਹੋ ਗਏ ਹਨ। ਦਿੱਲੀ ਵਿੱਚ ਹੁਣ ਕੁੱਲ ਐਕਟਿਵ ਕੇਸ 915 ਹੋ ਗਏ ਹਨ। ਰਾਜਸਥਾਨ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 16 ਨਵੇਂ ਪਾਜ਼ੀਟਿਵ ਸਾਹਮਣੇ ਆਏ ਹਨ। ਸਭ ਤੋਂ ਵੱਧ ਮਾਮਲੇ 13 ਰਾਜਧਾਨੀ ਜੈਪੁਰ ਵਿੱਚ ਆਏ ਹਨ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਦਿੱਲੀ 'ਚ ਕੋਵਿਡ-19 ਦੇ 299 ਨਵੇਂ ਮਾਮਲੇ ਸਾਹਮਣੇ ਆਏ, ਜੋ ਪਿਛਲੇ ਦੋ ਦਿਨਾਂ ਨਾਲੋਂ 118 ਫੀਸਦੀ ਜ਼ਿਆਦਾ ਹਨ। ਦੂਜੇ ਪਾਸੇ ਦਿੱਲੀ ਦੇ ਇੱਕ ਨਿੱਜੀ ਸਕੂਲ ਦੇ ਘੱਟੋ-ਘੱਟ ਪੰਜ ਵਿਦਿਆਰਥੀਆਂ ਅਤੇ ਸਟਾਫ਼ ਦੀ ਜਾਂਚ ਵਿੱਚ ਪਿਛਲੇ ਹਫ਼ਤੇ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਮਾਪਿਆਂ ਦੇ ਇੱਕ ਹਿੱਸੇ ਦਾ ਦਾਅਵਾ ਹੈ ਕਿ ਸਕੂਲ ਨੇ ਉਨ੍ਹਾਂ ਨੂੰ ਸੂਚਿਤ ਨਹੀਂ ਕੀਤਾ ਅਤੇ ਬੱਚੇ ਪੌਜ਼ਟਿਨ ਹੋਣ ਦੇ ਬਾਵਜੂਦ ਵੀ ਕਲਾਸਾਂ ਵਿੱਚ ਜਾਂਦੇ ਰਹੇ। ਇਸ ਦੇ ਨਾਲ ਹੀ ਸਕੂਲ ਨੇ ਇਸ ਦੋਸ਼ ਤੋਂ ਇਨਕਾਰ ਕੀਤਾ ਹੈ। -PTC News