ਮੁੱਖ ਖਬਰਾਂ

ਕੋਰੋਨਾ ਕਾਰਨ DGCA ਨੇ ਫਰਵਰੀ ਤੱਕ ਇੰਟਰਨੈਸ਼ਨਲ ਫਲਾਈਟ 'ਤੇ ਲਗਾਈ ਰੋਕ

By Pardeep Singh -- January 19, 2022 1:45 pm -- Updated:January 19, 2022 2:17 pm

ਨਵੀਂ ਦਿੱਲੀ: ਵਿਸ਼ਵ ਭਰ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਵੱਧਦੇ ਜਾ ਰਹੇ ਹਨ। ਦੇਸ਼ ਵਿੱਚ ਵੀ ਕੋਰੋਨਾ ਦਾ ਪ੍ਰਕੋਪ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ । DGCA ਨੇ 28 ਫਰਵਰੀ ਤੱਕ ਇੰਟਰਨੈਸ਼ਨਲ ਫਲਾਈਟ ਉੱਤੇ ਰੋਕ ਲਗਾ ਦਿੱਤੀ ਹੈ। DGCA ਦੇ ਵਿੱਚ ਆਉਣ ਵਾਲੀਆਂ ਫਲਾਈਟਾਂ ਉੱਤੇ ਰੋਕ ਲਗਾ ਦਿੱਤੀ ਹੈ।

DGCA ਨੇ ਟਵੀਟ ਕਰਕੇ ਇਕ ਪੱਤਰ ਜਾਰੀ ਕਰਕੇ ਜਾਣਕਾਰੀ ਦਿੱਤੀ ਹੈ ਕਿ ਅਥਾਰਿਟੀ ਨੇ ਫੈਸਲਾ ਕੀਤਾ ਹੈ ਕਿ ਭਾਰਤ ਵਿੱਚ ਆਉਣ ਜਾਣ ਵਾਲੀਆਂ ਨਿਰਧਾਰਿਤ ਇੰਟਰਨੈਸ਼ਨਲ ਉਡਾਨਾ 28 ਫਰਵਰੀ 2022 ਤੱਕ ਰੋਕ ਲਗਾ ਦਿੱਤੀ ਹੈ।

ਦੱਸ ਦੇਈਏ ਪਹਿਲਾਂ ਇੰਟਰਨੈਸ਼ਨਲ ਫਲਾਈਟਸ ਨੂੰ 31 ਜਨਵਰੀ 2022 ਤੱਕ ਰੋਕ ਲਗਾਈ ਸੀ।

ਵਿਸ਼ਵ ਭਰ ਵਿੱਚ ਓਮੀਕਰੋਨ ਦੇ ਮਾਮਲੇ ਦਿਨੋਂ-ਦਿਨ ਵੱਧਦੇ ਜਾ ਰਹੇ ਹਨ। DGCA ਨੇ ਕਿਹਾ ਹੈ ਕਿ ਏਅਰ ਬਬਲ ਵਿਵਸਥਾ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਜਿਸਦੇ ਚੱਲਦੇ ਇਹ ਸੇਵਾ ਵੀ ਨਿਯਮਿਤ ਰੂਪ ਵਿਚ ਚੱਲਦੀ ਰਹੇਗੀ।ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਐਵੀਏਸ਼ਨ ਨੇ ਭਾਰਤ ਤੋਂ ਆਉਣ-ਜਾਣ ਵਾਲੀਆਂ ਅੰਤਰਰਾਸ਼ਟਰੀ ਵਪਾਰਕ ਯਾਤਰੀ ਉਡਾਣਾਂ ਦੀ ਮੁਅੱਤਲੀ ਨੂੰ 28 ਫਰਵਰੀ ਤੱਕ ਵਧਾ ਦਿੱਤਾ ਹੈ।

ਇਹ ਵੀ ਪੜ੍ਹੋ:ਚੰਡੀਗੜ੍ਹ 'ਚ ਪੁਲਿਸ ਅਧਿਕਾਰੀਆਂ 'ਤੇ ਕੋਰੋਨਾ ਦਾ ਕਹਿਰ, 732 ਪੁਲਿਸ ਮੁਲਾਜ਼ਮ ਕੋਰੋਨਾ ਪਾਜ਼ੇਟਿਵ

-PTC News

  • Share