ਕ੍ਰੈਡਿਟ ਕਾਰਡ ਰੱਖਣ ਵਾਲਿਆਂ ਲਈ ਜ਼ਰੂਰੀ ਖਬਰ, ਹੁਣ ਨਹੀਂ ਹੋ ਸਕੇਗਾ ਇਹ ਕੰਮ! 

ਕ੍ਰੈਡਿਟ ਕਾਰਡ ਰੱਖਣ ਵਾਲਿਆਂ ਲਈ ਜ਼ਰੂਰੀ ਖਬਰ, ਹੁਣ ਨਹੀਂ ਹੋ ਸਕੇਗਾ ਇਹ ਕੰਮ! 
ਕ੍ਰੈਡਿਟ ਕਾਰਡ ਰੱਖਣ ਵਾਲਿਆਂ ਲਈ ਜ਼ਰੂਰੀ ਖਬਰ, ਹੁਣ ਨਹੀਂ ਹੋ ਸਕੇਗਾ ਇਹ ਕੰਮ! 

ਕ੍ਰੈਡਿਟ ਕਾਰਡ ਰੱਖਣ ਵਾਲਿਆਂ ਲਈ ਜ਼ਰੂਰੀ ਖਬਰ, ਹੁਣ ਨਹੀਂ ਹੋ ਸਕੇਗਾ ਇਹ ਕੰਮ!

ਜੇਕਰ ਤੁਸੀਂ ਆਪਣੇ ਕ੍ਰੈਡਿਟ ਕਾਰਡ ਵਰਤਦੇ ਹੋ ਅਤੇ ਬਿਲ ਜਮ੍ਹਾਂ ਕਰਵਾਉਣ ‘ਚ ਲਾਪਰਵਾਹੀ ਲਰਦੇ ਹੋ ਤਾਂ ਹੁਣ ਤੁਹਾਡੀ ਇਹ ਲਾਪਰਵਾਹੀ ਤੁਹਾਨੂੰ ਕਾਨੂੰਨੀ ਸ਼ਿਕੰਜੇ ‘ਚ ਕੱਸ ਸਕਦੀ ਹੈ।

ਸੂਤਰਾਂ ਮੁਤਾਬਕ, ਜੇਕਰ ਤੁਸੀਂ ਸਮੇਂ ਸਿਰ ਬਿਲ ਦਾ ਭੁਗਤਾਨ ਨਹੀਂ ਕਰਦੇ ਹੋ ਤਾਂ ਕ੍ਰੈਡਿਟ ਕਾਰਡ ਕੰਪਨੀਆਂ ਉਹਨਾਂ ਨੂੰ ਅਦਾਲਤ ‘ਚ ਲਿਹਾ ਸਕਦੀਆਂ ਹਨ।

ਸਿਰਫ ਇੰਨ੍ਹਾ ਹੀ ਨਹੀਂ, ਇਸ ‘ਚ ਸਭ ਤੋਂ ਛੋਟਾ ਲੋਨ 10,000 ਰੁਪਏ ਤੱਕ ਵਾਲੇ ਲੋਕ ਵੀ ਸ਼ਿਕੰਜੇ ‘ਚ ਫਸ ਸਕਦੇ ਹਨ।

ਦਰਅਸਲ ਆ ਰਹੀਆਂ ਖਬਰਾਂ ਮੁਤਾਬਕ, ਕੇਂਦਰ ਸਰਕਾਰ ਦਿਵਾਲੀਆ ਅਤੇ ਬੈਂਕਰਪਸੀ ਕੋਡ ਦੇ ਅਧੀਨ ਹੁਣ ਤਕ ਸਿਰਫ ਕਾਰਪੋਰੇਟ ਕਰਜ਼ਦਾਰਾਂ ਨੂੰ ਦੀਵਾਲੀਆਪਨ ਕਰਾਰ ਦਿੱਤਾ ਜਾਂਦਾ ਸੀ, ਪਰ ਇਸ ਕਦਮ ਨਾਲ ਛੋਟੇ ਕਰਜ਼ਦਾਰ ਵੀ ਸ਼ਿਕੰਜੇ ‘ਚ ਫਸ ਸਕਦੇ ਹਨ।

ਕਰਜ਼ਦਾਰਾਂ ਦੇ ਵਿਹਾਰ ‘ਚ ਸੁਧਾਰ ਲਿਆਉਣ ਲਈ ਅਜਿਹਾ ਕਦਮ ਚੁੱਕਿਆ ਜਾ ਰਿਹਾ ਹੈ। ਸੋ, ਜੇਕਰ ਤੁਹਾਡੇ ਕੋਲ ਕ੍ਰੈਡਿਟ ਕਾਰਡ ਹੈ ਜਾਂ ਤੁਸੀਂ ਪਰਸਨਲ ਲੋਨ ਲੈ ਕੇ ਉਸਨੂੰ ਵਾਪਿਸ ਨਹੀਂ ਕਰ ਰਹੇ ਹੋ ਤਾਂ ਤੁਹਾਨੂੰ ਅਦਾਲਤੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਦੱਸ ਦੇਈਏ ਕਿ ਮੌਜੂਦਾ ਸਮੇਂ ਵਿਅਕਤੀਆਂ ਲਈ ਕੋਈ ਦਿਵਾਲੀਆਪਨ ਕਾਨੂੰਨ ਨਹੀਂ ਹੈ।

—PTC News