ਲੁਧਿਆਣਾ 'ਚ ਗਹਿਣਿਆਂ ਦੀ ਦੁਕਾਨ 'ਚ ਹੋਈ ਬੰਦੂਕ ਦੀ ਨੋਕ 'ਤੇ ਚੋਰੀ
Crime in Punjab: Ludhiana jewelry shop robbed at gunpoint: ਲੁਧਿਆਣਾ 'ਚ ਗਹਿਣਿਆਂ ਦੀ ਦੁਕਾਨ 'ਚ ਵਾਪਰੀ ਵੱਡੀ ਵਾਰਦਾਤ
ਪੰਜਾਬ ਵਿੱਚ ਦਿਨੋ ਦਿਨ ਅਮਨ ਕਾਨੂੰਨ ਦੀ ਵਿਵਸਥਾ ਗੜਬੜਾਉਂਦੀ ਜਾ ਰਹੀ ਹੈ ਅਤੇ ਅਜਿਹੀ ਇੱਕ ਹੋਰ ਦੁਖਦਾਈ ਘਟਨਾ ਵਿਚ, ਚਾਰ ਮੋਟਰਸਾਈਕਲ ਸਵਾਰਾਂ ਨੇ ਬੰਦੂਕ ਦੀ ਨੋਕ 'ਤੇ ਇਸਲਾਮ ਗੰਜ ਵਿਚ ਇਕ ਗਹਿਣਿਆਂ ਦੀ ਦੁਕਾਨ ਤੋਂ 150 ਗ੍ਰਾਮ ਸੋਨੇ ਦੇ ਗਹਿਣੇ ਅਤੇ 50,000 ਰੁਪਏ ਚੋਰੀ ਕੀਤੇ ਹਨ। ਚੋਰਾਂ ਨੇ ਦੁਕਾਨ ਦੇ ਮਾਲਿਕ 'ਤੇ ਗੋਲੀ ਚਲਾਈ ਅਤੇ ਦੌੜ ਗਏ।
ਦੁਕਾਨ ਦੇ ਮਾਲਕ ਮੋਹਿੰਦਰ ਪਾਲ ਵਰਮਾ ਨੇ ਪੁਲਿਸ ਨੂੰ ਦੱਸਿਆ ਕਿ ਲਗਭਗ ਦੁਪਹਿਰ 1 ਵਜੇ ਦੋ ਨੌਜਵਾਨ, ਜਿਨ੍ਹਾਂ ਦੇ ਚਿਹਰੇ ਢੱਕੇ ਹੋਏ ਸਨ, ਦੁਕਾਨ ਵਿਚ ਦਾਖਲ ਹੋ ਗਏ ਅਤੇ ਬੰਦੂਕ ਦੀ ਨੋਕ 'ਤੇ ਉਨ੍ਹਾਂ ਨੇ ਸ਼ੋਅਕੇਸ ਦੇ ਗਲਾਸ ਨੂੰ ਤੋੜ ਦਿੱਤਾ ਅਤੇ ਇਸ ਤੋਂ 150 ਗ੍ਰਾਮ ਸੋਨੇ ਦੇ ਗਹਿਣੇ ਲਏ। ਇਸ ਦੌਰਾਨ, ਉਹਨਾਂ ਦੇ ਦੋ ਹੋਰ ਸਾਥੀ ਆਏ।
ਇਸ ਤੋਂ ਬਾਅਦ ਦੋਸ਼ੀ ਨੇ ਦੁਕਾਨ ਤੋਂ 50,000 ਰੁਪਏ ਲਏ ਅਤੇ ਜਦੋਂ ਵਰਮਾ ਨੇ ਵਿਰੋਧ ਕੀਤਾ ਤਾਂ ਦੋਸ਼ੀ ਨੇ ਉਹਨਾਂ 'ਤੇ ਗੋਲੀਬਾਰੀ ਕੀਤੀ, ਜੋ ਕਿ ਉਹਨਾਂ ਦੀ ਲੱਤ ਵਿੱਚ ਜਾ ਵੱਜੀ ਅਤੇ ਉਹ ਜਖਮੀ ਹੋ ਗਏ। ਇਸ ਤੋਂ ਬਾਅਦ ਵਰਮਾ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਸੀ।
ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ ਅਤੇ ਪੁਲਿਸ ਨੇ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
—PTC News