Fri, Oct 2, 2026
Whatsapp

ਧੁੰਦ ਕਾਰਨ ਤੇਜ਼ ਰਫਤਾਰ ਐਕਟਿਵਾ ਹੋਈ ਹਾਦਸੇ ਦਾ ਸ਼ਿਕਾਰ, ਪਿਓ-ਪੁੱਤ ਦੀ ਮੌਤ

Reported by:  PTC News Desk  Edited by:  Jashan A -- December 24th 2019 04:34 PM
ਧੁੰਦ ਕਾਰਨ ਤੇਜ਼ ਰਫਤਾਰ ਐਕਟਿਵਾ ਹੋਈ ਹਾਦਸੇ ਦਾ ਸ਼ਿਕਾਰ, ਪਿਓ-ਪੁੱਤ ਦੀ ਮੌਤ

ਧੁੰਦ ਕਾਰਨ ਤੇਜ਼ ਰਫਤਾਰ ਐਕਟਿਵਾ ਹੋਈ ਹਾਦਸੇ ਦਾ ਸ਼ਿਕਾਰ, ਪਿਓ-ਪੁੱਤ ਦੀ ਮੌਤ

ਧੁੰਦ ਕਾਰਨ ਤੇਜ਼ ਰਫਤਾਰ ਐਕਟਿਵਾ ਹੋਈ ਹਾਦਸੇ ਦਾ ਸ਼ਿਕਾਰ, ਪਿਓ-ਪੁੱਤ ਦੀ ਮੌਤ,ਚੰਡੀਗੜ੍ਹ: ਪੰਜਾਬ ਸਮੇਤ ਚੰਡੀਗੜ੍ਹ 'ਚ ਪੈ ਰਹੀ ਸੰਘਣੀ ਧੁੰਦ ਕਾਰਨ ਸੜਕੀ ਹਾਦਸਿਆਂ ਦੀਆਂ ਘਟਨਾਵਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਹਨਾਂ ਹਾਦਸਿਆਂ 'ਚ ਹੁਣ ਤੱਕ ਅਨੇਕਾਂ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਇੱਕ ਹੋਰ ਦਰਦਨਾਕ ਸੜਕ ਹਾਦਸਾ ਚੰਡੀਗੜ੍ਹ ਦੇ ਸੈਕਟਰ-34 ਗੁਰਦੁਆਰੇ ਨੇੜੇ ਵਾਪਰਿਆ ਹੈ, ਜਿਥੇ ਇੱਕ ਤੇਜ਼ ਰਫ਼ਤਾਰ ਐਕਟਿਵਾ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ 'ਚ ਪਿਤਾ ਸਮੇਤ 7 ਸਾਲ ਦੇ ਬੱਚੇ ਦੀ ਮੌਤ ਹੋ ਗਈ। ਹੋਰ ਪੜ੍ਹੋ: ਤੇਜ਼ ਰਫਤਾਰ ਕਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, 1 ਦੀ ਮੌਤ ਹਾਦਸੇ ਦੌਰਾਨ ਮਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਹ ਹਾਦਸਾ ਦੇਰ ਰਾਤ ਉਸ ਸਮੇਂ ਹੋਇਆ, ਜਦੋਂ ਪਰਿਵਾਰ ਸਕੂਟੀ 'ਤੇ ਸਵਾਰ ਹੋ ਕੇ ਮੋਹਾਲੀ ਤੋਂ ਵਾਪਸ ਸੈਕਟਰ-29 ਸਥਿਤ ਆਪਣੇ ਘਰ ਆ ਰਿਹਾ ਸੀ, ਜਿਵੇਂ ਹੀ ਉਹ ਸੈਕਟਰ-34 ਸਥਿਤ ਗੁਰਦੁਆਰੇ ਨੇੜੇ ਪੁੱਜੇ, ਧੁੰਦ ਅਤੇ ਤੇਜ਼ ਰਫਤਾਰੀ ਦੇ ਚੱਲਦਿਆਂ ਐਕਟਿਵਾ ਸੜਕ ਕਿਨਾਰੇ ਲੱਗੇ ਪੋਲ ਨਾਲ ਟਕਰਾ ਗਈ।ਉਧਰ ਘਟਨਾ ਦੀ ਸੂਚਨਾ ਮਿਲਦਿਆਂ ਸਥਾਨਕ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। -PTC News
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK