ਰੇਡ ਮਾਰਨ ਗਈ ਪੁਲਿਸ 'ਤੇ ਜਾਨਲੇਵਾ ਹਮਲਾ, ਮੁਲਜ਼ਮਾਂ ਨੇ ਚਲਾਏ ਇੱਟਾਂ ਰੋੜੇ

By Jashan A - July 27, 2021 3:07 pm

ਸ੍ਰੀ ਮੁਕਤਸਰ ਸਾਹਿਬ: ਨਜਾਇਜ ਸ਼ਰਾਬ ਦੇ ਮਾਮਲੇ ਚ ਦੋਦਾ ਵਿਖੇ ਰੇਡ ਕਰਨ ਗਏ ਪੁਲਿਸ ਚੌਂਕੀ ਦੋਦਾ ਦੇ ਪੁਲਿਸ ਮੁਲਾਜਮਾਂ ਤੇ ਕਥਿਤ ਨਜਾਇਜ ਸ਼ਰਾਬ ਦਾ ਕੰਮ ਕਰਨ ਵਾਲਿਆਂ ਨੇ ਹਮਲਾ ਕਰ ਦਿੱਤਾ। ਇਸ ਸਬੰਧੀ ਥਾਣਾ ਕੋਟਭਾਈ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋ ਦਰਜ ਮਾਮਲੇ ਅਨੁਸਾਰ ਦੋਦਾ ਚੌਕੀ ਚ ਤਾਇਨਾਤ ਏ ਐਸ ਆਈ ਹਰਦੀਪ ਸਿੰਘ ਨੇ ਦੱਸਿਆ ਕਿ ਉਹ ਇਤਲਾਹ ਦੇ ਅਧਾਰ ਤੇ ਦੋਦਾ ਦੇ ਕਾਉਣੀ ਰੋਡ ਵਿਖੇ ਗੁਰਮੀਤ ਸਿੰਘ ਦੇ ਘਰ ਤਲਾਸ਼ੀ ਕਰ ਰਹੇ ਸਨ ਅਤੇ ਦੋ ਡਰੰਮ ਲਾਹਣ ਦੇ ਮਿਲੇ।

ਇਸ ਦੌਰਾਨ ਪਰਿਵਾਰ ਅਤੇ ਹੋਰ ਆਸ ਪਾਸ ਦੇ ਵਿਅਕਤੀਆਂ ਨੇ ਪੁਲਸ ਪਾਰਟੀ ਨੂੰ ਘੇਰ ਲਿਆ ਅਤੇ ਲਾਹਣ ਦੇ ਡਰੰਮ ਤੇ ਲਤ ਮਾਰ ਉਸਨੂੰ ਡੋਲ ਦਿੱਤਾ। ਹਰਦੀਪ ਸਿੰਘ ਏ ਐਸ ਆਈ ਦੇ ਇਤਲਾਹ ਦੇਣ ਤੇ ਜਦ ਕੋਟਭਾਈ ਥਾਣਾ ਪੁਲਸ ਮੌਕੇ ਤੇ ਪਹੁੰਚੀ ਤਾਂ ਉਕਤ ਵਿਅਕਤੀਆਂ ਨੇ ਕੁਝ ਹੋਰ ਨਾਲ ਮਿਲ ਪੁਲਿਸ ਪਾਰਟੀ ਤੇ ਇੱਟਾਂ ਰੋੜਿਆਂ ਨਾਲ ਹਮਲਾ ਬੋਲ ਦਿੱਤਾ। ਪੁਲਿਸ ਪਾਰਟੀ ਕਿਸੇ ਤਰਾਂ ਦੋਦਾ ਚੌਂਕੀ ਪਹੁੰਚੀ ਤਾਂ ਉਕਤ ਵਿਅਕਤੀਆਂ ਦੋਦਾ ਚੌਕੀ ਤੇ ਵੀ ਇਟਾਂ ਰੋੜਿਆ ਨਾਲ ਹਮਲਾ ਬੋਲਿਆ।

ਹੋਰ ਪੜ੍ਹੋ: ਪੰਜਾਬੀ ਗਾਇਕ ਸਿੱਪੀ ਗਿੱਲ ਘਿਰੇ ਵਿਵਾਦਾਂ ‘ਚ, ਜਾਰੀ ਹੋਇਆ ‘ਕਾਰਨ ਦੱਸੋ ਨੋਟਿਸ’

ਇਸ ਸਬੰਧੀ ਏ ਐਸ ਆਈ ਹਰਦੀਪ ਸਿੰਘ ਦੇ ਬਿਆਨਾਂ ਤੇ ਦੋਦਾ ਵਾਸੀ ਗੁਰਪ੍ਰੀਤ ਸਿੰਘ, ਗੋਬਿੰਦ ਸਿੰਘ, ਬਲਦੇਵ ਸਿੰਘ, ਸੇਵਕ ਸਿੰਘ, ਕਸ਼ਮੀਰ ਸਿੰਘ, ਸੁਖਪ੍ਰੀਤ ਕੌਰ,ਪਰਮਜੀਤ ਕੌਰ ਅਤੇ 15 -20 ਅਣਟਛਾਤਿਆਂ ਤੇ ਆਈ ਪੀ ਸੀ ਦੀ ਧਾਰਾ 307, 353, 186, 342, 506,148,149,427 ਤਹਿਤ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

-PTC News

adv-img
adv-img