Thu, May 9, 2024
Whatsapp

ਬਾਬਾ ਸੰਤ ਰਾਮ ਜੀ ਦੀ ਮੌਤ 'ਤੇ ਅਦਾਕਾਰ ਨੇ ਕਹੀ ਵੱਡੀ ਗੱਲ

Written by  Jagroop Kaur -- December 17th 2020 04:52 PM -- Updated: December 17th 2020 04:59 PM
ਬਾਬਾ ਸੰਤ ਰਾਮ ਜੀ ਦੀ ਮੌਤ 'ਤੇ ਅਦਾਕਾਰ ਨੇ ਕਹੀ ਵੱਡੀ ਗੱਲ

ਬਾਬਾ ਸੰਤ ਰਾਮ ਜੀ ਦੀ ਮੌਤ 'ਤੇ ਅਦਾਕਾਰ ਨੇ ਕਹੀ ਵੱਡੀ ਗੱਲ

ਬੀਤੇ ਦਿਨੀਂ ਦਿੱਲੀ ਦੇ ਬਾਰਡਰ 'ਤੇ ਬਾਬਾ ਸੰਤ ਰਾਮ ਜੀ ਵੱਲੋਂ ਕਿਸਾਨਾਂ ਦੇ ਦਰਦ ਨੂੰ ਸਹਾਰਦੇ ਹੋਏ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਿਸ ਤੋਂ ਬਾਅਦ ਕਿਸਾਨਾਂ ’ਚ ਦੁੱਖਾਂ ਦਾ ਪਹਾੜ ਟੁੱਟਿਆ ਹੈ , ਉਥੇ ਹੀ ਬਾਬਾ ਜੀ ਨੂੰ ਮੰਨਣ ਵਾਲਿਆਂ ਵਿਚ ਵੀ ਇਸ ਮਾਮਲੇ ਦਾ ਦੁੱਖ ਹੈ। ਉਥੇ ਹੀ ਹਰਿਆਣਾ ’ਚ ਕਰਨਾਲ ਦੇ ਸੀਂਘੜਾ ਪਿੰਡ ਦੇ ਸੰਤ ਬਾਬਾ ਰਾਮ ਸਿੰਘ ਜੀ ਦੀ ਮੌਤ ਨਾਲ ਪਿੰਡ ਸੀਂਘੜਾ ’ਚ ਮਾਤਮ ਦਾ ਮਾਹੌਲ ਪਸਰ ਗਿਆ ਹੈ। ਜੀਵਨ ਤਿਆਗ ਚੁਕੇ ਸੰਤ ਨਾਨਕਸਰ ਗੁਰਦੁਆਰਾ ਸਾਹਿਬ ’ਚ ਅੰਤਿਮ ਦਰਸ਼ਨਾਂ ਲਈ ਰੱਖਿਆ ਗਿਆ ਹੈ ਅਤੇ ਕੱਲ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।ਸੰਤ ਬਾਬਾ ਰਾਮ ਸਿੰਘ ਜੀ ਦੀ ਮੌਤ ਕਰਕੇ ਪੰਜਾਬੀ ਕਲਾਕਾਰ ਵੀ ਰੋਸ ’ਚ ਹਨ ਤੇ ਉਨ੍ਹਾਂ ਵਲੋਂ ਵੀ ਸੋਸ਼ਲ ਮੀਡੀਆ ਰਾਹੀਂ ਦੁੱਖ ਪ੍ਰਗਟਾਇਆ ਜਾ ਰਿਹਾ ਹੈ। ਪੰਜਾਬੀ ਅਦਾਕਾਰ ਦੇਵ ਖਰੌੜ ਵਲੋਂ ਵੀ ਇਸ ਸਬੰਧੀ ਇਕ ਪੋਸਟ ਸਾਂਝੀ ਕੀਤੀ ਗਈ ਹੈ, ਜਿਸ ’ਚ ਉਨ੍ਹਾਂ ਨੇ 17 ਦਸੰਬਰ ਬਲੈਕ-ਆਊਟ ਕਰਨ ਦੀ ਬੇਨਤੀ ਕੀਤੀ। ਦੇਵ ਖਰੌੜ ਨੇ ਜੋ ਤਸਵੀਰ ਸਾਂਝੀ ਕੀਤੀ ਹੈ, ਉਸ ’ਚ ਲਿਖਿਆ ਹੈ, ‘ਇਹ ਖੁਦਕੁਸ਼ੀ ਨਹੀਂ ਇਕ ਬੇਰਹਿਮ ਸਰਕਾਰ ਵਲੋਂ ਕੀਤਾ ਗਿਆ ਇਕ ਨੇਕ-ਹਿਰਦੇ ਮਨੁੱਖ ਦਾ ਕਤਲ ਹੈ। ਆਓ ਇਸ ਦਾ ਵਿਰੋਧ ਪ੍ਰਗਟ ਕਰੀਏ ਤੇ ਤਾਨਾਸ਼ਾਹ ਮੋਦੀ ਸਰਕਾਰ ਵਲੋਂ ਕੀਤੇ ਗਏ ਬਾਬਾ ਰਾਮ ਸਿੰਘ ਸੀਂਘੜੇ ਵਾਲਿਆਂ ਦੇ ਸਿਆਸੀ ਕਤਲ ਦੇ ਰੋਸ ਵਜੋਂ ਮਿਤੀ 17 ਦਸੰਬਰ ਸ਼ਾਮ 8 ਤੋਂ 8:10 ਵਜੇ ਤਕ 10 ਮਿੰਟਾਂ ਲਈ ਸਭ ਕਿਤੇ ਮੁਕੰਮਲ ਬਲੈਕ-ਆਊਟ ਕਰੀਏ। Farmers protest: Who was Sant Ram Singh Ji? Why people gave him martyr status?

ਦੇਵ ਖਰੌੜ ਦੀ ਇਸ ਪੋਸਟ ’ਚ ਅੱਗੇ ਲਿਖਿਆ ਹੈ, ‘ਜੇ ਤੁਹਾਨੂੰ ਉਨ੍ਹਾਂ ਦੀ ਮੌਤ ਦਾ ਅਫਸੋਸ ਹੈ। ਜੇ ਤੁਹਾਡੇ ਅੰਦਰ ਕਿਰਤੀ-ਕਿਸਾਨ ਸੰਘਰਸ਼ ਪ੍ਰਤੀ ਜਜ਼ਬਾ ਹੈ ਤਾਂ ਪਾਰਟੀਬਾਜ਼ੀ ਤੋਂ ਉਤਾਂਹ ਉੱਠ ਕੇ ਇਸ ਰੋਸ ਪ੍ਰਦਰਸ਼ਨ ’ਚ ਸ਼ਾਮਲ ਹੋਵੋ ਤੇ 10 ਮਿੰਟਾਂ ਲਈ ਆਪਣੇ ਘਰਾਂ, ਦੁਕਾਨਾਂ, ਫੈਕਟਰੀਆਂ ਆਦਿ ’ਤੇ ਮੁਕੰਮਲ ਹਨੇਰਾ ਕਰੋ।
Punjabi singer Sunanda Sharma reached Singhu border in support to farmers ਜ਼ਿਕਰਯੋਗ ਹੈ ਕਿ ਕਿਸਾਨੀ ਸੰਘਰਸ਼ ਵਿਚ ਆਮ ਜਨਤਾ ਤੋਂ ਲੈਕੇ ਕਲਾਕਾਰ ਤੱਕ ਇਸ ਵਿਚ ਸ਼ਾਮਿਲ ਹਨ ਅਤੇ ਕੇਂਦਰ ਨੂੰ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਇਹਨਾਂ ਕਾਲੇ ਕਾਨੂੰਨ ਨੂੰ ਰੱਦ ਕੀਤਾ ਜਾਵੇ , ਜੋ ਕਿਸਾਨਾਂ ਨੂੰ ਹੀ ਮਨਜ਼ੂਰ ਨਹੀਂ ਹਨ।

Top News view more...

Latest News view more...